22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਮੁਹਾਲੀ ਅਦਾਲਤ ਵਲੋਂ ਅਕਾਲੀ ਆਗੂ ਜਸਕਰਨਜੀਤ ਸਿੰਘ ਦਿਓਲ ਦੀ ਗਿ੍ਫ਼ਤਾਰੀ ਗ਼ੈਰ-ਕਾਨੂੰਨੀ ਕਰਾਰ <br/>

Ad Position 21
No active advertisement
ਅਜੀਤ ਡੈਸਕ 19-05-2026

ਐੱਸ. ਏ. ਐੱਸ. ਨਗਰ, 18 ਮਈ (ਕਪਿਲ ਵਧਵਾ)-ਪੋਕਸੋ ਐਕਟ ਸਮੇਤ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਦੇ ਦੋਸ਼ਾਂ ਹੇਠ ਗਿ੍ਫ਼ਤਾਰ ਕੀਤੇ ਗਏ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਮੁੱਲਾਂਪੁਰ ਦਾਖਾ ਦੇ ਇੰਚਾਰਜ ਜਸਕਰਨਜੀਤ ਸਿੰਘ ਦਿਓਲ ਦੀ ਗਿ੍ਫ਼ਤਾਰੀ ਨੂੰ ਮੁਹਾਲੀ ਅਦਾਲਤ ਨੇ ਗ਼ੈਰ-ਕਾਨੂੰਨੀ ਕਰਾਰ ਦਿੰਦਿਆਂ ਅਦਾਲਤ 'ਚੋਂ ਹੀ ਪੁਲਿਸ ਹਿਰਾਸਤ 'ਚੋਂ ਰਿਹਾਅ ਕਰਨ ਦੇ ਹੁਕਮ ਸੁਣਾਏ ਹਨ | ਉਕਤ ਮਾਮਲਾ ਥਾਣਾ ਮਟੌਰ ਵਿਖੇ ਦਰਜ ਕੀਤਾ ਗਿਆ ਸੀ | ਪੁਲਿਸ ਵਲੋਂ ਬੀਤੇ ਦਿਨੀਂ ਅਕਾਲੀ ਆਗੂ ਨੂੰ ਲੁਧਿਆਣਾ ਦੇ ਸਾਊਥ ਸਿਟੀ ਸਥਿਤ ਉਸ ਦੇ ਘਰ ਤੋਂ ਗਿ੍ਫ਼ਤਾਰ ਕੀਤਾ ਗਿਆ ਸੀ | ਇਸ ਤੋਂ ਬਾਅਦ ਅੱਜ ਕਰੀਬ 12 ਵਜੇ ਉਸਨੂੰ ਜੇ. ਐੱਮ. ਆਈ. ਸੀ. ਸਰਵੀਸ਼ਾ ਕੌਸ਼ਲ ਦੀ ਅਦਾਲਤ ਵਿਚ ਰਿਮਾਂਡ ਹਾਸਿਲ ਕਰਨ ਲਈ ਪੇਸ਼ ਕੀਤਾ ਗਿਆ ਸੀ | ਅਦਾਲਤੀ ਕਾਰਵਾਈ ਦੌਰਾਨ ਤਫ਼ਤੀਸ਼ੀ ਅਫ਼ਸਰ ਵਲੋਂ ਜਸਕਰਨਜੀਤ ਦੇ ਇਕ ਦਿਨ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਗਈ ਸੀ | ਇਸ ਮੌਕੇ ਜਸਕਰਨਜੀਤ ਸਿੰਘ ਵਲੋਂ ਸੀਨੀਅਰ ਵਕੀਲ ਐੱਚ. ਐੱਸ. ਧਨੋਆ, ਸਹਿ-ਵਕੀਲ ਗੁਰਅਮਾਨਤ ਕੌਰ ਅਤੇ ਸਹਿ-ਵਕੀਲ ਸੁਰਖਾਬ ਸਿੰਘ ਪੇਸ਼ ਹੋਏ | ਬਚਾਅ ਧਿਰ ਵਲੋਂ ਦਲੀਲ ਦਿੱਤੀ ਗਈ ਕਿ ਮੁਲਜ਼ਮ ਨੂੰ ਗਿ੍ਫ਼ਤਾਰੀ ਦਾ ਆਧਾਰ ਦੱਸੇ ਬਿਨਾਂ ਹੀ ਹੱਥਕੜੀਆਂ ਲਗਾ ਕੇ ਮੁਹਾਲੀ ਲਿਆਂਦਾ ਗਿਆ ਸੀ | ਬਚਾਅ ਪੱਖ ਨੇ ਇਹ ਵੀ ਦਲੀਲ ਦਿੱਤੀ ਕਿ 24 