22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

60 ਫ਼ੀਸਦੀ ਤੋਂ ਵੱਧ ਪਾਕਿਸਤਾਨੀ ਭਾਰਤ ਨਾਲ ਵਪਾਰਕ ਸੰਬੰਧਾਂ ਨੂੰ ਵਧਾਉਣ ਦੇ ਹੱਕ 'ਚ-ਸਰਵੇਖਣ <br/>

Ad Position 21
No active advertisement
ਅਜੀਤ ਡੈਸਕ 19-05-2026

ਅੰਮਿ੍ਤਸਰ, 18 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਇਕ ਪ੍ਰਸਿੱਧ ਅੰਗਰੇਜ਼ੀ ਤੇ ਉਰਦੂ ਅਖ਼ਬਾਰ ਸਮੂਹ ਦੀ ਸਰਵੇਖਣ ਰਿਪੋਰਟ ਅਨੁਸਾਰ 60 ਫ਼ੀਸਦੀ ਤੋਂ ਵੱਧ ਪਾਕਿਸਤਾਨੀ ਜੰਗਬੰਦੀ ਤੋਂ ਬਾਅਦ ਸੰਬੰਧਾਂ ਨੂੰ ਆਮ ਬਣਾਉਣ ਲਈ ਭਾਰਤ ਨਾਲ ਵਪਾਰਕ ਸੰਬੰਧਾਂ ਨੂੰ ਵਧਾਉਣ ਦੇ ਹੱਕ 'ਚ ਹਨ | ਹਾਲਾਂਕਿ, ਲਗਭਗ 35 ਫ਼ੀਸਦੀ ਪਾਕਿਸਤਾਨੀ ਇਸ ਪ੍ਰਸਤਾਵ ਦਾ ਵਿਰੋਧ ਕਰਦੇ ਹਨ ਅਤੇ ਮੰਗ ਕਰ ਰਹੇ ਹਨ ਕਿ ਵਪਾਰ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਬਕਾਇਆ ਮੁੱਦਿਆਂ ਨੂੰ ਹੱਲ ਕੀਤਾ ਜਾਵੇ | ਇਨ੍ਹਾਂ 'ਚ ਕਸ਼ਮੀਰ ਅਤੇ ਸਿੰਧੂ ਜਲ ਸੰਧੀ ਦਾ ਮੁੱਦਾ ਮੁੱਖ ਹੈ | ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਸਰਵੇਖਣ 'ਚ ਪਾਕਿ ਦੇ ਵੱਖ-ਵੱਖ ਸ਼ਹਿਰਾਂ ਤੋਂ ਚੁਣੇ ਗਏ ਸੈਂਕੜੇ ਕਾਰੋਬਾਰੀਆਂ, ਵਿਦਵਾਨਾਂ, ਪੱਤਰਕਾਰਾਂ, ਵਕੀਲਾਂ ਅਤੇ ਸਮਾਜਿਕ ਕਾਰਕੁਨਾਂ ਨੇ ਹਿੱਸਾ ਲਿਆ | ਸਰਵੇਖਣ ਰਿਪੋਰਟ ਅਨੁਸਾਰ ਭਾਰਤ ਨਾਲ ਸੰਬੰਧਾਂ ਨੂੰ ਆਮ ਬਣਾਉਣ ਲਈ ਕਿਹੜੇ ਕਦਮ ਚੁੱਕੇ ਜਾਣੇ ਚਾਹੀਦੇ ਹਨ; ਇਸ ਸਵਾਲ ਦੇ ਜਵਾਬ 'ਚ 52 ਫ਼ੀਸਦੀ ਪਾਕਿਸਤਾਨੀਆਂ ਨੇ ਖੇਡਾਂ ਦੇ ਖੇਤਰ 'ਚ ਸਹਿਯੋਗ ਵਧਾਉਣ ਦਾ ਸਮਰਥਨ ਕੀਤਾ ਅਤੇ 40 ਫ਼ੀਸਦੀ ਨੇ ਇਸ ਦਾ ਵਿਰੋਧ ਕੀਤਾ |

Ad Position 22
No active advertisement
ਪਿਛਲੀ ਖ਼ਬਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸਿੱਖ ਜਥੇਬੰਦੀਆਂ ਦੀ ਵਿਸ਼ਾਲ ਇਕੱਤਰਤਾ ਅਗਲੀ ਖ਼ਬਰ ਮਹਿਲਾ ਨੁਮਾਇੰਦਿਆਂ ਨਾਲ ਅਜਿਹੇ ਵਿਹਾਰ ਸਵੀਕਾਰਨ ਯੋਗ ਨਹੀਂ-ਸੇਠੀ
Ad Position 24