25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਲੁਧਿਆਣਾ 'ਚ ਫਰਜ਼ੀ ਅੰਤਰਰਾਸ਼ਟਰੀ ਕਾਲ ਸੈਂਟਰਾਂ ਦੇ 132 ਮੁਲਾਜ਼ਮ ਕਾਬੂ <br/>

Ad Position 21
No active advertisement
ਅਜੀਤ ਡੈਸਕ 16-05-2026

1 ਕਰੋੜ 7 ਲੱਖ ਦੀ ਨਕਦੀ, 98 ਲੈਪਟਾਪ, 29 ਮੋਬਾਈਲ ਤੇ 19 ਵਾਹਨ ਬਰਾਮਦ
ਲੁਧਿਆਣਾ, 15 ਮਈ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਨੇ ਫਰਜ਼ੀ ਅੰਤਰਰਾਸ਼ਟਰੀ ਕਾਲ ਸੈਂਟਰ ਚਲਾ ਰਹੇ 132 ਨੌਜਵਾਨ ਲੜਕੇ ਲੜਕੀਆਂ ਨੂੰ ਕਾਬੂ ਕੀਤਾ ਹੈ | ਪੁਲਿਸ ਨੇ ਇਨ੍ਹਾਂ ਦੇ ਕਬਜ਼ੇ 'ਚੋਂ ਇਕ ਕਰੋੜ 7 ਲੱਖ ਦੀ ਨਕਦੀ, 98 ਲੈਪਟਾਪ, 29 ਮੋਬਾਈਲ ਅਤੇ 19 ਮਹਿੰਗੀਆਂ ਕਾਰਾਂ ਬਰਾਮਦ ਕੀਤੀਆਂ | ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਸਾਰਿਆਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ | ਇਹ ਕਥਿਤ ਦੋਸ਼ੀ ਸੰਧੂ ਟਾਵਰ ਅਤੇ ਸਿਲਵਰ ਆਰਕ ਨੇੜੇ ਫਰਜ਼ੀ ਕਾਲ ਸੈਂਟਰ ਚਲਾ ਰਹੇ ਸਨ, ਜਦਕਿ ਇਨ੍ਹਾਂ ਦੇ ਮਾਲਕ ਵਿਦੇਸ਼ਾਂ ਅਤੇ ਭਾਰਤ ਦੇ ਵੱਖ-ਵੱਖ ਸੂਬਿਆਂ 'ਚ ਬੈਠੇ ਇਨ੍ਹਾਂ ਨੂੰ ਹਦਾਇਤਾਂ ਦਿੰਦੇ ਸਨ | ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ 10 ਘੰਟੇ ਤੋਂ ਵੱਧ ਸਮਾਂ ਆਪ੍ਰੇਸ਼ਨ ਚਲਾ ਕੇ ਇਨ੍ਹਾਂ ਨੂੰ ਕਾਬੂ ਕਰ ਲਿਆ | ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਸ਼ੀਆਂ ਦੇ ਸਰਗਨਿਆਂ ਦੀ ਭਾਲ ਲਈ ਦਿੱਲੀ ਅਤੇ ਗੁਜਰਾਤ ਵਿਚ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ | ਇਹ ਕਥਿਤ ਦੋਸ਼ੀ ਆਪਣੇ ਆਪ ਨੂੰ ਅੰਤਰਰਾਸ਼ਟਰੀ ਕੰਪਨੀਆਂ ਦੇ ਤਕਨੀਕੀ ਮਾਹਿਰ ਦੱਸ ਕੇ ਵਿਦੇਸ਼ੀ ਲੋਕਾਂ ਨਾਲ ਗੱਲ ਕਰਦੇ ਸਨ ਅਤੇ ਉਨ੍ਹਾਂ ਦੇ ਕੰਪਿਊਟਰ ਅਤੇ ਹੋਰ ਅਜਿਹੇ ਯੰਤਰਾਂ ਨੂੰ ਹੈਕ ਕਰਕੇ ਈਮੇਲ ਰਾਹੀਂ ਉਨ੍ਹਾਂ ਨੂੰ ਸੁਨੇਹੇ ਭੇਜ ਦਿੰਦੇ ਸਨ | ਬਾਅਦ 'ਚ ਇਹ ਸਿਸਟਮ ਠੀਕ ਕਰਨ ਬਦਲੇ ਇਨ੍ਹਾਂ ਕੋਲੋਂ ਬੈਂਕ ਖਾਤਿਆਂ ਅਤੇ ਹੋਰ ਜਾਣਕਾਰੀ ਲੈ ਲੈਂਦੇ ਸਨ | ਬਾਅਦ 'ਚ ਇਹ ਕਥਿਤ ਦੋਸ਼ੀ ਇਸ ਆਧਾਰ 'ਤੇ ਉਨ੍ਹਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੰਦੇ ਸਨ | ਇਕ ਦਿਨ ਵਿਚ ਇਹ ਕਥਿਤ ਦੋਸ਼ੀ 20 ਹਜ਼ਾਰ ਅਮਰੀਕਨ ਡਾਲਰ ਦੀ ਕਮਾਈ ਕਰਦੇ ਸਨ ਅਤੇ ਬਾਅਦ 'ਚ ਇਹ ਪੈਸਾ ਹਵਾਲਾ ਰਾਹੀਂ ਭਾਰਤ ਆ ਜਾਂਦਾ ਸੀ | ਅਜਿਹਾ ਕਰਕੇ ਇਹ ਹੁਣ ਤੱਕ ਕਰੋੜਾਂ- ਅਰਬਾਂ ਰੁਪਏ ਇਕੱਠੇ ਕਰ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਵਿਦੇਸ਼ੀ ਨਾਗਰਿਕਾਂ ਨੂੰ ਇਹ ਉਨ੍ਹਾਂ ਦੇ ਖਾਤਿਆਂ ਅਤੇ ਹੋਰ ਗੁਪਤ ਜਾਣਕਾਰੀਆਂ ਨੂੰ ਜਨਤਕ ਕਰਨ ਦਾ ਸ਼ੱਕ ਪਾ ਕੇ ਅਜਿਹਾ ਕਰਦੇ ਸਨ | ਦੋਸ਼ੀ ਪੀੜਤਾਂ ਦੇ ਕੰਪਿਊਟਰ ਸਕ੍ਰੀਨ 'ਤੇ ਮਾਈਕਰੋਸਾਫਟ ਦੇ ਨਾਂਅ 'ਤੇ ਫਰਜ਼ੀ ਵਾਇਰਸ ਅਤੇ ਸਕਿਉਰਟੀ ਅਲਰਟ ਭੇਜਦੇ ਸਨ | ਸਕ੍ਰੀਨ 'ਤੇ ਇੱਕ ਫੇਕ ਕਸਟਮਰ ਕੇਅਰ ਨੰਬਰ ਵੀ ਦਿਖਾਇਆ ਜਾਂਦਾ ਸੀ | ਜਿਵੇਂ ਹੀ ਕੋਈ ਵਿਅਕਤੀ ਉਸ ਨੰਬਰ 'ਤੇ ਕਾਲ ਕਰਦਾ, ਕਾਲ ਐਕਸ ਲਾਈਟ ਸਾਫਟਵੇਅਰ ਰਾਹੀਂ ਸਿੱਧੀ ਠੱਗਾਂ ਤੱਕ ਪਹੁੰਚ ਜਾਂਦੀ ਸੀ | ਇਸ ਤੋਂ ਬਾਅਦ ਠੱਗ ਆਪਣੇ ਆਪ ਨੂੰ ਤਕਨੀਕੀ ਮਾਹਿਰ ਅਧਿਕਾਰੀ ਦੱਸ ਕੇ ਪੀੜਤ ਤੋਂ ਅਲਟਰਾ ਵਿਊਅਰ ਅਤੇ ਹੋਰ ਸਾਫਟਵੇਅਰ ਨੂੰ ਡਾਊਨਲੋਡ ਕਰਵਾ ਲੈਂਦੇ, ਜਿਸ ਨਾਲ ਵਿਦੇਸ਼ੀ ਨਾਗਰਿਕਾਂ ਦੀ ਸਾਰੀ ਜਾਣਕਾਰੀ ਇਨ੍ਹਾਂ ਠੱਗਾਂ ਤੱਕ ਪਹੁੰਚ ਜਾਂਦੀ ਸੀ | ਫਿਰ ਫਰਜ਼ੀ ਸਕੈਨ ਦਿਖਾ ਕੇ ਲੋਕਾਂ ਨੂੰ ਬੈਂਕ ਖਾਤਾ ਹੈਕ ਹੋਣ, ਈਮੇਲ ਹੈਕ ਹੋਣ ਜਾਂ ਚਾਈਲਡ ਪੋਰਨੋਗ੍ਰਾਫੀ ਵਰਗੇ ਝੂਠੇ ਕੇਸਾਂ ਦਾ ਡਰ ਦਿਖਾ ਕੇ ਪੈਸੇ ਠੱਗੇ ਜਾਂਦੇ ਸਨ | ਸਵਪਨ ਸ਼ਰਮਾ ਮੁਤਾਬਕ ਹਰ ਕਾਲ ਸੈਂਟਰ 'ਚ 8 ਤੋਂ 10 ਟੀਮਾਂ ਕੰਮ ਕਰ ਰਹੀਆਂ ਸਨ ਅਤੇ ਹਰ ਟੀਮ 'ਚ 6 ਤੋਂ 7 ਮੈਂਬਰ ਸ਼ਾਮਿਲ ਸਨ | ਇਨ੍ਹਾਂ ਦੇ 300 ਤੋਂ ਵੱਧ ਬੈਂਕ ਖਾਤੇ ਵੀ ਫ੍ਰੀਜ਼ ਕੀਤੇ ਗਏ ਹਨ | ਮਾਮਲੇ ਦੀ ਜਾਂਚ 'ਚ ਇਨਕਮ ਟੈਕਸ ਵਿਭਾਗ ਨੂੰ ਵੀ ਸ਼ਾਮਿਲ ਕਰ ਲਿਆ ਗਿਆ ਹੈ | ਇਸ ਮੌਕੇ ਵਧੀਕ ਪੁਲਿਸ ਕਮਿਸ਼ਨਰ ਰੁਪਿੰਦਰ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ਵਿਰੁੱਧ 'ਆਪ' ਦਾ ਹੱਲਾ ਬੋਲ <br/> ਅਗਲੀ ਖ਼ਬਰ ਬਾਬਾ ਜਵਾਹਰ ਦਾਸ ਨੇ ਹੱਥੀਂ ਮਿਹਨਤ ਕਰਨ ਤੇ ਲੋੜਵੰਦਾਂ ਦੀ ਸੇਵਾ ਕਰਨ ਦਾ ਉਪਦੇਸ਼ ਦਿੱਤਾ-ਸੰਤ ਗਿਆਨੀ ਹਰਨਾਮ ਸਿੰਘ ਖਾਲਸ...
Ad Position 24