09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਗਦਈਪੁਰ ਦੀ ਸੁੱਕੀ ਨਹਿਰ 'ਚੋਂ ਮਿਲੀ ਨੌਜਵਾਨ ਦੀ ਲਾਸ਼ <br/>

Ad Position 21
repet_subhas-goyals [Copy P29]
ਅਜੀਤ ਡੈਸਕ 22-05-2026
ਮਕਸੂਦਾਂ, 21 ਮਈ (ਸੌਰਵ ਮਹਿਤਾ)-ਜਲੰਧਰ ਸ਼ਹਿਰ ਵਿਚ ਲਗਾਤਾਰ ਵੱਧ ਰਹੀਆਂ ਅਪਰਾਧਿਕ ਵਾਰਦਾਤਾਂ ਦੇ ਦਰਮਿਆਨ ਵੀਰਵਾਰ ਸਵੇਰੇ ਗਦਈਪੁਰ ਇਲਾਕੇ ਵਿਚੋਂ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ | ਗਾਂਧੀ ਕੈਂਪ/ਸ਼ੀਤਲ ਨਗਰ ਦੇ ਰਹਿਣ ਵਾਲੇ 35 ਸਾਲਾ ਪੰਕਜ ਕੁਮਾਰ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ | ਸਵੇਰੇ ਕਰੀਬ 9 ਵਜੇ ਰਾਹਗੀਰਾਂ ਨੇ ਨਹਿਰ ਵਿਚ ਖੂਨ ਨਾਲ ਲਥਪਥ ਲਾਸ਼ ਪਈ ਦੇਖੀ ਤਾਂ ਤੁਰੰਤ ਪੁਲਿਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ¢ ਸੂਚਨਾ ਮਿਲਦੇ ਹੀ ਡੀ.ਸੀ.ਪੀ. ਮਨਪ੍ਰੀਤ ਸਿੰਘ ਢਿੱਲੋਂ, ਏ.ਡੀ.ਸੀ.ਪੀ. ਆਕਰਸ਼ੀ ਜੈਨ, ਏ.ਐਸ.ਪੀ./ਡੀ.ਐਸ.ਪੀ. ਅਸ਼ੋਕ ਮੀਣਾ, ਥਾਣਾ ਡਵੀਜ਼ਨ ਨੰਬਰ-1 ਅਤੇ ਡਵੀਜ਼ਨ ਨੰਬਰ-8 ਦੀ ਪੁਲਿਸ ਟੀਮ ਭਾਰੀ ਫੋਰਸ ਸਮੇਤ ਮੌਕੇ 'ਤੇ ਪਹੁੰਚ ਗਈ ¢ ਜਾਂਚ ਦੌਰਾਨ ਮਿ੍ਤਕ ਦੀ ਪਛਾਣ ਪੰਕਜ ਕੁਮਾਰ ਵਜੋਂ ਹੋਈ | ਥਾਣਾ ਡਿਵੀਜ਼ਨ ਨੰਬਰ-1 ਦੇ ਮੁਖੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਮਿ੍ਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ¢ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਪੰਕਜ ਖ਼ਿਲਾਫ਼ ਪਹਿਲਾਂ ਲੜਾਈ-ਝਗੜੇ, ਕਤਲ ਅਤੇ ਆਰਮਜ਼ ਐਕਟ ਤਹਿਤ ਕਰੀਬ ਪੰਜ ਕੇਸ ਦਰਜ ਸਨ¢ਪੁਲਿਸ ਦਾ ਮੰਨਣਾ ਹੈ ਕਿ ਇਹ ਕਤਲ ਪੁਰਾਣੀ ਰੰਜਿਸ਼ ਦਾ ਨਤੀਜਾ ਹੋ ਸਕਦਾ ਹੈ¢

Ad Position 22
No active advertisement
ਪਿਛਲੀ ਖ਼ਬਰ ਰਾਜਨਾਥ ਵਲੋਂ ਦੱਖਣੀ ਕੋਰੀਆ 'ਚ ਭਾਰਤੀ ਯੁੱਧ ਸਮਾਰਕ ਦਾ ਉਦਘਾਟਨ <br/> ਅਗਲੀ ਖ਼ਬਰ ਸਥਾਨਕ ਸਰਕਾਰਾਂ ਦੀਆਂ ਚੋਣਾਂ 'ਚ ਧੱਕੇਸ਼ਾਹੀ ਖ਼ਿਲਾਫ਼ ਭਾਜਪਾ ਲੀਗਲ ਸੈੱਲ ਹੋਇਆ ਸਰਗਰਮ <br/>
Ad Position 24