25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਤਿੰਨ ਬੰਦੀਆਂ ਨੇ ਪਟਿਆਲਾ ਜੇਲ੍ਹ ਦੀ ਟੱਪੀ ਕੰਧ, ਸਾਰੇ ਕਾਬੂ

Ad Position 21
No active advertisement
ਅਜੀਤ ਡੈਸਕ 16-05-2026
ਪਟਿਆਲਾ, 15 ਮਈ (ਮਨਦੀਪ ਸਿੰਘ ਖਰੌੜ)-ਪੰਜਾਬ ਸਰਕਾਰ ਤੇ ਜੇਲ੍ਹ ਵਿਭਾਗ ਵਲੋਂ ਅਕਸਰ ਸਖ਼ਤ ਦਾਅਵੇ ਕਰਨ ਦੇ ਬਾਵਜੂਦ ਵੀ ਪਟਿਆਲਾ ਜੇਲ੍ਹ 'ਚ ਬੰਦ ਤਿੰਨ ਕੈਦੀ ਜੇਲ੍ਹ ਦੀ ਕੰਧ ਟੱਪ ਕੇ ਫਰਾਰ ਹੋਣ ਵਿਚ ਕਾਮਯਾਬ ਹੋ ਗਏ, ਅਧਿਕਾਰੀਆਂ ਅਨੁਸਾਰ ਇਨ੍ਹਾਂ ਨੂੰ ਜੇਲ੍ਹ ਦੇ ਸਿਖਲਾਈ ਸਕੂਲ ਵਿਚੋਂ ਕਾਬੂ ਕਰ ਲਿਆ ਗਿਆ | ਜਦੋਂ ਕਿ ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਕੈਦੀਆਂ ਨੂੰ ਬਾਹਰੋਂ ਗਿ੍ਫ਼ਤਾਰ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਕੈਦੀ ਰਾਹੁਲ ਪਾਂਡੇ ਜਿਸ 'ਤੇ 7 ਮੁਕੱਦਮੇ, ਦੂਸਰਾ ਹਵਾਲਾਤੀ ਵਿਕਰਮ ਸਿੰਘ ਜਿਸ ਉੱਤੇ ਇਕ ਮੁਕੱਦਮਾ ਅਤੇ ਤੀਸਰਾ ਹਵਾਲਾਤੀ ਕਰਮਦੀਪ ਸਿੰਘ ਜਿਸ ਉੱਤੇ ਛੇ ਮੁਕੱਦਮੇ ਦਰਜ ਹਨ, ਇਹ ਸਵੇਰੇ ਕਰੀਬ ਸਾਢੇ ਵਜੇ ਜੇਲ੍ਹ ਦੀ ਕੰਧ ਟੱਪ ਕੇ ਸਿਖਲਾਈ ਸਕੂਲ ਵਿਚ ਚਲੇ ਗਏ | ਇਸ ਸੰਬੰਧੀ ਜਦੋਂ ਪਟਿਆਲਾ ਜੇਲ੍ਹ ਦੇ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਹਮੇਸ਼ਾ ਦੀ ਤਰ੍ਹਾਂ ਅੱਗੋਂ ਕੋਈ ਜਵਾਬ ਨਹੀਂ ਦਿੱਤਾ | ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪਟਿਆਲਾ ਪੁਲਿਸ ਦੇ ਅਧਿਕਾਰੀ ਅਤੇ ਜੇਲ੍ਹ ਵਿਭਾਗ ਦੇ ਵੱਡੇ ਅਧਿਕਾਰੀਆਂ ਵਲੋਂ ਜੇਲ੍ਹ ਦਾ ਦੌਰਾ ਕੀਤਾ ਗਿਆ | ਇਸ ਸੰਬੰਧੀ ਏ.ਆਈ.ਜੀ. ਜੇਲ੍ਹਾਂ ਅਤੇ ਡੀ.ਆਈ.ਜੀ. ਜੇਲ੍ਹਾਂ ਨਾਲ ਵੀ ਸੰਪਰਕ ਨਹੀਂ ਹੋ ਸਕਿਆ |
ਜੇਲ੍ਹ ਦੀਆਂ ਚੱਕੀਆਂ 'ਚੋਂ ਬਾਹਰ ਕਿਵੇਂ ਆਏ ਤਿੰਨੋਂ ਬੰਦੀ
ਫਰਾਰ ਹੋਣ ਦੀ ਕੋਸ਼ਿਸ਼ ਕਰਨ ਵਾਲੇ ਤਿੰਨੋਂ ਬੰਦੀ ਪਟਿਆਲਾ ਜੇਲ੍ਹ ਦੀ ਇਕੋ ਚੱਕੀ ਵਿਚ ਬੰਦ ਸਨ | ਇਹ ਅਜਿਹਾ ਖੇਤਰ ਹੁੰਦਾ ਹੈ ਜਿਥੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਹੁੰਦੇ ਹਨ | ਚੱਕੀਆਂ ਤੋਂ ਲੈ ਕੇ ਸਿਖਲਾਈ ਦੀ ਸਕੂਲ ਦੀ ਦੂਰੀ ਲਗਪਗ ਅੱਧਾ ਕਿੱਲੋਮੀਟਰ ਦੇ ਕਰੀਬ ਹੈ | ਇਹ ਦੂਰੀ ਬੰਦੀਆਂ ਵਲੋਂ ਕਿਵੇਂ ਪਾਰ ਕੀਤੀ ਗਈ ਇਹ ਅਜੇ ਸਵਾਲ ਹੀ ਬਣਿਆ ਹੋਇਆ ਹੈ | ਸੂਤਰਾਂ ਦਾ ਕਹਿਣਾ ਹੈ ਕਿ ਜਿਹੜਾ ਇਨ੍ਹਾਂ ਬੰਦੀਆਂ ਨੇ ਭੱਜਣ ਲਈ ਰਾਹ ਚੁਣਿਆ ਸੀ ਉਸ ਦੀ ਦੂਰੀ ਇਕ ਕਿੱਲੋਮੀਟਰ ਦੀ ਕਰੀਬ ਬਣਦੀ ਹੈ | ਇੰਨਾ ਰਸਤਾ ਜੇਲ੍ਹ ਅੰਦਰ ਤੈਅ ਕਰਨਾ ਬਹੁਤ ਵੱਡੇ ਸਵਾਲ ਖੜੇ ਕਰਦਾ ਹੈ |

Ad Position 22
No active advertisement
ਪਿਛਲੀ ਖ਼ਬਰ ਬਾਬਾ ਜਵਾਹਰ ਦਾਸ ਨੇ ਹੱਥੀਂ ਮਿਹਨਤ ਕਰਨ ਤੇ ਲੋੜਵੰਦਾਂ ਦੀ ਸੇਵਾ ਕਰਨ ਦਾ ਉਪਦੇਸ਼ ਦਿੱਤਾ-ਸੰਤ ਗਿਆਨੀ ਹਰਨਾਮ ਸਿੰਘ ਖਾਲਸ... ਅਗਲੀ ਖ਼ਬਰ ਅਨਿੰਦਿਤਾ ਮਿਤਰਾ ਵਲੋਂ ਸਿਆਸੀ ਪਾਰਟੀਆਂ ਨੂੰ ਬੀ.ਐਲ.ਏ. ਲਗਾਉਣ ਦੀ ਅਪੀਲ
Ad Position 24