15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਸੁਪਰੀਮ ਕੋਰਟ ਵਲੋਂ ਗੋਲਕਾਂ ਸੰਬੰਧੀ ਪਟੀਸ਼ਨ ਰੱਦ ਕਰਨ ਤੋਂ ਮੌਜੂਦਾ ਸਿਆਸਤਦਾਨ ਸਿੱਖਿਆ ਲੈਣ-ਭਾਈ ਗਰੇਵਾਲ

Ad Position 21
No active advertisement
ਅਜੀਤ ਡੈਸਕ 21-05-2026
ਅੰਮਿ੍ਤਸਰ, 20 ਮਈ (ਜਸਵੰਤ ਸਿੰਘ ਜੱਸ)-ਸ਼ੋ੍ਰਮਣੀ ਕਮੇਟੀ ਦੇ ਮੈਂਬਰ ਤੇ ਬੁਲਾਰੇ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਗੁਰਦੁਆਰਾ ਸਾਹਿਬਾਨ ਦੀ ਗੋਲਕ ਦੀ ਮਾਇਆ ਦੀ ਦੁਰਵਰਤੋਂ ਸਬੰਧੀ ਸੁਪਰੀਮ ਕੋਰਟ 'ਚ ਕਿਸੇ ਵਿਸ਼ੇਸ਼ ਵਿਅਕਤੀ ਵਲੋਂ ਪਾਈ ਪਟੀਸ਼ਨ 'ਤੇ ਮਾਣਯੋਗ ਚੀਫ਼ ਜਸਟਿਸ ਸੂਰਿਆ ਕਾਂਤ ਦਾ ਖ਼ੁਲਾਸਾ ਬਹੁਤ ਅਹਿਮ ਹੈ | ਅੱਜ ਇਥੇ ਜਾਰੀ ਬਿਆਨ ਵਿਚ ਉਨ੍ਹਾਂ ਕਿਹਾ ਕਿ ਇਹ ਮਾਮਲਾ ਜਿੱਥੇ ਧਰਮ ਵਿਚ ਦਖਲ ਦੇਣ ਵਰਗਾ ਹੋਵੇਗਾ ਉੱਥੇ ਕਾਨੂੰਨ 'ਚ ਸੋਧ ਕਰਨੀ ਹੋਵੇਗੀ ਜਿਹੜੀ ਸੋਧ ਸਿਰਫ ਪਾਰਲੀਮੈਂਟ ਹੀ ਕਰ ਸਕਦੀ ਹੈ | ਭਾਈ ਗਰੇਵਾਲ ਨੇ ਕਿਹਾ ਹੈ ਕਿ ਮਾਨਯੋਗ ਚੀਫ਼ ਜਸਟਿਸ ਦਾ ਵਿਚਾਰ ਅੱਛਾ ਹੈ ਜਿਸ ਵਿਚ ਸੋਧ ਦਾ ਮਤਲਬ 1925 ਐਕਟ ਵਿਚ ਤਰਮੀਮ ਕੀਤਾ ਜਾਣਾ, ਜਿਸ ਦਾ ਅਧਿਕਾਰ ਸਿਰਫ ਪਾਰਲੀਮੈਂਟ ਕੋਲ ਹੈ ਤੇ ਇਸ ਤੋਂ ਅੱਗੇ ਉਨ੍ਹਾਂ ਨੇ ਇਸ ਮਾਮਲੇ ਨੂੰ ਧਰਮ ਵਿਚ ਦਖਲ ਦੇਣ ਦੇ ਬਰਾਬਰ ਮੰਨਿਆ ਹੈ, ਜੋ ਚੰਗੀ ਗੱਲ ਹੈ | ਉਨ੍ਹਾਂ ਕਿਹਾ ਕਿ ਧਰਮ ਅਤੇ ਗੁਰਦੁਆਰਾ ਸਾਹਿਬਾਨ ਦੀਆਂ ਗੋਲਕਾਂ ਦੇ ਮਾਮਲੇ 'ਚ ਸਰਕਾਰਾਂ ਨੂੰ ਸਿਆਸਤ ਤੋਂ ਦੂਰ ਰਹਿਣਾ ਚਾਹੀਦਾ ਹੈ |

Ad Position 22
No active advertisement
ਪਿਛਲੀ ਖ਼ਬਰ 'ਸਤਿਕਾਰ ਸੋਧ ਐਕਟ' : ਸ਼੍ਰੋਮਣੀ ਕਮੇਟੀ ਨੇ 31 ਮਈ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਮੁੜ ਸੱਦਿਆ ਪੰਥਕ ਸੰਮੇਲਨ ਅਗਲੀ ਖ਼ਬਰ ਸੋਸ਼ਲ ਮੀਡੀਆ 'ਤੇ ਰੀਲ ਸੱਭਿਆਚਾਰ 'ਚ ਫਸੀ ਨੌਜਵਾਨ ਪੀੜ੍ਹੀ <br/>
Ad Position 24