02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਅੰਮਿ੍ਤਸਰ ਹਵਾਈ ਅੱਡੇ 'ਤੇ ਉਜ਼ਬੇਕਿਸਤਾਨ ਦੀ ਮਹਿਲਾ ਕੋਲੋਂ ਵੱਡੀ ਮਾਤਰਾ 'ਚ ਵਿਦੇਸ਼ੀ ਕਰੰਸੀ ਬਰਾਮਦ <br/>

Ad Position 21
No active advertisement
ਅਜੀਤ ਡੈਸਕ 22-05-2026

ਅੰਮਿ੍ਤਸਰ/ਰਾਜਾਸਾਂਸੀ, 21 ਮਈ (ਰਾਜੇਸ਼ ਕੁਮਾਰ ਸ਼ਰਮਾ, ਹਰਦੀਪ ਸਿੰਘ ਖੀਵਾ)-ਡਾਇਰੈਕਟੋਰੇਟ ਆਫ਼ ਰੈਵੀਨਿਊ ਇੰਟੈਲੀਜੈਂਸ (ਡੀ. ਆਰ. ਆਈ.) ਅੰਮਿ੍ਤਸਰ ਨੇ ਖਾਸ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਅਧਿਕਾਰੀਆਂ ਨੇ ਅੰਮਿ੍ਤਸਰ ਹਵਾਈ ਅੱਡੇ 'ਤੇ ਇਕ ਵਿਦੇਸ਼ੀ ਮਹਿਲਾ ਯਾਤਰੀ ਕੋਲੋਂ ਭਾਰੀ ਮਾਤਰਾ 'ਚ ਵਿਦੇਸ਼ੀ ਕਰੰਸੀ ਬਰਾਮਦ ਕੀਤੀ ਹੈ | ਜਾਣਕਾਰੀ ਮੁਤਾਬਕ ਅੰਮਿ੍ਤਸਰ ਦੇ ਹਵਾਈ ਅੱਡੇ 'ਤੇ ਵਿਦੇਸ਼ੀ ਕਰੰਸੀ ਸਮੇਤ ਫੜੀ ਗਈ ਮਹਿਲਾ ਉਜ਼ਬੇਕਿਸਤਾਨ ਦੀ ਨਾਗਰਿਕ ਹੈ, ਜੋ ਕਿ ਏਅਰ ਇੰਡੀਆ ਐਕਸਪ੍ਰੈੱਸ ਫਲਾਈਟ ਨੰਬਰ ਆਈ. ਐਕਸ-197 ਰਾਹੀਂ ਦੁਬਈ ਜਾ ਰਹੀ ਸੀ | ਅਧਿਕਾਰੀਆਂ ਨੇ ਸੂਚਨਾ ਦੇ ਆਧਾਰ 'ਤੇ ਜਦ ਉਸਦੇ ਸਾਮਾਨ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਨੇ ਸਾਮਾਨ 'ਚੋਂ 40,000 ਅਮਰੀਕੀ ਡਾਲਰ ਦੇ ਰੂਪ 'ਚ ਵਿਦੇਸ਼ੀ ਮੁਦਰਾ ਬਰਾਮਦ ਕੀਤੀ, ਜਿਸਦੀ ਭਾਰਤੀ ਕਰੰਸੀ 'ਚ ਕੀਮਤ 38,73,764 ਰੁਪਏ ਬਣਦੀ ਹੈ | ਅਧਿਕਾਰੀਆਂ ਨੇ ਦੱਸਿਆ ਕਿ ਵਿਦੇਸ਼ੀ ਮਹਿਲਾ ਕੋਲੋਂ ਕਰੰਸੀ ਬੇਹਿਸਾਬ ਸੀ ਤੇ ਆਰ. ਬੀ. ਆਈ. ਦੁਆਰਾ ਨਿਰਧਾਰਤ ਸੀਮਾਵਾਂ ਤੋਂ ਵੱਧ ਸੀ, ਇਸ ਲਈ ਇਸਨੂੰ ਕਸਟਮ ਐਕਟ, 1962 ਦੇ ਉਪਬੰਧਾਂ ਤਹਿਤ ਜ਼ਬਤ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਜ਼ਮੀਨੀ ਵਿਵਾਦ ਕਾਰਨ ਨੌਜਵਾਨ ਦਾ ਕਤਲ, ਤਿੰਨ ਜ਼ਖ਼ਮੀ <br/> ਅਗਲੀ ਖ਼ਬਰ ਰਮੇਸ਼ ਸਿੰਘ ਅਰੋੜਾ ਅਮਰੀਕਾ 'ਚ 'ਗਲੋਬਲ ਸਿੱਖ ਹੀਰੋ ਐਵਾਰਡ' ਨਾਲ ਸਨਮਾਨਿਤ <br/>
Ad Position 24