11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਬਠਿੰਡਾ 'ਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ 'ਤੇ ਜਾਨਲੇਵਾ ਹਮਲਾ

Ad Position 21
No active advertisement
ਅਜੀਤ ਡੈਸਕ 27-05-2026

• ਉਨ੍ਹਾਂ ਦਾ ਪੁੱਤਰ ਤੇ ਗੰਨਮੈਨ ਵੀ ਜ਼ਖ਼ਮੀ, ਬਚਾਅ 'ਚ ਗੰਨਮੈਨ ਨੇ ਕੀਤੇ ਹਵਾਈ ਫਾਇਰ • ਚੋਣਾਂ ਦੀ ਸਮਾਪਤੀ ਮੌਕੇ 'ਆਪ' ਅਤੇ ਭਾਜਪਾ ਵਰਕਰਾਂ 'ਚ ਹੋਇਆ ਖ਼ੂਨੀ ਟਕਰਾਓ
ਬਠਿੰਡਾ, 26 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ/ਸੱਤਪਾਲ ਸਿੰਘ ਸਿਵੀਆਂ)- ਨਗਰ ਨਿਗਮ ਬਠਿੰਡਾ ਦੀਆਂ ਚੋਣਾਂ ਦੀ ਸਮਾਪਤੀ ਮੌਕੇ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਤੇ ਵਿਰੋਧੀ ਧਿਰ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਰਕਰਾਂ 'ਚ ਇੱਥੋਂ ਦੇ ਵਾਰਡ ਨੰਬਰ 2 ਦੇ ਪੋਲਿੰਗ ਬੂਥ ਉੱਪਰ ਖ਼ੂਨੀ ਟਕਰਾਅ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੌਰਾਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ, ਉਨ੍ਹਾਂ ਦਾ ਸਪੁੱਤਰ ਦੀਨਵ ਸਿੰਗਲਾ ਅਤੇ ਗੰਨਮੈਨ ਕਸ਼ਮੀਰ ਸਿੰਘ ਵਿਰੋਧੀ ਧਿਰ ਦੇ ਹਮਲੇ ਦਾ ਸ਼ਿਕਾਰ ਹੋ ਗਏ | ਸਿੰਗਲਾ ਦੇ ਬਚਾਅ ਲਈ ਉਨ੍ਹਾਂ ਦੇ ਗੰਨਮੈਨ ਵਲੋਂ ਹਵਾਈ ਫਾਇਰ ਕੀਤੇ ਗਏ | ਉਨ੍ਹਾਂ ਨੂੰ ਕੁਝ ਸੱਟਾਂ ਲੱਗਣ ਕਰਕੇ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ | ਘਟਨਾ ਦਾ ਪਤਾ ਲੱਗਦਿਆਂ ਹੀ ਬਠਿੰਡਾ ਰੇਂਜ ਦੇ ਡੀ.ਆਈ.ਜੀ. ਹਰਜੀਤ ਸਿੰਘ ਅਤੇ ਜ਼ਿਲ੍ਹਾ ਪੁਲਿਸ ਮੁਖੀ ਡਾ. ਜਯੋਤੀ ਯਾਦਵ ਬੈਂਸ ਭਾਰੀ ਪੁਲਿਸ ਬਲ ਨਾਲ ਘਟਨਾ ਸਥਾਨ 'ਤੇ ਪੱੁਜੇ | ਦੂਜੇ ਪਾਸੇ ਵੱਡੀ ਗਿਣਤੀ ਭਾਜਪਾ ਆਗੂ ਤੇ ਵਰਕਰ ਸਿਵਲ ਹਸਪਤਾਲ ਪੁੱਜੇ | ਇਹ ਘਟਨਾ ਵਾਰਡ ਨੰਬਰ 2 'ਚ ਵਾਪਰੀ ਹੈ, ਜਿੱਥੇ ਬੀਤੀ ਰਾਤ ਵੀ 'ਆਪ' ਉਮੀਦਵਾਰ ਹਰਵੀਰ ਸਿੰਘ ਰਿੱਪੂ ਤੇ ਸਿੰਗਲਾ ਸਮੇਤ ਦੋਵਾਂ ਧਿਰਾਂ ਦੇ ਸਮਰਥਕ ਆਹਮੋ-ਸਾਹਮਣੇ ਹੋਏ ਸਨ ਤੇ ਦੋਵਾਂ ਧਿਰਾਂ 'ਚ ਰਾਤ ਤੋਂ ਤਲਖ਼ੀ ਬਣੀ ਹੋਈ ਸੀ | ਇਸ ਮੌਕੇ ਸਰੂਪ ਚੰਦ ਸਿੰਗਲਾ ਨੇ ਦੱਸਿਆ ਕਿ ਉਹ ਵੋਟਾਂ ਦੀ ਸਮਾਪਤੀ ਦੌਰਾਨ ਪਾਰਟੀ ਵਰਕਰਾਂ ਨੂੰ ਮਿਲਣ ਲਈ ਵਾਰਡ ਨੰਬਰ 2 ਦੇ ਪਾਰਟੀ ਪੋਲਿੰਗ ਬੂਥ ਕੋਲ ਪੁੱਜੇ ਤਾਂ ਪਹਿਲਾਂ ਤੋਂ ਸਕੀਮ ਬਣਾ ਕੇ ਬੈਠੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਉਸ ਦੇ ਭਾਰੀ ਗਿਣਤੀ ਸਮਰਥਕਾਂ ਵਲੋਂ ਉਨ੍ਹਾਂ 'ਤੇ ਇੱਟਾਂ-ਰੋੜਿਆਂ, ਕਿਰਪਾਨਾਂ ਤੇ ਬੇਸਬੈਟਾਂ ਨਾਲ ਹਮਲਾ ਕਰ ਦਿੱਤਾ | ਇਸ ਦੌਰਾਨ ਉਨ੍ਹਾਂ ਸਮੇਤ ਉਨ੍ਹਾਂ ਦੇ ਸਪੁੱਤਰ ਤੇ ਗੰਨਮੈਨ ਦੇ ਸੱਟਾਂ ਲੱਗੀਆਂ ਹਨ ਤੇ ਹਮਲਾਵਰਾਂ ਵਲੋਂ ਉਸ ਦੇ ਗੰਨਮੈਨ ਦੀ ਵਰਦੀ ਵੀ ਪਾੜ ਦਿੱਤੀ ਗਈ | ਸਿੰਗਲਾ ਨੇ ਦੱਸਿਆ ਕਿ ਬਚਾਅ ਲਈ ਉਨ੍ਹਾਂ ਦੇ ਗੰਨਮੈਨ ਨੂੰ ਦੋ ਹਵਾਈ ਫਾਇਰ ਕਰਨੇ ਪਏ, ਜਿਸ ਬਾਅਦ ਹਮਲਾਵਰ ਪਿੱਛੇ ਹਟੇ ਤੇ ਉਨ੍ਹਾਂ ਨੇ ਗੱਡੀ 'ਚ ਸਵਾਰ ਹੋ ਕੇ ਆਪਣੀ ਜਾਨ ਬਚਾਈ ਪਰ ਹਮਲਾਵਰ ਗੱਡੀ 'ਤੇ ਰੋੜੇ ਵਰਾਉਂਦੇ ਰਹੇ | ਇਸ ਦੌਰਾਨ ਉਨ੍ਹਾਂ ਦੇ ਕੁਝ ਪਾਰਟੀ ਵਰਕਰ ਵੀ ਜ਼ਖ਼ਮੀ ਹੋਏ ਹਨ | ਸਿੰਗਲਾ ਨੇ ਦੋਸ਼ ਲਗਾਏ ਕਿ ਇਹ ਹਮਲਾ ਪੁਲਿਸ ਦੀ ਮੌਜੂਦਗੀ 'ਚ ਹੋਇਆ | ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆਂ 'ਤੇ ਤੁਰੰਤ ਮੁਕੱਦਮਾ ਦਰਜ ਕਰਕੇ ਉਨ੍ਹਾਂ ਨੂੰ ਗਿ੍ਫ਼ਤਾਰ ਕੀਤਾ ਜਾਵੇ | ਭਾਜਪਾ ਵਰਕਰਾਂ ਨੇ ਸਿੰਗਲਾ ਦੀ ਅਗਵਾਈ ਵਿਚ ਪੁਲਿਸ ਲਾਈਨ ਦੇ ਸਾਹਮਣੇ ਮੁੱਖ ਸੜਕ 'ਤੇ ਧਰਨਾ ਲਗਾ ਦਿੱਤਾ | ਇਸ ਸਬੰਧੀ ਐਸ.ਪੀ. (ਸਿਟੀ) ਨਰਿੰਦਰ ਸਿੰਘ ਨੇ ਦੱਸਿਆ ਕਿ ਇਹ ਘਟਨਾ ਵਾਰਡ ਨੰਬਰ ਦੇ ਦੋ ਇਕ ਪੋਲਿੰਗ ਬੂਥ 'ਤੇ ਉਸ ਸਮੇਂ ਵਾਪਰੀ ਹੈ ਜਦੋਂ ਵੋਟਾਂ ਪੈਣ ਦਾ ਕੰਮ ਨਿੱਬੜ ਗਿਆ ਸੀ ਪਰ ਇਸ ਦੌਰਾਨ 'ਆਪ' ਅਤੇ ਭਾਜਪਾ ਵਰਕਰਾਂ ਦੀ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ, ਜਿਸ ਵਿਚ ਭਾਜਪਾ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਸਮੇਤ ਕੁਝ ਵਰਕਰਾਂ ਅਤੇ ਦੂਜੀ ਧਿਰ ਦੇ ਬੰਦਿਆਂ ਦੇ ਵੀ ਸੱਟਾਂ ਲੱਗੀਆਂ ਹਨ | ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ਰੋਇਲ ਸਿਟੀ ਮਾਮਲੇ ਵਿਚ ਈ.ਡੀ., ਜੀ.ਐੱਸ.ਟੀ. ਤੇ ਆਮਦਨ ਕਰ ਵਿਭਾਗ ਦੀ ਵੱਡੀ ਛਾਪੇਮਾਰੀ ਅਗਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਕਾਰਜਕਾਲ ਦੇ 12 ਸਾਲ ਕੀਤੇ ਪੂਰੇ
Ad Position 24