15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਖ਼ਾਲਸਾ ਕਾਲਜ ਵਿਖੇ ਦਾਖ਼ਲਾ ਲੈਣ ਲਈ ਵਿਦਿਆਰਥੀਆਂ ਦਾ ਆਇਆ ਸੈਲਾਬ

Ad Position 21
No active advertisement
ਅਜੀਤ ਡੈਸਕ 21-05-2026

ਅੰਮਿ੍ਤਸਰ, 20 ਮਈ (ਜਸਵੰਤ ਸਿੰਘ ਜੱਸ)-ਭਾਵੇਂ ਇਨੀਂ ਦਿਨੀਂ ਗੁਰੂ ਨਗਰੀ 'ਚ ਗਰਮੀ ਆਪਣੇ ਸਿਖ਼ਰਾਂ 'ਤੇ ਹੈ, ਉਥੇ ਉੱਤਰੀ ਭਾਰਤ ਦੀ 136 ਸਾਲਾ ਪੁਰਾਤਨ ਇਤਿਹਾਸਕ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ ਵਿਖੇ ਵਿੱਦਿਅਕ ਸੈਸ਼ਨ 2026-27 'ਚ ਵੱਖ-ਵੱਖ ਵਿਸ਼ਿਆਂ ਅਤੇ ਕੋਰਸਾਂ 'ਚ ਦਾਖਲਾ ਲੈਣ ਲਈ ਵਿਦਿਆਰਥੀਆਂ ਦਾ ਇੱਕ ਤਰ੍ਹਾਂ ਨਾਲ ਸੈਲਾਬ ਆਇਆ ਹੋਇਆ ਹੈ | ਕਾਲਜ (ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਤੋਂ ਅਫਿਲੀਏਟਡ) ਵਿਖੇ ਸੈਸ਼ਨ 2026-27 ਸੰਬੰਧੀ ਵੱਖ-ਵੱਖ ਕੋਰਸਾਂ ਲਈ ਦਾਖ਼ਲਾ ਸ਼ੁਰੂ ਚੁੱਕਾ ਹੈ | ਗੁਰੂ ਨਾਨਕ ਦੇਵ 'ਵਰਸਿਟੀ ਤੋਂ ਅਫਿਲੀਏਟਡ ਖ਼ਾਲਸਾ ਕਾਲਜ ਦੇ ਪਿ੍ੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕਾਲਜ 'ਚ ਇਸ ਸੈਸ਼ਨ ਦੇ ਦਾਖ਼ਲਿਆਂ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ | ਵਿਸ਼ਵ ਭਰ ਵਿਚ ਸ਼ਾਨਦਾਰ ਵਿਰਾਸਤੀ ਇਮਾਰਤ ਤੇ ਕੈਂਪਸ ਦੇ ਤੌਰ 'ਤੇ ਜਾਣੇ ਜਾਂਦੇ ਇਸ ਕਾਲਜ ਨੂੰ ਨੈਕ ਦੀ ਏ+ ਰੇਟਿੰਗ ਹਾਸਲ ਹੈ ਤੇ ਐਜੂਕੇਸ਼ਨ ਵਰਲਡ 2025 ਦੀ ਖ਼ੁਦਮੁਖਤਿਆਰ ਕਾਲਜਾਂ ਦੀ ਰੈਂਕਿੰਗ 'ਚ ਵੀ ਕਾਲਜ ਨੂੰ ਪਹਿਲਾ ਰੈਂਕ ਹਾਸਿਲ ਹੈ | ਉਨ੍ਹਾਂ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿਦਿਆਰਥੀਆਂ 