09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਰਾਜਨਾਥ ਵਲੋਂ ਦੱਖਣੀ ਕੋਰੀਆ 'ਚ ਭਾਰਤੀ ਯੁੱਧ ਸਮਾਰਕ ਦਾ ਉਦਘਾਟਨ <br/>

Ad Position 21
repet_subhas-goyals [Copy P29]
ਅਜੀਤ ਡੈਸਕ 22-05-2026

ਨਵੀਂ ਦਿੱਲੀ, 21 ਮਈ (ਏਜੰਸੀ)-ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਦੱਖਣੀ ਕੋਰੀਆ ਦੇ ਸਾਬਕਾ ਸੈਨਿਕ ਮਾਮਲਿਆਂ ਦੇ ਮੰਤਰੀ ਕਵੋਨ ਓਹ-ਯੁਲ ਨੇ ਸਿਓਲ ਸਥਿਤ ਇਮਜਿੰਗਾਕ ਪਾਰਕ 'ਚ ਭਾਰਤੀ ਯੁੱਧ ਸਮਾਰਕ ਦਾ ਉਦਘਾਟਨ ਕੀਤਾ | ਰੱਖਿਆ ਮੰਤਰਾਲੇ ਨੇ ਦੱਸਿਆ ਕਿ ਕੋਰੀਆਈ ਯੁੱਧ ਦੀ 75ਵੀਂ ਵਰ੍ਹੇਗੰਢ ਮੌਕੇ ਤਿਆਰ ਕੀਤਾ ਇਹ ਸਮਾਰਕ ਭਾਰਤੀ ਸੈਨਾ ਦੀ 60 ਪੈਰਾ ਫੀਲਡ ਐਂਬੂਲੈਂਸ ਅਤੇ ਕਸਟੋਡੀਅਨ ਫੋਰਸ ਆਫ਼ ਇੰਡੀਆ ਵਲੋਂ ਯੁੱਧ ਦੌਰਾਨ ਦਿਖਾਈ ਬਹਾਦਰੀ, ਬਲੀਦਾਨ ਅਤੇ ਮਨੁੱਖੀ ਸੇਵਾ ਨੂੰ ਸਮਰਪਿਤ ਹੈ | ਦੋਵੇਂ ਮੰਤਰੀਆਂ ਨੇ ਸਮਾਰਕ ਦੇ ਉਦਘਾਟਨ ਮੌਕੇ ਉਨ੍ਹਾਂ ਬਹਾਦਰ ਭਾਰਤੀ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਦੀ ਸੇਵਾ ਨੂੰ ਕੋਰੀਆ ਦੀ ਜਨਤਾ ਅੱਜ ਵੀ ਬਹੁਤ ਸਨਮਾਨ ਨਾਲ ਯਾਦ ਕਰਦੀ ਹੈ | ਰੱਖਿਆ ਮੰਤਰੀ ਨੇ ਕੋਰੀਆਈ ਪ੍ਰਾਇਦੀਪ 'ਚ ਸ਼ਾਂਤੀ ਅਤੇ ਮਨੁੱਖੀ ਸਹਾਇਤਾ ਲਈ ਭਾਰਤ ਦੇ ਯੋਗਦਾਨ ਦੀ ਸਥਾਈ ਵਿਰਾਸਤ ਦਾ ਜ਼ਿਕਰ ਕੀਤਾ | ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ਾਂ ਦਾ ਸਾਂਝਾ ਇਤਿਹਾਸ ਅਤੇ ਬਲੀਦਾਨ ਭਾਰਤ-ਕੋਰੀਆ ਗਣਰਾਜ ਵਿਸ਼ੇਸ਼ ਰਣਨੀਤਕ ਸਾਂਝੇਦਾਰੀ ਦੀ ਮਜ਼ਬੂਤ ਨੀਂਹ ਬਣੇ ਹੋਏ ਹਨ | ਭਾਰਤ ਵਲੋਂ ਉਨ੍ਹਾਂ ਨੇ ਕੋਰੀਆ ਸਰਕਾਰ, ਵਿਸ਼ੇਸ਼ ਤੌਰ 'ਤੇ ਸਾਬਕਾ ਸੈਨਿਕ ਮਾਮਲਿਆਂ ਦੇ ਮੰਤਰਾਲੇ ਵਲੋਂ ਸਮਾਰਕ ਦੀ ਸਥਾਪਨਾ 'ਚ ਦਿੱਤੇ ਸਹਿਯੋਗ ਅਤੇ ਸਮਰਥਨ ਲਈ ਧੰਨਵਾਦ ਕੀਤਾ | ਕੋਰੀਆ ਦੇ ਮੰਤਰੀ ਨੇ ਇਸ ਮੌਕੇ ਕੋਰੀਆਈ ਯੁੱਧ 'ਚ ਭਾਰਤ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਅਤੇ ਭਾਰਤੀ ਸੈਨਿਕਾਂ ਦੇ ਬਲੀਦਾਨ ਅਤੇ ਮਨੁੱਖੀ ਸੇਵਾ ਨਾਲ ਸਥਾਪਿਤ ਸਥਾਈ ਮਿੱਤਰਤਾ ਦੇ ਸੰਬੰਧਾਂ ਨੂੰ ਸਵੀਕਾਰ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਜ਼ਿਲ੍ਹਾ ਰੂਪਨਗਰ ਦੀ ਮੀਟਿੰਗ 23 ਨੂੰ ਅਗਲੀ ਖ਼ਬਰ ਗਦਈਪੁਰ ਦੀ ਸੁੱਕੀ ਨਹਿਰ 'ਚੋਂ ਮਿਲੀ ਨੌਜਵਾਨ ਦੀ ਲਾਸ਼ <br/>
Ad Position 24