• ਭਲਕੇ ਪਾਠਾਂ ਦੇ ਭੋਗ ਉਪਰੰਤ ਸਜਣਗੇ ਦੀਵਾਨ • ਮੁਫ਼ਤ ਮੈਡੀਕਲ ਕੈਂਪ ਲਗਾਏ ਜਾਣਗੇ
ਜਗਰਾਉਂ, 15 ਮਈ (ਹਰਵਿੰਦਰ ਸਿੰਘ ਖ਼ਾਲਸਾ)-ਨਾਨਕਸਰ ਸੰਪਰਦਾਇ ਦੇ ਮਹਾਂਪੁਰਖ ਸੰਤ ਬਾਬਾ ਮੈਂਗਲ ਸਿੰਘ ਨਾਨਕਸਰ ਵਾਲਿਆਂ ਦੀ 17ਵੀਂ ਬਰਸੀ ਨਮਿਤ ਤਿੰਨ ਰੋਜ਼ਾ ਸਮਾਗਮ ਗੁਰਦੁਆਰਾ ਭਹੋਈ ਸਾਹਿਬ ਅਗਵਾੜ ਲੋਪੋ ਜਗਰਾਉਂ ਵਿਖੇ ਸ਼ੁਰੂ ਹੋਏ | ਸਮਾਗਮ ਵਿਚ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਗਏ | ਇਹ ਸਮਾਗਮ ਸੰਤ ਬਾਬਾ ਬਲਜੀਤ ਸਿੰਘ ਨਾਨਕਸਰ ਵਾਲਿਆਂ ਦੀ ਦੇਖ-ਰੇਖ ਹੇਠ ਅਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਨ | ਅਖੰਡ ਪਾਠਾਂ ਦੀ ਅਰਦਾਸ ਅਤੇ ਕੀਰਤਨ ਗਿਆਨੀ ਜੋਗਿੰਦਰ ਸਿੰਘ ਗਾਲਿਬ ਵਾਲਿਆਂ ਵਲੋਂ ਕੀਤਾ ਗਿਆ | ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਸੰਤ ਬਾਬਾ ਮੈਂਗਲ ਸਿੰਘ ਨਾਨਕਸਰ ਵਾਲੇ ਗ੍ਰਹਿਸਥੀ ਜੀਵਨ 'ਚ ਹੋਣ ਦੇ ਬਾਵਜੂਦ ਧਾਰਮਿਕ ਸੋਚ ਦੇ ਧਾਰਨੀ ਸਨ | ਉਹ ਹੱਥੀਂ ਕਿਰਤ ਕਰਦੇ ਅਤੇ ਸੰਗਤਾਂ ਨੂੰ ਸਿੱਖੀ ਦੇ ਇਸ ਸਿਧਾਂਤ ਨਾਲ ਜੋੜਦੇ ਸਨ | ਇਸ ਮੌਕੇ ਮਹਾਂਪੁਰਖਾਂ ਵਲੋਂ ਧਾਰਮਿਕ ਅਤੇ ਸਮਾਜਿਕ ਖੇਤਰ ਵਿਚ ਪਾਏ ਗਏ ਯੋਗਦਾਨ ਪ੍ਰਤੀ ਵੀ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ | ਸੰਤ ਬਾਬਾ ਬਲਜੀਤ ਸਿੰਘ ਨੇ ਦੱਸਿਆ ਕਿ ਪਾਠਾਂ ਦੇ ਭੋਗ 17 ਮਈ ਸਵੇਰੇ 10 ਵਜੇ ਪਾਏ ਜਾਣਗੇ | ਉਪਰੰਤ ਦੀਵਾਨ ਸਜਣਗੇ, ਜਿਸ ਵਿਚ ਸੰਤ ਮਹਾਂਪੁਰਖ, ਕੀਰਤਨੀ, ਕਵੀਸ਼ਰੀ, ਢਾਡੀ ਜਥਿਆਂ ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ ਅਤੇ ਸਮਾਜਿਕ ਸੰਸਥਾਵਾਂ ਦੇ ਆਗੂ ਹਾਜ਼ਰੀਆਂ ਭਰਨਗੇ | ਇਸ ਤੋਂ ਇਲਾਵਾ 22 ਮਈ ਤੋਂ 24 ਮਈ ਤੱਕ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਐਬਟਸਫੋਰਡ ਕੈਨੇਡਾ ਵਿਖੇ ਵੀ ਸੰਤ ਬਾਬਾ ਬਲਜੀਤ ਸਿੰਘ ਨਾਨਕਸਰ ਵਾਲਿਆਂ ਦੀ ਪ੍ਰੇਰਣਾ ਨਾਲ ਸੰਗਤਾਂ ਵਲੋਂ ਸੰਤ ਬਾਬਾ ਮੈਂਗਲ ਸਿੰਘ ਨਾਨਕਸਰ ਵਾਲਿਆਂ ਦੀ ਬਰਸੀ ਨਮਿਤ ਸਮਾਗਮ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਪ੍ਰੀਤਮ ਸਿੰਘ ਧਾਲੀਵਾਲ, ਮਨਜਿੰਦਰ ਸਿੰਘ ਕੈਨੇਡਾ, ਜਗਦੇਵ ਸਿੰਘ ਨੋਟਾ ਕੈਨੇਡਾ, ਸੁਖਮੰਦਰ ਸਿੰਘ ਧਾਲੀਵਾਲ, ਹਰਪ੍ਰੀਤ ਸਿੰਘ ਧਾਲੀਵਾਲ ਅਮਰੀਕਾ, ਸੁਖਰਾਜ ਸਿੰਘ ਅਮਰੀਕਾ, ਬਲਰਾਜ ਸਿੰਘ ਅਮਰੀਕਾ, ਗੁਰਮੀਤ ਸਿੰਘ ਧਾਲੀਵਾਲ ਕੈਨੇਡਾ, ਮਨਪ੍ਰੀਤ ਸਿੰਘ ਧਾਲੀਵਾਲ ਕੈਨੇਡਾ, ਜਗਜੀਤ ਸਿੰਘ ਫਟੇਲਾ ਕੈਨੇਡਾ, ਜੋਰਾ ਸਿੰਘ ਅਹਿਮਦਗੜ੍ਹ, ਭੋਲਾ ਸਿੰਘ ਕੁਹਾੜਾ, ਸੁਖਦੇਵ ਸਿੰਘ ਅਮਰੀਕਾ, ਪੰਕਜ ਧਵਨ, ਕੁਲਵੰਤ ਸਿੰਘ ਕਾਉਂਕੇ, ਪੱਪੂ ਸਿੰਘ ਮੋਗਾ, ਸੁਰਿੰਦਰ ਧਵਨ ਆਦਿ ਵੀ ਹਾਜ਼ਰ ਸਨ |
ਸੰਤ ਬਾਬਾ ਮੈਂਗਲ ਸਿੰਘ ਨਾਨਕਸਰ ਵਾਲਿਆਂ ਦੀ 17ਵੀਂ ਬਰਸੀ ਨਮਿਤ ਸਮਾਗਮ ਸ਼ੁਰੂ <br/>
ਅਜੀਤ ਡੈਸਕ
16-05-2026