11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਰਾਜਮਹਿੰਦਰ ਸਿੰਘ ਮਜੀਠਾ ਦੀ ਦਲ ਬਦਲੀ ਨੇ ਅਕਾਲੀ ਦਲ (ਬ) ਨੂੰ ਦਿੱਤਾ ਤਕੜਾ ਸਿਆਸੀ ਝਟਕਾ

Ad Position 21
No active advertisement
ਅਜੀਤ ਡੈਸਕ 26-05-2026
ਅੰਮਿ੍ਤਸਰ, 25 ਮਈ (ਜਸਵੰਤ ਸਿੰਘ ਜੱਸ)-ਸ਼ੋ੍ਰਮਣੀ ਅਕਾਲੀ ਦਲ (ਬਾਦਲ) ਦੇ ਮਾਝਾ ਖੇਤਰ ਦੇ ਬਜ਼ੁਰਗ ਟਕਸਾਲੀ ਆਗੂ ਤੇ ਸਾਬਕਾ ਸਾਂਸਦ ਤੇ ਵਿਧਾਇਕ ਰਾਜਮਹਿੰਦਰ ਸਿੰਘ ਮਜੀਠਾ ਦੇ ਆਉਂਦੀਆਂ ਵਿਧਾਨ ਸਭਾ ਚੋਣਾਂ ਤੇ ਕੱਲ੍ਹ ਹੋਣ ਜਾ ਰਹੀਆਂ ਨਗਰ ਨਿਗਮ, ਨਗਰ ਕੌਂਸਲ -ਨਗਰ ਪੰਚਾਇਤਾਂ ਚੋਣਾਂ ਤੋਂ ਐਨ ਇਕ ਦਿਨ ਪਹਿਲਾਂ ਆਪਣੇ ਪੁੱਤਰ ਤੇ ਸਾਥੀਆਂ ਸਮੇਤ ਅਚਾਨਕ ਅਕਾਲੀ ਦਲ (ਬ) ਛੱਡ ਕੇ 'ਆਪ' ਵਿਚ ਸ਼ਾਮਿਲ ਹੋਣ ਨੇ ਜਿਥੇ ਅਕਾਲੀ ਦਲ (ਬ) ਨੂੰ ਤਕੜਾ ਸਿਆਸੀ ਝਟਕਾ ਦਿੱਤਾ ਹੈ, ਉਥੇ ਇਸ ਸਿਆਸੀ ਦਲ ਬਦਲੀ ਨੇ ਸਿਆਸੀ ਹਲਕਿਆਂ ਵਿਚ ਚਰਚਾ ਛੇੜ ਦਿੱਤੀ ਹੈ | ਰਾਜਮਹਿੰਦਰ ਸਿੰਘ ਮਜੀਠਾ ਜਿਥੇ ਅਕਾਲੀ ਦਲ (ਬ) ਵਲੋਂ ਪੰਜਾਬ ਤੋਂ ਰਾਜ ਸਭਾ ਮੈਂਬਰ ਰਹੇ ਹਨ, ਉੱਥੇ ਉਹ ਹਲਕਾ ਮਜੀਠਾ ਤੋਂ ਵਿਧਾਇਕ ਵੀ ਚੁਣੇ ਗਏ ਸਨ | ਸ: ਮਜੀਠਾ ਅਕਾਲੀ ਆਗੂ ਹੋਣ ਦੇ ਨਾਲ-ਨਾਲ ਪੁਰਾਤਨ ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੇ ਸਰਪ੍ਰਸਤ ਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਚਾਂਸਲਰ ਵੀ ਹਨ | ਭਾਵੇਂ ਉਹ ਲੰਬੇ ਸਮੇਂ ਤੋਂ ਅੰਮਿ੍ਤਸਰ ਵਿਚ ਰਹਿ ਰਹੇ ਸਨ ਤੇ ਹੁਣ ਮਜੀਠਾ ਹਲਕੇ ਵਿਚ ਉਨ੍ਹਾਂ ਦੀਆਂ ਸਿਆਸੀ ਸਰਗਰਮੀਆਂ ਬਹੁਤ ਘੱਟ ਸਨ, ਪਰ ਫਿਰ ਵੀ ਅਕਾਲੀ ਸਫ਼ਾਂ ਅਤੇ ਮਜੀਠਾ ਹਲਕੇ ਵਿਚ ਉਨ੍ਹਾਂ ਦਾ ਕਾਫ਼ੀ ਮਾਣ ਸਤਿਕਾਰ ਹੈ | ਭਾਵੇਂ ਕਿ ਸ. ਮਜੀਠਾ ਦੇ ਪਰਿਵਾਰਕ ਮੈਂਬਰ ਨੇ ਫੋਨ 'ਤੇ ਸੰਪਰਕ ਕੀਤੇ ਜਾਣ 'ਤੇ ਕਿਹਾ ਅਕਾਲੀ ਦਲ (ਬ) ਛੱਡਣ ਦਾ ਕੋਈ ਖਾਸ ਕਾਰਨ ਨਹੀਂ | ਪਰ ਸਮਝਿਆ ਜਾਂਦਾ ਹੈ ਕਿ ਰਾਜਮਹਿੰਦਰ ਸਿੰਘ ਮਜੀਠਾ ਦਾ ਪਰਿਵਾਰ ਕਾਫੀ ਸਮੇਂ ਤੋਂ ਅਕਾਲੀ ਦਲ ਵਿਚ ਅਣਗੌਲਿਆ ਮਹਿਸੂਸ ਕਰ ਰਿਹਾ ਸੀ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ ਗੋਲੀ ਚੱਲਣ ਦੀ ਘਟਨਾ ਤੋਂ ਕੀਤਾ ਇਨਕਾਰ <br/> ਅਗਲੀ ਖ਼ਬਰ ਨਾਬਾਲਗ ਨੌਜਵਾਨ ਦਾ ਕਤਲ <br/>
Ad Position 24