'ਚ ਭਾਰੀ ਉਤਸ਼ਾਹ ਨੂੰ ਦੇਖਦਿਆਂ ਉਨ੍ਹਾਂ ਦੀ ਸਹੂਲਤ ਲਈ ਕਾਲਜ 'ਚ ਐਡਮੀਸ਼ਨ ਸੈਂਟਰ 'ਚ ਕੌਂਸਲਿੰਗ ਸੈੱਲ ਸਥਾਪਿਤ ਕੀਤਾ ਗਿਆ ਹੈ | ਪਿ੍ੰ: ਡਾ. ਰੰਧਾਵਾ ਨੇ ਦੱਸਿਆ ਕਿ ਕਾਲਜ ਦੇ ਖੇਤੀਬਾੜੀ ਵਿਭਾਗ 'ਚ ਬੀ.ਐੱਸਸੀ. (ਆਨਰਜ਼) ਐਗਰੀਕਲਚਰ, ਐੱਮ.ਐੱਸਸੀ. ਐਗਰੀਕਲਚਰ, ਐੱਮ.ਐੱਸਸੀ. ਐਗਰੀਕਲਚਰਲ ਇਕਨਾਮਿਕਸ, ਐੱਮ.ਐੱਸਸੀ. ਐਗਰੋਨੋਮੀ ਐਂਡ ਐਂਟੋਮੋਲੋਜੀ, ਐੱਮ. ਐੱਸਸੀ. ਫ਼ਰੂਟ ਸਾਇੰਸ, ਐੱਮ.ਐੱਸਸੀ. ਵੇਜੀਟੇਬਲ ਸਾਇੰਸ, ਐੱਮ.ਐੱਸਸੀ. ਫ਼ਲੋਰੀਕਲਚਰ ਐਂਡ ਲੈਂਡਸਕੇਪਿੰਗ, ਐੱਮ.ਐੱਸਸੀ. ਸੋਇਲ ਸਾਇੰਸ ਐਂਡ ਐਗਰੀਕਲਚਰਲ ਕਮਿਸਟਰੀ, ਐੱਮ.ਐੱਸਸੀ. ਪਲਾਂਟ ਪਥੋਲੋਜੀ, ਐੱਮ.ਐੱਸਸੀ. ਐਗਰੀਕਲਚਰ ਐਕਸਟੇਨਸ਼ਨ ਅਤੇ ਨਵੇਂ ਕੋਰਸਾਂ 'ਚ ਪੀਐੱਚ.ਡੀ ਇਨ ਐਗਰੀਕਲਚਰ ਚੱਲ ਰਹੇ ਹਨ | ਉਨ੍ਹਾਂ ਕਿਹਾ ਕਿ ਆਰਟਸ ਐਂਡ ਹਿਊਮੈਨਟੀਜ਼ ਕੋਰਸਾਂ 'ਚ ਬੀ.ਏ., ਬੀ.ਏ. ਸੋਸ਼ਲ ਸਾਇੰਸ, ਬੀ.ਏ ਸੋਸ਼ਲ ਸਟੱਡੀਜ਼, ਬੀ.ਏ. (ਆਨਰਜ਼) ਅੰਗਰੇਜ਼ੀ, ਬੀ.ਐੱਸਸੀ (ਇਕਨਾਮਿਕਸ), ਬੀ.ਵਾਕ (ਥੀਏਟਰ ਐਂਡ ਸਟੇਜ ਕਰਾਫ਼ਟ), ਐੱਮ.ਏ. ਪੋਲੀਟੀਕਲ ਸਾਇੰਸ, ਐੱਮ.ਏ. ਇਕਨਾਮਿਕਸ, ਐੱਮ.ਏ. ਪੰਜਾਬੀ, ਐੱਮ.ਏ. ਹਿਸਟਰੀ, ਐੱਮ.ਏ. ਅੰਗਰੇਜ਼ੀ, ਐੱਮ.ਏ. ਮਿਊਜ਼ਿਕ (ਵੋਕਲ), ਐੱਮ.ਏ. ਫ਼ਾਈਨ ਆਰਟਸ, ਐੱਮ.ਏ. ਸਾਇਕਾਲੋਜੀ, ਐੱਮ.ਏ. ਥੀਏਟਰ ਐਂਡ ਫ਼ਿਲਮ ਪ੍ਰੋਡਕਸ਼ਨ, ਐੱਮ.ਏ. ਸੋਸ਼ਲ ਵਰਕ, ਐੱਮ.ਏ. ਸੋਸ਼ੋਲੋਜੀ ਅਤੇ ਨਵੇਂ ਕੋਰਸਾਂ ਵਿਚ ਪੀਐੱਚ.ਡੀ. ਪੰਜਾਬੀ ਅਤੇ ਬੀ.ਏ. ਸੋਸ਼ਲ ਸਟੱਡੀ ਦੇ ਕੋਰਸਾਂ ਨੂੰ ਸ਼ਾਮਿਲ ਕੀਤਾ ਗਿਆ ਹੈ | ਇਸ ਤੋਂ ਇਲਾਵਾ ਕਾਮਰਸ ਵਿਭਾਗ 'ਚ ਬੀ.ਕਾਮ (ਰੈਗੂਲਰ, ਆਨਰਜ਼, ਬੀ.