ਸੈਕਰਾਮੈਂਟੋ, 25 ਮਈ (ਹੁਸਨ ਲੜੋਆ ਬੰਗਾ)-ਭਾਰਤੀ ਦÏੜਾਕ ਗੁਲਵੀਰ ਸਿੰਘ ਨੇ ਕੈਲੀਫੋਰਨੀਆ 'ਚ ਲਾਸ ਏਾਜਲਸ ਟਰੈਕ ਫੈਸਟ ਮੁਕਾਬਲੇ 'ਚ 5000 ਮੀਟਰ ਦÏੜ 'ਚ ਆਪਣਾ ਹੀ ਭਾਰਤੀ ਰਾਸ਼ਟਰੀ ਰਿਕਾਰਡ ਤੋੜ ਕੇ ਚਾਂਦੀ ਦਾ ਤਗਮਾਂ ਜਿੱਤਿਆ | ਭਾਰਤ ਦੀ ਪ੍ਰਤੀਨਿੱਧਤਾ ਕਰਦਿਆਂ ਉਸ ਨੇ ਦÏੜ 13.03.93 ਮਿੰਟਾਂ ਵਿਚ ਪੂਰੀ ਕੀਤੀ | ਪਹਿਲੇ ਸਥਾਨ 'ਤੇ ਐਰੀਟਰੀਨ ਦÏੜਾਕ ਹੈਬਟਮ ਸੈਮੂਏਲ ਰਿਹਾ ਜਿਸ ਨੇ 12.57.22 ਮਿੰਟਾਂ ਵਿਚ ਦÏੜ ਪੂਰੀ ਕਰਕੇ ਸੋਨੇ ਦਾ ਤਮਗ ਜਿੱਤਿਆ | ਗੁਲਵੀਰ ਸਿੰਘ ਦਾ ਪਹਿਲਾ ਰਾਸ਼ਟਰੀ ਰਿਕਾਰਡ 13.11.82 ਮਿੰਟ ਹੈ, ਜੋ ਉਸ ਨੇ ਸਤੰਬਰ 2024 'ਚ ਜਪਾਨ ਵਿੱਚ ਕਾਇਮ ਕੀਤਾ ਸੀ | ਫÏਜ ਵਿਚ ਨÏਕਰੀ ਕਰਦੇ ਗੁਲਵੀਰ ਸਿੰਘ ਦੀ ਭਾਰਤੀ ਫ਼ੌਜ ਸਪੋਰਟਸ ਐਂਡ ਐਡਵੈਂਚਰ ਵਿੰਗ ਨੇ ਸੋਸ਼ਲ ਮੀਡੀਆ ਐਕਸ ਉਪਰ ਉਸ ਦੀ ਕਾਰਗੁਜਾਰੀ ਦੀ ਪ੍ਰਸੰਸਾ ਕੀਤੀ ਹੈ | ਗੁਲਵੀਰ ਸਿੰਘ ਦਾ 3000 ਮੀਟਰ ਤੇ 10000 ਮੀਟਰ 'ਚ ਵੀ ਰਾਸ਼ਟਰੀ ਰਿਕਾਰਡ ਹੈ | ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ 2025 'ਚ ਉਸ ਨੇ 5 ਹਜ਼ਾਰ ਤੇ 10 ਹਜ਼ਾਰ ਮੀਟਰ 'ਚ ਸੋਨ ਤਗਮਾ ਜਿੱਤਿਆ ਸੀ |