03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਭਰਾ ਵਲੋਂ ਭੈਣ ਦਾ ਕਹੀ ਮਾਰ ਕੇ ਕਤਲ, ਮਾਂ ਨੂੰ ਵੀ ਕੀਤਾ ਗੰਭੀਰ ਜ਼ਖ਼ਮੀ <br/>

Ad Position 21
No active advertisement
ਅਜੀਤ ਡੈਸਕ 22-05-2026

ਪੱਟੀ, 21 ਮਈ (ਕੁਲਵਿੰਦਰ ਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਜ਼ਿਲ੍ਹਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸਭਰਾ ਵਿਖੇ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਿ ਇਕ ਭਰਾ ਵਲੋਂ ਆਪਣੀ ਹੀ ਭੈਣ ਦੇ ਸਿਰ ਵਿਚ ਕਹੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ | ਉਥੇ ਘਰ ਵਿਚ ਰੱਖੇ ਪਾਲਤੂ ਜਾਨਵਰਾਂ ਨੂੰ ਵੀ ਉਸ ਵਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਰਸਾਲ ਸਿੰਘ ਪੁੱਤਰ ਮੁਖਤਿਆਰ ਸਿੰਘ ਜਿਸ ਦੀ ਕਿ ਦਿਮਾਗੀ ਹਾਲਤ ਸਹੀ ਨਹੀਂ ਦੱਸੀ ਜਾ ਰਹੀ, ਉਸ ਵਲੋਂ ਆਪਣੇ ਘਰ ਵਿਚ ਪਹਿਲਾ ਝਗੜਾ ਕਰਕੇ ਘਰ ਵਿਚ ਪਾਲਤੂ ਜਾਨਵਰ ਬੱਕਰੇ ਨੂੰ ਮੌਤ ਦੇ ਘਾਟ ਉਤਾਰਿਆ ਤੇ ਉਸ ਤੋਂ ਬਾਅਦ ਘਰ ਵਿਚ ਰੱਖੇ ਕੁੱਤੇ ਨੂੰ ਮਾਰ ਦਿੱਤਾ ਗਿਆ ਅਤੇ ਬਾਅਦ ਵਿਚ ਆਪਣੀ ਭੈਣ ਸੰਦੀਪ ਕੌਰ (26), ਜੋ ਕਿ ਪਿੰਡ ਤੂਤ ਭੰਗਾਲਾ ਵਿਖੇ ਜੋਧਬੀਰ ਸਿੰਘ ਨਾਲ ਵਿਆਹੀ ਹੋਈ ਹੈ, ਉਸ ਦਾ ਪਤਾ ਲੈਣ ਵਾਸਤੇ ਆਈ ਸੀ ਉਸ ਦੇ ਸਿਰ ਵਿਚ ਕਹੀ ਮਾਰ ਕੇ ਉਸ ਨੂੰ ਮਾਰ ਦਿੱਤਾ ਗਿਆ | ਇਸ ਸਮੇਂ ਉਸਨੇ ਆਪਣੀ ਮਾਂ ਨੂੰ ਵੀ ਗੰਭੀਰ ਸੱਟਾਂ ਲਾ ਦਿੱਤੀਆਂ | ਇਸ ਮੌਕੇ ਰਸਾਲ ਸਿੰਘ ਦੇ ਪਿਤਾ ਮੁਖਤਿਆਰ ਸਿੰਘ ਅਤੇ ਜਵਾਈ ਜੋਧਬੀਰ ਸਿੰਘ ਨੇ ਦੱਸਿਆ ਕਿ ਉਹ ਘਰ ਤੋਂ ਬਾਹਰ ਸੀ ਅਤੇ ਉਨ੍ਹਾਂ ਨੂੰ ਕੋਈ ਪਤਾ ਨਹੀਂ ਹੈ ਕਿ ਘਰ ਵਿਚ ਕੀ ਗੱਲ ਹੋਈ ਹੈ ਜਦ ਉਨ੍ਹਾਂ ਆਣ ਕੇ ਵੇਖਿਆ ਤਾਂ ਉਸ ਦੀ ਲੜਕੀ ਮਰੀ ਪਈ ਸੀ ਤੇ ਉਸ ਦੀ ਪਤਨੀ ਵੀ ਗੰਭੀਰ ਜ਼ਖ਼ਮੀ ਹੋਈ ਸੀ | ਪਰ ਉਹ ਕੋਈ ਵੀ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਤਰਨ ਤਾਰਨ ਪ੍ਰਵੇਸ਼ ਚੋਪੜਾ ਨੇ ਦੱਸਿਆ ਕਿ ਥਾਣਾ ਸਦਰ ਦੀ ਪੁਲਿਸ ਵਲੋਂ ਕਾਰਵਾਈ ਕਰਦਿਆਂ ਹੋਇਆ ਉਕਤ ਕਾਤਲ ਨੂੰ ਗਿ੍ਫਤਾਰ ਕਰ ਲਿਆ ਹੈ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਨਾਲ ਗੱਲਬਾਤ ਤੋਂ ਬਾਅਦ ਸਫ਼ਾਈ ਕਰਮਚਾਰੀਆਂ ਨੇ ਵਾਪਸ ਲਈ ਹੜਤਾਲ <br/> ਅਗਲੀ ਖ਼ਬਰ ਪੰਜਾਬ ਅਤੇ ਹਰਿਆਣਾ 'ਚ ਅਤਿ ਦੀ ਗਰਮੀ ਨੇ ਕੱਢੇ ਵੱਟ <br/>
Ad Position 24