ਬੀ.ਏ. ਬੈਚਲਰ ਇਨ ਟੂਰਿਜ਼ਮ ਐਂਡ ਟਰੈਵਲ ਮੈਨੇਜਮੈਂਟ, ਬੀ. ਕਾਮ. ਟੈਕਸ ਪਲੈਨਿੰਗ ਐਂਡ ਮੈਂਨੇਜਮੈਂਟ, ਐਮ.ਕਾਮ. ਅਤੇ ਹੋਰ ਕਈ ਤਰ੍ਹਾਂ ਦੇ ਡਿਪਲੋਮੇ ਚੱਲ ਰਹੇ ਹਨ | ਕੰਪਿਊਟਰ ਸਾਇੰਸ ਵਿਭਾਗ ਵਿਚ ਬੀ.ਸੀ.ਏ., ਬੀ.ਐੱਸਸੀ. ਡਾਟਾ ਐਨਾਲੀਟੀਕਲ, ਬੀ.ਐੱਸਸੀ. ਆਈ.ਟੀ, ਬੀ.ਐੱਸਸੀ. ਆਰਟੀਫ਼ਿਸੀਅਲ ਇੰਟੈਲੀਜੈਂਸ ਐਂਡ ਡਾਟਾ ਸਾਇੰਸ, ਬੀ.ਐੱਸਸੀ. ਆਰਟੀਫ਼ਿਸੀਅਲ ਇੰਟੈਲੀਜੈਂਸ ਐਂਡ ਮਸ਼ੀਨ ਲਰਨਿੰਗ, ਬੀ.ਐੱਸਸੀ. ਕੰਪਿਊਟਰ ਸਾਇੰਸ, ਬੀ.ਐੱਸਸੀ. ਡਾਟਾ ਐਨਾਲਾਈਜਜ਼, ਬੀ.ਵਾਕ ਸਾਫ਼ਟਵੇਅਰ ਡਿਵੈੱਲਪਮੈਂਟ, ਐੱਮ.ਐੱਸਸੀ. ਕੰਪਿਊਟਰ ਸਾਇੰਸ, ਐੱਮ.ਐੱਸਸੀ., ਆਈ. ਟੀ. ਅਤੇ ਹੋਰ ਪੀ.ਜੀ. ਡਿਪਲੋਮੇ ਮੁਹੱਈਆ ਕਰਵਾਏ ਜਾ ਰਹੇ ਹਨ | ਕਾਲਜ ਪਲੇਸਮੈਂਟ ਸੈੱਲ 'ਚ ਵੱਖ-ਵੱਖ ਕੰਪਨੀਆਂ ਇੰਟਰਵਿਊ/ਟੈਸਟ ਰਾਹੀਂ ਵਿਦਿਆਰਥੀਆਂ ਦੀ ਨੌਕਰੀ ਲਈ ਚੋਣ ਕਰਦੀਆਂ ਹਨ ਤੇ ਕੰਪੀਟੇਟਿਵ ਐਗਜ਼ਾਮ ਦੀ ਤਿਆਰੀ ਕਰਵਾਉਣ ਲਈ ਆਲ ਇੰਡੀਆ ਕੰਪੀਟੇਟਿਵ ਐਗੈਮੀਨੇਸ਼ਨ ਸੈਂਟਰ ਦਾ ਪ੍ਰਬੰਧ ਕੀਤਾ ਗਿਆ ਹੈ | ਰਜਿਸਟਰਾਰ ਡਾ. ਦੇਵਿੰਦਰ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਕਾਲਜ ਵਿਚ 75 ਤੋਂ ਵੱਧ ਕੋਰਸ ਚੱਲ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ 'ਆਪ' ਨੇ ਪੰਜਾਬ ਸੋਸ਼ਲ ਮੀਡੀਆ ਵਿੰਗ ਲਈ ਨਵੇਂ ਅਹੁਦੇਦਾਰਾਂ ਦਾ ਕੀਤਾ ਐਲਾਨ <br/> ਅਗਲੀ ਖ਼ਬਰ ਬੁਢਲਾਡਾ ਵਿਚ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ 'ਤੇ ਹਮਲਾ ਚੋਣ ਪ੍ਰਚਾਰ ਦੌਰਾਨ ਹੰਗਾਮਾ, ਕਾਰ ਦੀਆਂ ਖਿੜਕੀਆਂ ਤੋੜੀ...
Ad Position 24