25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਬਾਬਾ ਜਵਾਹਰ ਦਾਸ ਨੇ ਹੱਥੀਂ ਮਿਹਨਤ ਕਰਨ ਤੇ ਲੋੜਵੰਦਾਂ ਦੀ ਸੇਵਾ ਕਰਨ ਦਾ ਉਪਦੇਸ਼ ਦਿੱਤਾ-ਸੰਤ ਗਿਆਨੀ ਹਰਨਾਮ ਸਿੰਘ ਖਾਲਸਾ <br/>

Ad Position 21
No active advertisement
ਅਜੀਤ ਡੈਸਕ 16-05-2026

ਇਤਿਹਾਸਕ ਨਿਸ਼ਾਨ ਸਾਹਿਬ 'ਤੇ ਸੋਨੇ ਦਾ ਭਾਲਾ ਸਜਾਇਆ
ਸ਼ਾਮਚੁਰਾਸੀ (ਹੁਸ਼ਿਆਰਪੁਰ), 15 ਮਈ (ਗੁਰਮੀਤ ਸਿੰਘ ਖ਼ਾਨਪੁਰੀ)-ਸੰਤ ਬਾਬਾ ਜਵਾਹਰ ਦਾਸ ਦੀ ਯਾਦ 'ਚ ਦੁਆਬੇ ਦੇ ਪਿੰਡ ਸੂਸਾਂ (ਜ਼ਿਲ੍ਹਾ ਹੁਸ਼ਿਆਰਪੁਰ) ਦੇ ਤਿੰਨ ਦਿਨਾਂ ਮੇਲੇ ਵਿਚ ਸੰਗਤਾਂ ਨੇ ਵੱਡੀ ਗਿਣਤੀ ਵਿਚ ਸ਼ਾਮਿਲ ਹੋ ਕੇ ਮੱਥਾ ਟੇਕਿਆ | ਡੇਰਾ ਬਾਬਾ ਜਵਾਹਰ ਦਾਸ ਬ੍ਰਾਂਚ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਚੈਰੀਟੇਬਲ ਟਰੱਸਟ ਰਜਿ. ਪਿੰਡ ਸੂਸਾਂ ਵਲੋਂ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਦੇ ਪ੍ਰਬੰਧਾਂ ਹੇਠ ਕਰਵਾਏ ਇਸ ਮੇਲੇ ਦੌਰਾਨ ਸੰਗਤਾਂ ਨੇ ਅੱਧੀ ਰਾਤ ਤੋਂ ਬਾਅਦ ਹੀ ਮੱਥਾ ਟੇਕਣ ਅਤੇ ਇਸ਼ਨਾਨ ਕਰਨ ਦਾ ਕਾਰਜ ਆਰੰਭ ਕਰ ਦਿੱਤਾ | ਇਸ ਮੌਕੇ ਡੇਰਾ ਬਾਬਾ ਜਵਾਹਰ ਦਾਸ ਸੂਸ ਸਥਿਤ ਇਤਿਹਾਸਕ ਨਿਸ਼ਾਨ ਸਾਹਿਬ ਦੇ ਸਿਖਰ 'ਤੇ ਸੋਨੇ ਦਾ ਭਾਲਾ ਸਜਾਇਆ ਗਿਆ, ਜਿਸ ਦੀਆਂ ਸਾਰੀਆਂ ਧਾਰਮਿਕ ਰਸਮਾਂ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਵਲੋਂ ਕੀਤੀਆਂ ਗਈਆਂ ਅਤੇ ਜੈਕਾਰਿਆਂ ਦੀ ਗੂੰਜ 'ਚ ਨਿਸ਼ਾਨ ਸਾਹਿਬ ਚੜ੍ਹਾਇਆ ਗਿਆ | ਇਸ ਤੋਂ ਪਹਿਲਾਂ ਸਜਾਏ ਦੀਵਾਨ ਦੌਰਾਨ ਸੰਬੋਧਨ ਕਰਦਿਆਂ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਬਾਬਾ ਜਵਾਹਰ ਦਾਸ ਦੇ ਜੀਵਨ, ਭਗਤੀ ਤੇ ਸੇਵਾ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਬਾਬਾ ਜਵਾਹਰ ਦਾਸ ਸੂਸ ਨੇ ਆਪਣੇ ਜੀਵਨ ਕਾਲ ਦੌਰਾਨ ਗੁਰਬਾਣੀ ਦੇ ਲੜ ਲੱਗ ਕੇ ਮਾਨਵਤਾ ਦੀ ਭਲਾਈ ਦੀ ਇਕ ਅਜਿਹੀ ਅਖੰਡ ਜੋਤ ਜਗਾਈ, ਜਿਸ ਨਾਲ ਅੱਜ ਵੀ ਪੂਰਾ ਇਲਾਕਾ ਰੌਸ਼ਨ ਹੋ ਰਿਹਾ ਹੈ | ਉਨ੍ਹਾਂ ਨੇ ਆਪਣੇ ਹੱਥੀਂ ਮਿਹਨਤ ਕਰਕੇ ਗੁਜ਼ਾਰਾ ਕਰਨ ਅਤੇ ਲੋੜਵੰਦਾਂ ਦੀ ਸੇਵਾ ਕਰਨ ਦਾ ਉਪਦੇਸ਼ ਦਿੱਤਾ | ਇਸ ਮੌਕੇ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਧਾਰਮਿਕ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ | ਸਮਾਗਮ 'ਚ ਸਜਾਏ ਦੀਵਾਨ ਦੌਰਾਨ ਗਿਆਨੀ ਪਲਵਿੰਦਰਪਾਲ ਸਿੰਘ ਮੁੱਖ ਗ੍ਰੰਥੀ ਦਰਬਾਰ ਸਾਹਿਬ, ਸੰਤ ਗੁਰਦਿਆਲ ਸਿੰਘ ਟਾਂਡਾ, ਭਾਈ ਜਸਵੀਰ ਸਿੰਘ ਹਜ਼ੂਰੀ ਰਾਗੀ, ਸੰਤ ਮਹਾਂਵੀਰ ਸਿੰਘ ਤਾਜੇਵਾਲ, ਭਾਈ ਜਬਰਤੋੜ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਢਾਡੀ ਭਾਈ ਸੋਭਾ ਸਿੰਘ ਸਿਤਾਰਾ, ਖੋਜਕੀਪੁਰ ਵਾਲੇ ਬਾਬਿਆਂ ਦਾ ਜਥਾ ਸ਼ਾਮਿਲ ਹੋਏ ਤੇ ਸੰਗਤਾਂ ਨੂੰ ਗੁਰਬਾਣੀ ਅਤੇ ਕਥਾ ਨਾਲ ਜੋੜਿਆ | ਸਟੇਜ ਸਕੱਤਰ ਦੀ ਸੇਵਾ ਗਿਆਨੀ ਸਾਹਿਬ ਸਿੰਘ ਨੇ ਨਿਭਾਈ | ਸਮਾਗਮ 'ਚ ਮਾਤਾ ਕੁਲਵੰਤ ਕੌਰ ਮੁੰਡਾ ਪਿੰਡ, ਜਥੇਦਾਰ ਹਰਭਜਨ ਸਿੰਘ ਸੇਠ, ਗਿਆਨੀ ਗੁਰਦਰਸ਼ਨ ਸਿੰਘ ਧਾਮੀ, ਕਸ਼ਮੀਰ ਸਿੰਘ ਮਹਿਤਾ ਚੌਕ, ਜਥੇਦਾਰ ਸੁਖਦੇਵ ਸਿੰਘ, ਗਿਆਨੀ ਗੁਰਪ੍ਰੀਤ ਸਿੰਘ, ਜਥੇਦਾਰ ਬਾਬਾ ਬੋਹੜ ਸਿੰਘ, ਗਿਆਨੀ ਗੁਰਵਿੰਦਰ ਸਿੰਘ ਸਮੱਸਤਪੁਰ, ਭਾਈ ਸੁਖਬੀਰ ਸਿੰਘ ਫ਼ਤਹਿਗੜ੍ਹ ਸਾਹਿਬ, ਈਸ਼ਰ ਸਿੰਘ ਮੰਝਪੁਰ, ਬਲਕਾਰ ਸਿੰਘ ਨਰਿਆਲ, ਰਸ਼ਪਾਲ ਸਿੰਘ ਗੋਨਾ, ਜਥੇਦਾਰ ਰਣਧੀਰ ਸਿੰਘ ਖਡਿਆਲਾ ਸੈਣੀਆਂ, ਸੰਦੀਪ ਸਿੰਘ ਸੀਕਰੀ ਹਲਕਾ ਇੰਚਾਰਜ ਸ਼ਾਮਚੁਰਾਸੀ, ਅਮਰੀਕ ਸਿੰਘ ਭਾਗੋਵਾਲ, ਹਰਪ੍ਰੀਤ ਸਿੰਘ ਰੌਬੀ, ਗਿਆਨੀ ਸੁਖਵਿੰਦਰ ਸਿੰਘ, ਸੰਦੀਪ ਸਿੰਘ ਖਰਦੇਹੜ, ਅਵਤਾਰ ਸਿੰਘ ਤਾਰੂ, ਨੰਬਰਦਾਰ ਸਰਬਜੀਤ ਸਿੰਘ, ਦਵਿੰਦਰ ਸਿੰਘ, ਲਾਭ ਸਿੰਘ, ਕੁਲਵਿੰਦਰ ਸਿੰਘ, ਰਣਜੀਤ ਸਿੰਘ ਵੀ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਲੁਧਿਆਣਾ 'ਚ ਫਰਜ਼ੀ ਅੰਤਰਰਾਸ਼ਟਰੀ ਕਾਲ ਸੈਂਟਰਾਂ ਦੇ 132 ਮੁਲਾਜ਼ਮ ਕਾਬੂ <br/> ਅਗਲੀ ਖ਼ਬਰ ਤਿੰਨ ਬੰਦੀਆਂ ਨੇ ਪਟਿਆਲਾ ਜੇਲ੍ਹ ਦੀ ਟੱਪੀ ਕੰਧ, ਸਾਰੇ ਕਾਬੂ
Ad Position 24