11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਜੀ.ਕੇ. ਵਲੋਂ ਸਰਕਾਰੀ ਨੌਕਰੀਆਂ 'ਚ ਸਿੱਖਾਂ ਲਈ ਕਬਾਇਲੀ/ਟ੍ਰਾਈਬਜ਼ ਰਾਖਵਾਂਕਰਨ ਲਾਗੂ ਕਰਨ ਦੀ ਵਕਾਲਤ <br/>

Ad Position 21
No active advertisement
ਅਜੀਤ ਡੈਸਕ 21-05-2026
ਨਵੀਂ ਦਿੱਲੀ, 20 ਮਈ (ਜਗਤਾਰ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸਰਕਾਰੀ ਨੌਕਰੀਆਂ 'ਚ ਸਿੱਖਾਂ ਲਈ ਕਬਾਇਲੀ/ ਟ੍ਰਾਈਬਜ਼ ਰਾਖਵਾਂਕਰਨ ਲਾਗੂ ਕਰਨ ਦੀ ਵਕਾਲਤ ਕੀਤੀ ਹੈ | ਕੌਮੀ ਮਾਇਨੋਰਿਟੀ ਕਮਿਸ਼ਨ ਵਲੋਂ ਸੂਬਿਆਂ ਦੇ ਮਾਇਨੋਰਿਟੀ ਕਮਿਸ਼ਨਾਂ ਦੀ ਕਾਨਫ਼ਰੰਸ ਦੌਰਾਨ ਸਿੱਖ ਕੌਮ ਦੇ ਨੁਮਾਇੰਦੇ ਵਜੋਂ ਬੋਲਦਿਆਂ ਜੀ.ਕੇ. ਨੇ ਕਿਹਾ ਕਿ ਸਿੱਖਾਂ ਦਾ ਵਿਦੇਸ਼ ਪ੍ਰਵਾਸ, ਬੁੱਧੀ ਹਿਜਰਤ ਅਤੇ ਧਰਮ ਪਰਿਵਰਤਨ ਰੋਕਣ ਲਈ ਅੱਜ ਸਿੱਖ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੀ ਸਖ਼ਤ ਲੋੜ ਹੈਂ ¢ ਸਿੱਖਾਂ ਨੇ ਮੁਗ਼ਲਾਂ ਤੋਂ ਗੋਰਿਆਂ ਤੱਕ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜੀ ਹੈ ¢ ਅਜ਼ਾਦੀ ਤੋਂ ਬਾਅਦ ਆਪਣੀ ਸਰਕਾਰਾਂ ਨਾਲ ਅਸੀਂ ਆਪਣੇ ਹੱਕਾਂ ਦੀ ਲੜਾਈ ਲੜੀ ਹੈ ¢ ਉਨ੍ਹਾਂ ਕਿਹਾ ਕਿ 1950 'ਚ ਲਾਗੂ ਹੋਇਆ ਸੰਵਿਧਾਨ ਦਾ ਆਰਟੀਕਲ 25 ਸਿੱਖਾਂ ਨੂੰ ਕਿਰਪਾਨ ਰੱਖਣ ਦੀ ਆਗਿਆ ਦਿੰਦਾ ਹੈ ਪਰ 1959 'ਚ ਬਣਿਆ ਆਰਮਜ਼ ਐਕਟ ਸਿੱਖ ਦੀ ਕਿਰਪਾਨ ਦੀ ਲੰਬਾਈ ਤੈਅ ਕਰਦਾ ਹੈ ¢ ਜੋ ਕਿ ਸਿੱਧੇ ਤੌਰ 'ਤੇ ਸਿੱਖਾਂ ਦੇ ਮੌਲਿਕ ਅਤੇ ਧਾਰਮਿਕ ਅਧਿਕਾਰਾਂ ਦੀ ਗ਼ਲਤ ਵਿਆਖਿਆ ਹੈ ¢ ਜੀਕੇ ਨੇ ਕਿਹਾ ਕਿ ਸਿੱਖਾਂ ਨੂੰ ਕਬਾਇਲੀ/ਟ੍ਰਾਇਬਸ ਰਾਖਵਾਂਕਰਨ ਮਿਲਣਾ ਚਾਹੀਦਾ ਹੈ |

Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਵਲੋਂ ਮਜੀਠਾ ਦੇ ਡੀ.ਐਸ.ਪੀ. ਿਖ਼ਲਾਫ਼ ਚੋਣ ਕਮਿਸ਼ਨਰ ਨੂੰ ਸ਼ਿਕਾਇਤ ਗਨੀਵ ਕੌਰ ਮਜੀਠੀਆ ਨਾਲ ਬਦਸਲੂਕੀ ਕਰ... ਅਗਲੀ ਖ਼ਬਰ ਪ੍ਰਧਾਨ ਮੰਤਰੀ 'ਤੇ ਇਤਰਾਜ਼ਯੋਗ ਟਿੱਪਣੀ ਕਰ ਕੇ ਰਾਹੁਲ ਨੇ 140 ਕਰੋੜ ਲੋਕਾਂ ਦਾ ਕੀਤਾ ਅਪਮਾਨ-ਸਿਰਸਾ <br/>
Ad Position 24