15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਸੋਸ਼ਲ ਮੀਡੀਆ 'ਤੇ ਰੀਲ ਸੱਭਿਆਚਾਰ 'ਚ ਫਸੀ ਨੌਜਵਾਨ ਪੀੜ੍ਹੀ <br/>

Ad Position 21
No active advertisement
ਅਜੀਤ ਡੈਸਕ 21-05-2026
ਪਟਿਆਲਾ, 20 ਮਈ (ਗੁਰਵਿੰਦਰ ਸਿੰਘ ਔਲਖ)-ਪੰਜਾਬ ਦਾ ਨੌਜਵਾਨ ਵਰਗ ਅੱਜ ਕੱਲ੍ਹ 'ਰੀਲ ਸਭਿਆਚਾਰ' ਦੀ ਅਜਿਹੀ ਦੌੜ ਵਿਚ ਫਸਦਾ ਜਾ ਰਿਹਾ ਹੈ, ਜਿੱਥੇ ਕੁੱਝ ਸਕਿੰਟਾਂ ਦੀ ਵੀਡੀਓ ਲਈ ਜਾਨਾਂ ਤੱਕ ਨੂੰ ਜ਼ੋਖ਼ਮ 'ਚ ਪਾਈਆਂ ਜਾਂਦੀਆਂ ਹਨ | ਸ਼ਹਿਰਾਂ ਤੋਂ ਲੈ ਕੇ ਪਿੰਡਾਂ ਤੱਕ ਸੜਕਾਂ, ਬਾਜ਼ਾਰਾਂ, ਰੇਲ ਪਟੜੀਆਂ, ਕਾਲਜਾਂ ਅਤੇ ਜਨਤਕ ਥਾਵਾਂ 'ਤੇ ਮੋਬਾਈਲ ਕੈਮਰਿਆਂ ਅੱਗੇ ਵੀਡੀਓ ਬਣਾਉਂਦੇ ਨੌਜਵਾਨ ਹੁਣ ਆਮ ਦਿ੍ਸ਼ ਬਣ ਗਏ ਹਨ | ਵਧੇਰੇ ਦਰਸ਼ਕਾਂ ਅਤੇ ਮਸ਼ਹੂਰੀ ਦੀ ਲਾਲਸਾ ਨੇ ਕਈ ਨੌਜਵਾਨਾਂ ਨੂੰ ਖ਼ਤਰਨਾਕ ਕਰਤਬਾਂ ਤੇ ਦਿਖਾਵੇ ਦੀ ਦੁਨੀਆ ਵੱਲ ਧੱਕ ਦਿੱਤਾ ਹੈ | ਕੇਂਦਰੀ ਸੜਕ ਆਵਾਜਾਈ ਅਤੇ ਰਾਜ ਮਾਰਗ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ਵਿਚ ਪਿਛਲੇ ਵਰ੍ਹੇ ਸੜਕ ਹਾਦਸਿਆਂ ਕਾਰਨ ਇਕ ਲੱਖ 77 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ | ਮਾਹਿਰਾਂ ਦਾ ਕਹਿਣਾ ਹੈ ਕਿ ਮੋਬਾਈਲ ਫੋਨਾਂ ਕਾਰਨ ਪੈਦਾ ਹੋ ਰਹੀ ਲਾਪਰਵਾਹੀ ਵੀ ਹਾਦਸਿਆਂ ਦਾ ਵੱਡਾ ਕਾਰਨ ਬਣ ਰਹੀ ਹੈ | ਦੂਜੇ ਪਾਸੇ ਇਕ ਕੌਮੀ ਸਰਵੇਖਣ ਅਨੁਸਾਰ ਦੇਸ਼ ਵਿਚ 95 ਫ਼ੀਸਦੀ ਲੋਕ ਹਰ ਰੋਜ਼ ਛੋਟੀਆਂ ਵੀਡੀਓ ਵੇਖਦੇ ਹਨ, ਜਦਕਿ 92 ਫ਼ੀਸਦੀ ਲੋਕਾਂ ਨੇ ਇਨ੍ਹਾਂ ਨੂੰ ਸਭ ਤੋਂ ਵੱਧ ਮਨਪਸੰਦ ਮਨੋਰੰਜਨ ਮਾਧਿਅਮ ਦੱਸਿਆ ਹੈ | ਮਾਪਿਆਂ ਦਾ ਕਹਿਣਾ ਹੈ ਕਿ ਬੱਚੇ ਹੁਣ ਪਰਿਵਾਰ ਨਾਲ ਗੱਲਬਾਤ ਕਰਨ ਦੀ ਥਾਂ ਮੋਬਾਈਲ ਸਕਰੀਨਾਂ ਵਿਚ ਹੀ ਗੁੰਮ ਰਹਿੰਦੇ ਹਨ | ਪਹਿਲਾਂ ਜਿੱਥੇ ਨੌਜਵਾਨ ਖੇਡ ਮੈਦਾਨਾਂ ਤੇ ਸਮਾਜਿਕ ਗਤੀਵਿਧੀਆਂ ਵਿਚ ਰੁਚੀ ਲੈਂਦੇ ਸਨ, ਉੱਥੇ ਹੁਣ ਵੱਡੀ ਗਿਣਤੀ ਵਿਚ ਨੌਜਵਾਨ 'ਵਾਇਰਲ ਹੋਣ' ਦੀ ਦੌੜ ਵਿਚ ਲੱਗੇ ਹੋਏ ਹਨ | ਸਮਾਜਿਕ ਚਿੰਤਕਾਂ ਦਾ ਮੰਨਣਾ ਹੈ ਕਿ ਜੇ ਸਮੇਂ ਸਿਰ ਇਸ ਵਧਦੇ ਰੁਝਾਨ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਪੰਜਾਬ ਦਾ ਨੌਜਵਾਨ ਵਰਗ ਅਸਲ ਜੀਵਨ ਤੋਂ ਟੁੱਟ ਕੇ ਸਿਰਫ਼ ਮੋਬਾਈਲ ਦੀ ਚਮਕ ਤੱਕ ਹੀ ਸੀਮਤ ਹੋ ਕੇ ਰਹਿ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਸੁਪਰੀਮ ਕੋਰਟ ਵਲੋਂ ਗੋਲਕਾਂ ਸੰਬੰਧੀ ਪਟੀਸ਼ਨ ਰੱਦ ਕਰਨ ਤੋਂ ਮੌਜੂਦਾ ਸਿਆਸਤਦਾਨ ਸਿੱਖਿਆ ਲੈਣ-ਭਾਈ ਗਰੇਵਾਲ ਅਗਲੀ ਖ਼ਬਰ 'ਆਪ' ਨੇ ਪੰਜਾਬ ਸੋਸ਼ਲ ਮੀਡੀਆ ਵਿੰਗ ਲਈ ਨਵੇਂ ਅਹੁਦੇਦਾਰਾਂ ਦਾ ਕੀਤਾ ਐਲਾਨ <br/>
Ad Position 24