11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਪੁਲਿਸ ਵਲੋਂ ਗੋਲੀ ਚੱਲਣ ਦੀ ਘਟਨਾ ਤੋਂ ਕੀਤਾ ਇਨਕਾਰ <br/>

Ad Position 21
No active advertisement
ਅਜੀਤ ਡੈਸਕ 26-05-2026

ਅੰਮਿ੍ਤਸਰ, 25 ਮਈ (ਰੇਸ਼ਮ ਸਿੰਘ)-ਇਥੇ ਪ੍ਰਸਿੱਧ ਕਾਮੇਡੀ ਕਲਾਕਾਰ ਕਪਿਲ ਸ਼ਰਮਾ ਦੇ ਘਰ ਮੂਹਰੇ ਅਣਪਛਾਤੇ ਹਮਲਾਵਰਾਂ ਵਲੋਂ ਗੋਲੀਆਂ ਚਲਾਉਣ ਦੀ ਸੂਚਨਾ ਮਿਲਣ ਉਪਰੰਤ ਪੁਲਿਸ ਵਲੋਂ ਮੌਕਿਆ ਦੀ ਜਾਂਚ ਕੀਤੀ ਗਈ ਜਿਸ ਸਬੰਧੀ ਪੁਲਿਸ ਨੇ ਬਾਅਦ 'ਚ ਦਾਅਵਾ ਕਰਕੇ ਗੋਲੀਆਂ ਚੱਲਣ ਵਰਗੀ ਕਿਸੇ ਵੀ ਤਰ੍ਹਾਂ ਦੀ ਘਟਨਾ ਵਾਪਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਮਹਿਜ਼ ਅਫ਼ਵਾਹ ਸੀ ਤੇ ਲੋਕਾਂ ਨੂੰ ਅਫਵਾਹ ਤੋਂ ਬਚਣਾ ਚਾਹੀਦਾ ਹੈ | ਇਥੇ ਸ਼ਹਿਰ ਦੇ ਬਾਹਰਵਾਰ ਪਾਸ਼ ਖੇਤਰ ਹੋਲੀ ਸਿਟੀ ਕਲੋਨੀ ਵਿਖੇ ਕਪਿਲ ਸ਼ਰਮਾ ਦਾ ਘਰ ਹੈ ਜਿਥੇ ਹੁਣ ਉਨ੍ਹਾਂ ਦੀ ਭੈਣ ਤੇ ਜੀਜਾ ਤੇ ਮਾਤਾ ਵੀ ਰਹਿੰਦੇ ਹਨ | ਕਪਿਲ ਸ਼ਰਮਾ ਜਦੋਂ ਅੰਮਿ੍ਤਸਰ ਆਉਂਦੇ ਹਨ ਤਾਂ ਇਥੇ ਹੀ ਆਪਣੇ ਘਰ ਠਹਿਰਦੇ ਹਨ | ਮੌਕੇ 'ਤੇ ਪੁੱਜੇ ਏ.ਸੀ.ਪੀ. ਕਮਲਜੀਤ ਸਿੰਘ ਨੂੰ ਜਦੋਂ ਪੁਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਥਾਣਾ ਛਾਉਣੀ ਦੇ ਮੁਖੀ ਸਬ ਇੰਸ: ਜਤਿੰਦਰ ਨਾਲ ਮੌਕਿਆ ਦਾ ਦੌਰਾ ਕੀਤਾ ਹੈ ਤੇ ਇਥੇ ਅਜਿਹੀ ਕੋਈ ਵੀ ਘਟਨਾ ਨਹੀਂ ਵਾਪਰੀ | ਜਦੋਂ ਉਨ੍ਹਾਂ ਤੋਂ ਪੁਛਿ ਆ ਗਿਆ ਕਿ ਤੜਕਸਾਰ ਕੋਈ 4 ਅਣਪਛਾਤੇ ਹਮਲਾਵਰਾਂ ਵਲੋਂ ਗੋਲੀ ਚਲਾਉਣ ਦੀ ਗਲ ਕਹੀ ਜਾ ਰਹੀ ਹੈ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਜਾ ਕੇ ਮੌਕਿਆਂ ਦਾ ਜਾਇਜ਼ਾ ਲਿਆ ਤੇ ਆਸ ਪਾਸ ਦੇ ਲੋਕਾਂ ਤੋਂ ਪੁਛਗਿੱਛ ਕੀਤੀ ਤੇ ਸੀ.ਸੀ.ਟੀ.ਵੀ. ਕੈਮਰੇ ਵੀ ਚੈੱਕ ਕੀਤੇ ਗਏ ਤੇ ਅਜਿਹੀ ਕੋਈ ਘਟਨਾ ਨਹੀਂ ਪਾਈ ਗਈ |

Ad Position 22
No active advertisement
ਪਿਛਲੀ ਖ਼ਬਰ ਭਾਰਤੀ ਅਰਥਵਿਵਸਥਾ ਵਿਚ ਤੂਫ਼ਾਨ ਦੇ ਆਸਾਰ, ਗਲਤੀ ਕੇਂਦਰ ਸਰਕਾਰ ਦੀ-ਰਾਜੇਵਾਲ ਅਗਲੀ ਖ਼ਬਰ ਰਾਜਮਹਿੰਦਰ ਸਿੰਘ ਮਜੀਠਾ ਦੀ ਦਲ ਬਦਲੀ ਨੇ ਅਕਾਲੀ ਦਲ (ਬ) ਨੂੰ ਦਿੱਤਾ ਤਕੜਾ ਸਿਆਸੀ ਝਟਕਾ
Ad Position 24