21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਡਾ. ਰੰਧਾਵਾ ਖੁਦਕੁਸ਼ੀ ਮਾਮਲੇ 'ਚ ਸਾਬਕਾ ਮੰਤਰੀ ਭੁੱਲਰ ਖ਼ਿਲਾਫ਼ 542 ਸਫਿਆਂ ਦਾ ਚਲਾਨ ਪੇਸ਼ 53 ਗਵਾਹਾਂ 'ਚ ਡੀ.ਸੀ. ਤੇ ਹੋਰ ਉੱਚ ਅਧਿਕਾਰੀਆਂ ਦੀ ਗਵਾਹੀ ਸ਼ਾਮਿਲ <br/>

Ad Position 21
No active advertisement
ਅਜੀਤ ਡੈਸਕ 21-05-2026
ਅੰਮਿ੍ਤਸਰ, 20 ਮਈ (ਰੇਸ਼ਮ ਸਿੰਘ)-ਵੇਅਰ ਹਾਊਸ ਦੇ ਜ਼ਿਲ੍ਹਾ ਮੈਨੇਜਰ (ਡੀ.ਐੱਮ.) ਗਗਨਦੀਪ ਸਿੰਘ ਰੰਧਾਵਾ ਖੁਦਕੁਸ਼ੀ ਦੇ ਚਰਚਿਤ ਮਾਮਲੇ ਮਾਮਲੇ 'ਚ ਗਿ੍ਫਤਾਰ ਕੀਤੇ ਸਾਬਕਾ ਮੰਤਰੀ ਤੇ 'ਆਪ' ਦੇ ਵਿਧਾਇਕ ਲਾਲਜੀਤ ਸਿੰਘ ਭੁੱਲਰ ਖਿਲਾਫ ਅੱਜ ਇਥੇ ਅੰਮਿ੍ਤਸਰ ਪੁਲਿਸ ਵਲੋਂ 542 ਸਫਿਆਂ ਦਾ ਚਲਾਨ ਪੇਸ਼ ਕਰ ਦਿੱਤਾ ਗਿਆ ਹੈ | ਇਸ ਚਲਾਨ 'ਚ 53 ਗਵਾਹਾਂ ਦੀ ਸੂਚੀ 'ਚ ਡਿਪਟੀ ਕਮਿਸ਼ਨਰ ਤੇ ਵੇਅਰ ਹਾਊਸ ਦੇ ਉਚ ਅਧਿਕਾਰੀ ਵੀ ਸ਼ਾਮਿਲ ਕੀਤੇ ਗਏ ਹਨ | ਬੀਤੇ 23 ਮਾਰਚ ਨੂੰ ਗਿ੍ਫਤਾਰ ਕੀਤੇ ਗਏ ਸਾਬਕਾ ਮੰਤਰੀ ਖਿਲਾਫ ਅੱਜ ਇਥੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸੁਪਰੀਤ ਕੌਰ ਦੀ ਅਦਾਲਤ 'ਚ ਥਾਣਾ ਰਣਜੀਤ ਐਵੀਨਿਊ ਦੇ ਮੁਖੀ ਇੰਸ: ਰੋਬਿਨ ਹੰਸ ਵਲੋਂ ਉਕਤ ਮੰਤਰੀ ਖਿਲਾਫ ਚਲਾਨ ਪੇਸ਼ ਕੀਤਾ ਗਿਆ | ਮਿਲੀ ਜਾਣਕਾਰ ਮੁਤਾਬਕ ਪੁਲਿਸ ਜਾਂਚ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਸਵ: ਰੰਧਾਵਾ ਨੂੰ 13 ਮਾਰਚ ਨੂੰ ਲਾਲਜੀਤ ਸਿੰਘ ਭੁੱਲਰ ਵਲੋਂ ਕਈ ਮੋਬਾਈਲ 'ਤੇ ਵਟਸ ਅਪ ਕਾਲਾਂ ਕੀਤੀਆਂ ਗਈਆਂ ਜਿਸ ਨੂੰ ਸਾਬਕਾ ਮੰਤਰੀ ਭੁੱਲਰ ਨੇ ਆਪਣੇ ਘਰ ਸੱਦਿਆ ਤੇ ਕੁੱਟ ਮਾਰ ਕੀਤੀ ਗਈ ਤੇ ਉਸਦੇ ਸਿਰ 'ਚ ਪਿਸਤੌਲ ਦਾ ਬੱਟ ਵੀ ਮਾਰਿਆ ਗਿਆ | ਜਿਸ ਦੀ ਜਬਰੀ ਵੀਡੀਓ ਬਣਾਈ ਕਿ ਬਾਬਾ ਨਾਗਾ ਫਰਮ 'ਚ ਟੈਂਡਰ ਦੇਣ ਲਈ 10 ਲੱਖ ਦੀ ਰਿਸ਼ਵਤ ਵਸੂਲੀ ਸੀ ਜਿਸ ਦੀ ਵੀਡੀਓ ਸਬੂਤ ਵੇਅਰ ਹਾਉੂਸ ਦੇ ਅਧਿਕਾਰੀਆਂ ਨੂੰ ਬਤੌਰ ਸਬੂਤ ਭੇਜੀ ਗਈ | ਪੁਲਿਸ ਨੇ ਇਹ ਵੀ ਅਦਾਲਤ 'ਚ ਦੱਸਿਆ ਕਿ ਇਸ ਮਾਮਲੇ 'ਚ ਸਾਬਕਾ ਮੰਤਰੀ ਭੱੁਲਰ ਦੇ ਪਿਤਾ ਸੁਖਦੇਵ ਸਿੰਘ ਭੁੱਲਰ ਤੇ ਉਸਦੇ ਪੀ.ਏ. ਦਿਲਬਾਗ ਸਿੰਘ ਨੂੰ ਗਿ੍ਫਤਾਰ ਕਰਨਾ ਬਾਕੀ ਹੈ | ਦੂਜੇ ਪਾਸੇ ਮਿ੍ਤਕ ਸਵ: ਰੰਧਾਵਾ ਦੀ ਪਤਨੀ ਓਪਿੰਦਰ ਕੌਰ ਨੇ ਕਿਹਾ ਕਿ ਪੁਲਿਸ ਨੇ ਹਾਲੇ ਤੱਕ ਹੋਰ ਮੁਲਜ਼ਮਾਂ ਨੂੰ ਗਿ੍ਫਤਾਰ ਨਹੀਂ ਕੀਤਾ ਹੈ ਤੇ ਉਹ ਇਸ ਲਈ ਹਾਲੇ ਵੀ ਸੀ.ਬੀ.ਆਈ. ਜਾਂਚ ਦੀ ਮੰਗ 'ਤੇ ਅੜੇ ਹੋਏ ਹਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਨੇ ਪ੍ਰਫਾਰਮੈਂਸ ਗ੍ਰੇਡਿੰਗ ਇੰਡੈਕਸ 2.0 ਵਿਚ ਦੇਸ਼ ਭਰ 'ਚੋਂ ਮੋਹਰੀ ਸਥਾਨ ਮੱਲਿਆ ਸਿੱਖਣ ਦੇ ਨਤੀਜਿਆਂ ਤੇ ਗੁਣਵ... ਅਗਲੀ ਖ਼ਬਰ ਮਾਣਹਾਨੀ ਮਾਮਲੇ 'ਚ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਪੇਸ਼ੀ ਭੁਗਤੀ ਅਗਲੀ ਸੁਣਵਾਈ 20 ਜੁਲਾਈ...
Ad Position 24