ਘੰਟਿਆਂ ਤੋਂ ਬਾਅਦ ਦਿਓਲ ਨੂੰ ਅਦਾਲਤ ਵਿਚ ਪੇਸ਼ ਕਰਨਾ ਗ਼ੈਰ-ਕਾਨੂੰਨੀ ਹੈ | ਇਸ ਦੇ ਜਵਾਬ ਵਿਚ ਸਰਕਾਰੀ ਵਕੀਲ ਵਲੋਂ ਕਿਹਾ ਗਿਆ ਕਿ ਮੁਲਜ਼ਮ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਉਸ ਦੇ ਖ਼ਿਲਾਫ਼ ਦਰਜ ਮਾਮਲੇ ਬਾਰੇ ਜਾਣੂ ਕਰਵਾਇਆ ਗਿਆ ਸੀ | ਹਾਲਾਂਕਿ ਜਦੋਂ ਅਦਾਲਤ ਵਲੋਂ ਇਸ ਸੰਬੰਧੀ ਲਿਖਤੀ ਪ੍ਰੋਫਾਰਮਾ ਪੇਸ਼ ਕਰਨ ਲਈ ਕਿਹਾ ਗਿਆ ਤਾਂ ਇਸਤਗਾਸਾ ਪੱਖ ਅਜਿਹਾ ਕਰਨ ਵਿਚ ਅਸਮਰੱਥ ਰਿਹਾ | ਇਸੇ ਦੌਰਾਨ ਸ਼ਿਕਾਇਤਕਰਤਾ ਦੇ ਪਿਤਾ ਵਲੋਂ ਵੀ ਰਿਮਾਂਡ ਦੀ ਮੰਗ ਲਈ ਆਪਣਾ ਵਕੀਲ ਪੇਸ਼ ਕੀਤਾ ਗਿਆ | ਬਚਾਅ ਧਿਰ ਵਲੋਂ ਹਾਲ ਹੀ ਵਿਚ ਤਰਨਤਾਰਨ ਦੀ ਅਕਾਲੀ ਆਗੂ ਕੰਚਨਪ੍ਰੀਤ ਕੌਰ ਖ਼ਿਲਾਫ਼ ਦਰਜ ਮਾਮਲੇ ਵਿਚ ਗਿ੍ਫ਼ਤਾਰੀ ਦੇ ਆਧਾਰ ਨਾ ਦੱਸੇ ਜਾਣ 'ਤੇ ਰਿਹਾਈ ਦੇ ਹੁਕਮਾਂ ਅਤੇ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਮਿਸਾਲ ਵਜੋਂ ਪੇਸ਼ ਕੀਤਾ ਗਿਆ | ਕਈ ਘੰਟਿਆਂ ਦੀ ਸੁਣਵਾਈ ਉਪਰੰਤ ਕਰੀਬ ਪੌਣੇ 4 ਵਜੇ ਅਦਾਲਤ ਨੇ ਕੇਸ ਦੇ ਮੈਰਿਟਾਂ 'ਤੇ ਕੋਈ ਟਿੱਪਣੀ ਕੀਤੇ ਬਿਨਾਂ ਹੀ ਜਸਕਰਨਜੀਤ ਸਿੰਘ ਦਿਓਲ ਦੀ ਗਿ੍ਫ਼ਤਾਰੀ ਨੂੰ ਗ਼ੈਰ-ਕਾਨੂੰਨੀ ਕਰਾਰ ਦਿੰਦਿਆਂ ਉਸ ਨੂੰ ਪੁਲਿਸ ਹਿਰਾਸਤ 'ਚੋਂ ਰਿਹਾਅ ਕਰਨ ਦੇ ਹੁਕਮ ਸੁਣਾਏ | ਇਸ ਦੇ ਨਾਲ ਹੀ ਅਦਾਲਤ ਨੇ ਤਫ਼ਤੀਸ਼ੀ ਅਫ਼ਸਰ ਨੂੰ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕਰਦਿਆਂ ਮੁਲਜ਼ਮ ਨੂੰ ਮੁੜ ਗਿ੍ਫ਼ਤਾਰ ਕਰਨ ਦੀ ਛੋਟ ਵੀ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਰਿਕਾਰਡ ਲੈ ਕੇ ਈ.ਡੀ. ਦਫ਼ਤਰ ਪੁੱਜਾ ਗਮਾਡਾ ਦਾ ਸਟਾਫ <br/> ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਰਾਹੀਂ ਵੋਟਰਾਂ ਦੀ ਨਬਜ਼ ਟਟੋਲਣਗੀਆਂ ਸਿਆਸੀ ਪਾਰਟੀਆਂ <br/>
Ad Position 24