02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਜ਼ਮੀਨੀ ਵਿਵਾਦ ਕਾਰਨ ਨੌਜਵਾਨ ਦਾ ਕਤਲ, ਤਿੰਨ ਜ਼ਖ਼ਮੀ <br/>

Ad Position 21
No active advertisement
ਅਜੀਤ ਡੈਸਕ 22-05-2026

ਅਜਨਾਲਾ, 21 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਪਿੰਡ ਨੰਗਲ ਵੰਝਾਂਵਾਲਾ ਵਿਖੇ ਜ਼ਮੀਨੀ ਵਿਵਾਦ ਕਾਰਨ ਇਕ ਧਿਰ ਦੇ ਵਿਅਕਤੀਆਂ ਵਲੋਂ ਦੂਸਰੀ ਧਿਰ ਦੇ ਵਿਅਕਤੀਆਂ 'ਤੇ ਤੇਜ਼ਧਾਰ ਹਥਿਆਰਾਂ (ਕਿਰਚਾਂ) ਨਾਲ ਕੀਤੇ ਹਮਲੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਗਈ, ਜਦਕਿ ਮਰਨ ਵਾਲੇ ਨੌਜਵਾਨ ਦੇ ਪਿਤਾ ਤੋਂ ਇਲਾਵਾ 2 ਹੋਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਅਜਨਾਲਾ ਦੇ ਐੱਸ.ਐੱਚ.ਓ. ਸਬ-ਇੰਸ: ਕੁਲਵਿੰਦਰ ਸਿੰਘ ਨੇ ਦੱਸਿਆ ਕਿ ਗੁਰਸੇਵਕ ਸਿੰਘ ਦਾ ਸੁਮਿੱਤਰ ਸਿੰਘ ਪੁੱਤਰ ਮੱਖਣ ਸਿੰਘ ਤੇ ਕਿਰਪਾਲ ਸਿੰਘ ਪੁੱਤਰ ਸੁਮਿੱਤਰ ਸਿੰਘ ਨਾਲ ਜ਼ਮੀਨੀ ਝਗੜਾ ਚੱਲਦਾ ਸੀ ਤੇ ਕਰੀਬ 10 ਸਾਲ ਪਹਿਲਾਂ ਸਾਡਾ ਰਾਜੀਨਾਮਾ ਹੋ ਗਿਆ ਸੀ, ਪਰ ਸੁਮਿੱਤਰ ਸਿੰਘ ਅਤੇ ਕਿਰਪਾਲ ਸਿੰਘ ਸਾਡੇ ਨਾਲ ਬਿਨਾਂ ਵਜ੍ਹਾ ਲੜਾਈ ਕਰਦੇ ਸਨ | ਬੀਤੀ ਸ਼ਾਮ ਸਾਡਾ ਦੋਵਾਂ ਧਿਰਾਂ ਦਾ ਆਪਸ ਵਿਚ ਰਾਜ਼ੀਨਾਮਾਂ ਕਰਵਾਉਣ ਲਈ ਪਿੰਡ ਦੀ ਸਰਪੰਚ ਰਾਜਬੀਰ ਕੌਰ ਵਲੋਂ ਸਾਨੂੰ ਦੋਵਾਂ ਧਿਰਾਂ ਨੂੰ ਆਪਣੇ ਘਰ ਇਕੱਠਿਆਂ ਕੀਤਾ ਸੀ | ਥੋੜੇ ਸਮੇਂ ਬਾਅਦ ਹੀ ਸਰਪੰਚ ਦੇ ਘਰ ਤੋਂ ਬਾਹਰ ਕਿਰਪਾਲ ਸਿੰਘ ਨੇ ਸਾਨੂੰ ਕਿਹਾ ਕਿ ਇਹ ਰਾਜ਼ੀਨਾਮਾ ਉਨ੍ਹਾਂ ਨੂੰ ਮਨਜ਼ੂਰ ਨਹੀਂ ਹੈ | ਕਿਰਪਾਲ ਸਿੰਘ ਨੇ ਆਪਣੀ ਡੱਬ ਵਿਚੋਂ ਕਿਰਚ ਕੱਢ ਕੇ ਜ਼ੋਰਾਵਰ ਸਿੰਘ ਦੇ ਕਿਰਚ ਦੇ ਦੋ ਲਗਾਤਾਰ ਵਾਰ ਕੀਤੇ ਤੇ ਸਤਬੀਰ ਸਿੰਘ ਨੇ ਆਪਣੀ ਡੱਬ ਵਿਚੋਂ ਕਿਰਚ ਕੱਢ ਕੇ ਗੁਰਲਾਲ ਸਿੰਘ ਦੇ ਦੋ ਵਾਰ ਕੀਤੇ ਤੇ ਫਿਰ ਸੁਮਿੱਤਰ ਸਿੰਘ ਨੇ ਆਪਣੀ ਡੱਬ ਵਿਚੋਂ ਕਿਰਚ ਕੱਢ ਕੇ ਕਿਰਚ ਦਾ ਵਾਰ ਮੇਰੇ 'ਤੇ ਕੀਤਾ ਤੇ ਫਿਰ ਕਿਰਪਾਲ ਸਿੰਘ ਨੇ ਆਪਣੀ ਕਿਰਚ ਦਾ ਵਾਰ ਮੇਰੇ ਚਾਚੇ ਤਰਸੇਮ ਸਿੰਘ 'ਤੇ ਕੀਤਾ | ਜਿਸ ਕਾਰਨ ਜ਼ੋਰਾਵਰ ਸਿੰਘ ਦੀ ਮੌਤ ਹੋ ਗਈ ਤੇ ਬਾਕੀਆਂ ਦਾ ਇਲਾਜ ਚੱਲ ਰਿਹਾ ਹੈ | ਗੁਰਸੇਵਕ ਸਿੰਘ ਦੇ ਬਿਆਨਾਂ 'ਤੇ ਸੁਮਿੱਤਰ ਸਿੰਘ ਪੁੱਤਰ ਮੱਖਣ ਸਿੰਘ, ਕਿਰਪਾਲ ਸਿੰਘ ਪੁੱਤਰ ਸੁਮਿੱਤਰ ਸਿੰਘ ਅਤੇ ਸਤਬੀਰ ਸਿੰਘ ਪੁੱਤਰ ਬਗੀਚਾ ਸਿੰਘ ਖ਼ਿਲਾਫ਼ ਥਾਣਾ ਅਜਨਾਲਾ ਵਿਖੇ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਵਿਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਰਸਤੇ ਦੇ ਕਬਜ਼ੇ ਮਾਮਲੇ 'ਚ ਕਾਂਗਰਸੀ ਵਿਧਾਇਕ ਖਹਿਰਾ ਦੀ ਮਾਣਹਾਨੀ ਪਟੀਸ਼ਨ ਰੱਦ <br/> ਅਗਲੀ ਖ਼ਬਰ ਅੰਮਿ੍ਤਸਰ ਹਵਾਈ ਅੱਡੇ 'ਤੇ ਉਜ਼ਬੇਕਿਸਤਾਨ ਦੀ ਮਹਿਲਾ ਕੋਲੋਂ ਵੱਡੀ ਮਾਤਰਾ 'ਚ ਵਿਦੇਸ਼ੀ ਕਰੰਸੀ ਬਰਾਮਦ <br/>
Ad Position 24