ਚੰਡੀਗੜ੍ਹ, 20 ਮਈ (ਕਪਿਲ ਵਧਵਾ)-ਅÏਰਤਾਂ ਪ੍ਰਤੀ ਮੰਦੀ ਸ਼ਬਦਾਵਲੀ ਵਰਤਣ ਦੇ ਮਾਮਲੇ ਵਿਚ ਪੰਜਾਬੀ ਕਲਾਕਾਰ ਅਤੇ ਸਾਬਕਾ ਕਿ੍ਕਟ ਖਿਡਾਰੀ ਯੋਗਰਾਜ ਸਿੰਘ ਖ਼ਿਲਾਫ਼ ਥਾਣਾ ਸੈਕਟਰ-36 ਵਿਖੇ ਦਰਜ ਮਾਮਲੇ ਸੰਬੰਧੀ ਦਾਖਲ ਕੀਤੀ ਗਈ ਅਗਾਊਾ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਫ਼ਿਲਹਾਲ ਟਲ ਗਈ ਹੈ | ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 26 ਮਈ ਨੂੰ ਹੋਵੇਗੀ | ਬੁੱਧਵਾਰ ਨੂੰ ਹੋਈ ਸੁਣਵਾਈ ਦੌਰਾਨ ਤਫ਼ਤੀਸ਼ੀ ਅਫ਼ਸਰ ਅਦਾਲਤ ਵਿਚ ਰਿਕਾਰਡ ਲੈ ਕੇ ਪੇਸ਼ ਹੋਏ | ਇਸ ਦੌਰਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਸੈਕਟਰ-43 ਦੇ ਵਕੀਲਾਂ ਵਲੋਂ ਕੀਤੀ ਗਈ ਹੜਤਾਲ ਕਾਰਨ ਮਾਮਲੇ 'ਤੇ ਵਿਸਥਾਰ ਨਾਲ ਬਹਿਸ ਨਹੀਂ ਹੋ ਸਕੀ | ਜਿਸ ਤੋਂ ਬਾਅਦ ਅਦਾਲਤ ਨੇ ਮਾਮਲੇ ਦੀ ਸੁਣਵਾਈ ਮੁਲਤਵੀ ਕਰਦਿਆਂ ਅਗਲੀ ਤਾਰੀਖ਼ 26 ਮਈ ਨਿਰਧਾਰਿਤ ਕਰ ਦਿੱਤੀ | ਜ਼ਿਕਰਯੋਗ ਹੈ ਕਿ ਯੋਗਰਾਜ ਸਿੰਘ ਖ਼ਿਲਾਫ਼ ਚੰਡੀਗੜ੍ਹ ਪੁਲਿਸ ਵਲੋਂ ਥਾਣਾ ਸੈਕਟਰ-36 ਵਿਖੇ ਔਰਤਾਂ ਪ੍ਰਤੀ ਇਤਰਾਜ਼ਯੋਗ ਟਿੱਪਣੀਆਂ ਕਰਨ ਸਬੰਧੀ ਸ਼ਿਕਾਇਤਕਰਤਾ ਵਕੀਲ ਉੱਜਵਲ ਭਸੀਨ ਦੇ ਬਿਆਨਾਂ ਦੇ ਅਧਾਰ 'ਤੇ ਬੀ. ਐਨ. ਐਸ. ਦੀ ਧਾਰਾ 79 ਅਤੇ ਆਈ. ਟੀ. ਦੀ ਧਾਰਾ 67 (ਏ) ਤਹਿਤ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਵਲੋਂ ਅਗਾਊਾ ਜ਼ਮਾਨਤ ਲਈ ਅਦਾਲਤ ਦਾ ਰੁਖ਼ ਕੀਤਾ ਗਿਆ ਹੈ |