ਖੰਨਾ, 25 ਮਈ (ਹਰਜਿੰਦਰ ਸਿੰਘ ਲਾਲ)-ਅੱਜ ਕੇਂਦਰ ਸਰਕਾਰ ਵਲੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਚੌਥੀ ਵਾਰ ਕੀਤੇ ਵਾਧੇ 'ਤੇ ਸਖਤ ਟਿੱਪਣੀ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਤੇਲ ਕੀਮਤਾਂ ਵਿਚ ਇਹ ਚੌਥੀ ਵਾਰ ਦਾ ਵਾਧਾ ਅੰਤਿਮ ਵਾਧਾ ਨਹੀਂ ਅਜੇ ਰੇਟ ਇਹ ਕਈ ਵਾਰ ਹੋਰ ਵਧਾਇਆ ਜਾਵੇਗਾ¢ ਦੇਸ਼ ਇਕ ਆਰਥਿਕ ਤੂਫ਼ਾਨ ਵੱਲ ਵੱਧ ਰਿਹਾ ਹੈ¢ ਇਸ ਬਰਬਾਦੀ ਲਈ ਭਾਜਪਾ ਦੀ ਕੇਂਦਰ ਸਰਕਾਰ ਦੀਆਂ ਗਲਤੀਆਂ ਜਿੰਮੇਵਾਰ ਹਨ, ਪਰ ਇਹ ਦੋਸ਼ ਦੂਜਿਆਂ ਦੇ ਸਿਰ ਮੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ¢ ਰਾਜੇਵਾਲ ਨੇ ਕਿਹਾ ਜੇ ਦੇਸ਼ ਬਚਾਉਣਾ ਹੈ ਤਾਂ ਲੋਕਾਂ ਨੂੰ ਭਾਜਪਾ ਸਰਕਾਰ ਦੀਆਂ ਗਲਤੀਆਂ ਸਾਹਮਣੇ ਲਿਆਉਣ ਲਈ ਸੜਕਾਂ 'ਤੇ ਉਤਰਨਾ ਪਵੇਗਾ¢