03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਪੰਜਾਬ ਅਤੇ ਹਰਿਆਣਾ 'ਚ ਅਤਿ ਦੀ ਗਰਮੀ ਨੇ ਕੱਢੇ ਵੱਟ <br/>

Ad Position 21
No active advertisement
ਅਤਿ ਦੀ ਗਰਮੀ ਤੋਂ ਬਚਣ ਲਈ ਨਹਿਰ 'ਚ ਨਹਾਉਂਦੇ ਹੋਏ ਬੱਚੇ | ਤਸਵੀਰ : ਹਰਜੀਤ ਸਿੰਘ<br/> 22-05-2026

ਅੰਮਿ੍ਤਸਰ, 21 ਮਈ (ਹਰਮਿੰਦਰ ਸਿੰਘ)-ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਸਮੇਤ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ 'ਚ ਗਰਮੀ ਦਾ ਪ੍ਰਭਾਵ ਪੂਰੇ ਸਿਖ਼ਰ 'ਤੇ ਹੈ | ਇਸ ਦੌਰਾਨ ਪੰਜਾਬ ਦਾ ਫਰੀਦਕੋਟ 45.9 ਡਿਗਰੀ ਸੈਲਸੀਅਸ ਤਾਪਮਾਨ ਦੇ ਨਾਲ ਸਭ ਤੋਂ ਗਰਮ ਰਿਹਾ ਅਤੇ ਹਰਿਆਣਾ ਦਾ ਸਿਰਸਾ ਦਾ ਸਭ ਤੋਂ ਜਿਆਦਾ ਤਾਪਮਾਨ 45.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ | ਇਸੇ ਦੌਰਾਨ ਚੰਡੀਗੜ੍ਹ ਵਿਖੇ 44.2 ਡਿਗਰੀ ਸੈਲਸੀਅਸ ਤੱਕ ਤਾਪਮਾਨ ਪਹੁੰਚ ਗਿਆ | ਭਾਵੇਂ ਕਿ ਗਰਮੀ ਦਾ ਪ੍ਰਭਾਵ ਲਗਾਤਾਰ ਬਣਿਆ ਹੋਇਆ ਹੈ ਪਰ ਬੁਧਵਾਰ ਦੇ ਮੁਕਾਬਲੇ ਵੀਰਵਾਰ ਨੂੰ ਤਾਪਮਾਨ ਦੋ ਡਿਗਰੀ ਸੈਲਸੀਅਸ ਤੱਕ ਗਿਰਾਵਟ ਰਹੀ | ਮੌਸਮ ਵਿਭਾਗ ਵਲੋਂ ਅਗਲੇ 24 ਘੰਟਿਆਂ ਵਿਚ ਪੰਜਾਬ ਅਤੇ ਹਰਿਆਣਾ 'ਚ ਗਰਮੀ ਨੂੰ ਲੈ ਕੇ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਪਰ ਇਸ ਦੇ ਨਾਲ ਹੀ ਕਈ ਇਲਾਕਿਆਂ 'ਚ ਬਦਲਵਾਹੀ ਹੋਣ ਦੀ ਸੰਭਾਵਨਾ ਵੀ ਪ੍ਰਗਟ ਕੀਤੀ ਗਈ ਹੈ | ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਫਰੀਦਕੋਟ ਤੋਂ ਬਾਅਦ ਪੰਜਾਬ ਦਾ ਬਠਿੰਡਾ ਵੀ ਸਭ ਤੋਂ ਗਰਮ ਰਿਹਾ ਜਿਥੇ ਦਿਨ ਦੇ ਸਮੇਂ ਤਾਪਮਾਨ 45.6 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ | ਜੋ ਇਕ ਦਿਨ ਪਹਿਲਾਂ ਨਾਲੋਂ 1 ਡਿਗਰੀ ਸੈਲਸੀਅਸ ਘੱਟ ਸੀ | ਇਸੇ ਦੌਰਾਨ ਅੰਮਿ੍ਤਸਰ 'ਚ ਦਿਨ ਤੇ ਸਮੇਂ ਤਾਪਮਾਨ 41.5 ਡਿਗਰੀ ਸੈਲਸੀਅਸ, ਲੁਧਿਆਣਾ 'ਚ 43.0 ਡਿਗਰੀ , ਪਟਿਆਲਾ 'ਚ 44.9 ਡਿਗਰੀ, ਪਠਾਨਕੋਟ 'ਚ 42.4 ਡਿਗਰੀ , ਨਵਾਂ ਸ਼ਹਿਰ 'ਚ 42.8 ਡਿਗਰੀ , ਫਾਜਿਲਕਾ 'ਚ 42.1 ਡਿਗਰੀ, ਡਿਰੋਜਪੁਰ 'ਚ 41.6 ਡਿਗਰੀ , ਹੁਸ਼ਿਆਰਪੁਰ 'ਚ 40.4 ਡਿਗਰੀ, ਮੁਹਾਲੀ 'ਚ 42.3 ਡਿਗਰੀ ਸੈਲਸੀਅਸ ਤੱਕ ਤਾਪਮਾਨ ਦਰਜ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਭਰਾ ਵਲੋਂ ਭੈਣ ਦਾ ਕਹੀ ਮਾਰ ਕੇ ਕਤਲ, ਮਾਂ ਨੂੰ ਵੀ ਕੀਤਾ ਗੰਭੀਰ ਜ਼ਖ਼ਮੀ <br/> ਅਗਲੀ ਖ਼ਬਰ ਊਰਜਾ ਸੰਕਟ ਦੇ ਚੱਲਦਿਆਂ ਭਾਰਤ ਦੁਨੀਆ ਦੀ ਚੌਥੀ ਅਰਥ-ਵਿਵਸਥਾ ਤੋਂ ਛੇਵੇਂ ਸਥਾਨ 'ਤੇ ਖਿਸਕਿਆ <br/>
Ad Position 24