05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਮਾਂ-ਪਿਓ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਜਾਵੇ-ਪਿੰਡ ਵਾਸੀ

Ad Position 21
No active advertisement
ਪਿੰਡ ਭਾਗੋਮਜਾਰਾ ਵਿਖੇ ਲਾਂਡਰਾਂ-ਬਨੂੰੜ ਹਾਈਵੇਅ ਦੇ ਵਿਚਕਾਰ ਮਿ੍ਤਕ ਬੱਚਿਆਂ ਦੀਆਂ ਲਾਸ਼ਾਂ ਵਾਲੀਆਂ ਐਂਬੂਲੈਂਸਾਂ ਨੂੰ ਖੜ੍ਹੀਆਂ ਕਰਕੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਰੋਸ ਜ਼ਾਹਿਰ ਕਰਦੇ ਹੋਏ ਪਿੰਡ ਮੌਜ਼ਪੁਰ ਦੇ ਵਸਨੀਕ | ਅਜੀਤ ਤਸਵੀਰ<br/> 26-05-2026

ਐੱਸ. ਏ. ਐੱਸ. ਨਗਰ, 25 ਮਈ (ਤਰਵਿੰਦਰ ਸਿੰਘ ਬੈਨੀਪਾਲ)-ਇਥੋਂ ਨੇੜਲੇ ਪਿੰਡ ਮੌਜ਼ਪੁਰ ਦੇ ਵਸਨੀਕਾਂ ਵਲੋਂ ਬੀਤੇ ਦਿਨੀਂ ਰਾਜਪੁਰਾ ਨੇੜੇ ਭਾਖੜਾ ਨਹਿਰ ਵਿਚ ਡੁੱਬਣ ਕਾਰਨ ਮਾਰੇ ਗਏ 3 ਸਕੇ ਭੈਣ-ਭਰਾਵਾਂ ਦੀਆਂ ਲਾਸ਼ਾਂ ਵਾਲੀਆਂ ਐਂਬੂਲੈਂਸਾਂ ਨੂੰ ਅੱਜ ਲਾਂਡਰਾਂ-ਬਨੂੰੜ ਕੌਮੀ ਮਾਰਗ 'ਤੇ ਪੈਂਦੇ ਪਿੰਡ ਭਾਗੋਮਾਜਰਾ ਵਿਖੇ ਸੜਕ ਵਿਚਕਾਰ ਖੜ੍ਹੀਆਂ ਕਰਕੇ ਜਾਮ ਲਗਾ ਕੇ ਪੰਜਾਬ ਪੁਲਿਸ ਖ਼ਿਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ | ਪਿੰਡ ਵਾਸੀਆਂ ਵਲੋਂ ਦੁਪਹਿਰ ਕਰੀਬ 2 ਵਜੇ ਲਗਾਇਆ ਗਿਆ ਜਾਮ ਖ਼ਬਰ ਲਿਖੇ ਜਾਣ ਤੱਕ ਜਾਰੀ ਸੀ | ਧਰਨੇ ਵਿਚ ਵੱਡੀ ਗਿਣਤੀ ਵਿਚ ਪਿੰਡ ਮੌਜਪੁਰ ਦੇ ਵਸਨੀਕਾਂ ਤੋਂ ਇਲਾਵਾ ਮਿ੍ਤਕ ਬੱਚਿਆਂ ਦੇ ਦਾਦਾ-ਦਾਦੀ ਤੇ ਹੋਰ ਰਿਸ਼ਤੇਦਾਰ ਵੀ ਸ਼ਾਮਿਲ ਸਨ | ਧਰਨਾਕਾਰੀ ਮੰਗ ਕਰ ਰਹੇ ਹਨ ਕਿ 14 ਸਾਲਾ ਏਕਮ ਸਿੰਘ, 12 ਸਾਲਾ ਮੁਸਕਾਨ ਕੌਰ ਅਤੇ 7 ਸਾਲਾ ਰਾਜਵੀਰ ਕੌਰ ਦੀ ਮੌਤ ਲਈ ਉਸ ਦੇ ਪਿਤਾ ਹਰਪ੍ਰਭਜੋਤ ਸਿੰਘ ਤੇ ਉਸ ਦੀ ਮਾਤਾ ਜਸਵਿੰਦਰ ਕੌਰ ਜ਼ਿੰਮੇਵਾਰ ਹਨ | ਧਰਨਾਕਾਰੀਆਂ ਨੇ ਕਿਹਾ ਕਿ ਮਿ੍ਤਕ ਬੱਚਿਆਂ ਦੇ ਬਜ਼ੁਰਗ ਦਾਦਾ-ਦਾਦੀ ਅਤੇ ਭੂਆ ਖ਼ਿਲਾਫ਼ ਗੰਡਿਆ ਖੇੜੀ ਪੁਲਿਸ ਵਲੋਂ ਦਰਜ ਕੀਤਾ ਗਿਆ ਪਰਚਾ ਝੂਠਾ ਹੈ | ਧਰਨੇ ਬਾਰੇ ਜਾਣਕਾਰੀ ਮਿਲਦੇ ਸਾਰ ਹੀ ਥਾਣਾ ਸੋਹਾਣਾ ਦੇ ਮੁਖੀ ਇੰਸਪੈਕਟਰ ਸਿਮਰਨਪ੍ਰੀਤ ਸਿੰਘ ਸ਼ੇਰਗਿੱਲ ਮੌਕੇ 'ਤੇ ਪਹੁੰਚ ਗਏ | ਇਸ ਤੋਂ ਬਾਅਦ ਡੀ. ਐੱਸ. ਪੀ. ਹਰਸਿਮਰਨ ਸਿੰਘ ਬੱਲ ਅਤੇ ਐੱਸ. ਪੀ. ਦਿਲਪ੍ਰੀਤ ਸਿੰਘ ਵੀ ਮੌਕੇ 'ਤੇ ਪੁੱਜੇ ਤੇ ਲੋਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਰਹੇ | ਪਰ ਲੋਕ ਦਾਦਾ ਦਾਦੀ ਤੇ ਭੂਆ ਖਿਲਾਫ ਪਰਚਾ ਰੱਦ ਕਰਨ ਦੀ ਮੰਗ 'ਤੇ ਅੜੇ ਹੋਏ ਹਨ |

Ad Position 22
No active advertisement
ਪਿਛਲੀ ਖ਼ਬਰ ਕੈਲੀਫੋਰਨੀਆ 'ਚ ਭਾਰਤੀ ਦੌੜਾਕ ਨੇ 5 ਹਜ਼ਾਰ ਮੀਟਰ ਦੌੜ 'ਚ ਜਿੱਤਿਆ ਚਾਂਦੀ ਦਾ ਤਗਮਾ ਅਗਲੀ ਖ਼ਬਰ ਨਹਿਰ ਵਿਚ 3 ਬੱਚਿਆਂ ਦੇ ਡੁੱਬਣ ਦੇ ਮਾਮਲੇ 'ਚ ਨਵਾਂ ਮੋੜ
Ad Position 24