ਲੁਧਿਆਣਾ, 13 ਮਈ (ਭੁਪਿੰਦਰ ਸਿੰਘ ਬੈਂਸ)-ਲੁਧਿਆਣਾ ਦੇ ਬੀ.ਸੀ.ਐਮ. ਸੀਨੀਅਰ ਸੈਕੰਡਰੀ ਸਕੂਲ, ਜਮਾਲਪੁਰ, ਫੋਕਲ ਪੁਆਇੰਟ ਦੀ ਵਿਦਿਆਰਥਣ ਸੁਹਾਨੀ ਚੌਹਾਨ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਈ ਗਈ 12ਵੀਂ ਜਮਾਤ ਦੀ ਪ੍ਰੀਖਿਆ ਵਿਚ ਸੌ ਫ਼ੀਸਦੀ ਅੰਕ ਲੈਕੇ ਸੂਬੇ ਵਿਚੋਂ ਦੂਜਾ ਸਥਾਨ ਹਾਸਲ ਕੀਤਾ ਹੈ | ਸੁਹਾਨੀ ਦੀ ਇਕ ਵੱਡੀ ਕਾਮਯਾਬੀ ਨਾਲ ਸਕੂਲ ਤੇ ਪਰਿਵਾਰ ਵਿਚ ਖ਼ੁਸ਼ੀ ਦਾ ਮਾਹੌਲ ਹੈ | ਵਿਸ਼ੇਸ਼ ਗੱਲਬਾਤ ਦੌਰਾਨ ਸੁਹਾਨੀ ਨੇ ਦੱਸਿਆ ਕਿ ਉਸਦਾ ਸੁਪਨਾ ਜੱਜ ਬਣਨ ਦਾ ਹੈ ਅਤੇ ਉਹ ਭਵਿੱਖ ਵਿਚ ਨਿਆਂ ਪ੍ਰਣਾਲੀ ਦਾ ਹਿੱਸਾ ਬਣ ਕੇ ਸਮਾਜ ਦੀ ਸੇਵਾ ਕਰਨਾ ਚਾਹੁੰਦੀ ਹੈ | ਪੜ੍ਹਾਈ ਦੇ ਨਾਲ ਉਹ ਖੇਡਾਂ ਵਿਚ ਵੀ ਰੁਚੀ ਰੱਖਦੀ ਹੈ ਤੇ ਸੂਬਾ ਪੱਧਰ ਤਕ ਬੇਸਬਾਲ ਖੇਡ ਚੁੱਕੀ ਹੈ | ਇਸ ਤੋਂ ਇਲਾਵਾ ਉਸਨੰੂ ਸੰਗੀਤ ਦਾ ਸ਼ੌਕ ਹੈ | ਉਸਨੇ ਆਪਣੇ ਇਸ ਸਫਲਤਾ ਦਾ ਸਿਹਰਾ ਆਪਣੇ ਮਾਪਿਆਂ ਤੇ ਅਧਿਆਪਕਾਂ ਨੂੰ ਦਿੱਤਾ | ਸੁਹਾਨੀ ਨੇ ਦੱਸਿਆ ਕਿ ਉਸਦੇ ਪਿਤਾ ਲਲਿਤ ਚੌਹਾਨ ਇਕ ਨਿੱਜੀ ਕੰਪਨੀ ਵਿਚ ਕੰਮ ਕਰਦੇ ਹਨ | ਜਦਕਿ ਮਾਤਾ ਪੂਜਾ ਚੌਹਾਨ ਇਕ ਘਰੇਲੂ ਮਹਿਲਾ ਹੈ |
12ਵੀਂ ਦੀ ਪ੍ਰੀਖਿਆ 'ਚ ਦੂਜਾ ਸਥਾਨ ਹਾਸਿਲ ਕਰਨ ਵਾਲੀ ਸੁਹਾਨੀ ਬਣਨਾ ਚਾਹੁੰਦੀ ਹੈ ਜੱਜ <br/>
ਅਜੀਤ ਡੈਸਕ
14-05-2026