ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਜੀ ਵਿਖੇ ਸ਼ਾਰਟ ਸਰਕਟ ਕਾਰਨ ਸ਼ਮਿਆਨੇ ਨੂੰ ਲੱਗੀ ਅੱਗ <br/>
ਅਜੀਤ ਡੈਸਕ
28-05-2026
ਸ਼ੋ੍ਰਮਣੀ ਕਮੇਟੀ ਦਾ ਆਪਣਾ ਅੱਗ ਬੁਝਾਊ ਵਾਹਨ ਬਣਿਆ ਸਫ਼ੇਦ ਹਾਥੀ!
ਪ੍ਰਾਪਤ ਵੇਰਵਿਆਂ ਅਨੁਸਾਰ ਕਿਸੇ ਅੱਗ ਲੱਗਣ ਦੀ ਘਟਨਾ ਨਾਲ ਨਜਿੱਠਣ ਲਈ ਸ਼ੋ੍ਰਮਣੀ ਕਮੇਟੀ ਕੋਲ ਆਪਣਾ ਇਕ ਅੱਗ ਬੁਝਾਊ ਵਾਹਨ ਵੀ ਹੈ, ਜੋ ਅਕਸਰ ਸ਼ੋ੍ਰਮਣੀ ਕਮੇਟੀ ਮੁੱਖ ਦਫ਼ਤਰ ਵਿਖੇ ਖੜਾ ਰਹਿੰਦਾ ਹੈ | ਪਰ ਜਾਣਕਾਰੀ ਅਨੁਸਾਰ ਇਸ ਲਈ ਲੋੜੀਂਦਾ ਸਟਾਫ ਨਾ ਹੋਣ ਕਰਕੇ ਅੱਗ ਲੱਗਣ ਦੀ ਸੂਰਤ ਵਿਚ ਅਕਸਰ ਇਸਦੀ ਵਰਤੋਂ ਨਹੀਂ ਕੀਤੀ ਜਾਂਦੀ | ਜਦੋਂ ਵੀ ਸ਼ੋੋ੍ਰਮਣੀ ਕਮੇਟੀ ਨਾਲ ਸੰਬੰਧਿਤ ਕਿਸੇ ਅਸਥਾਨ 'ਤੇ ਕੋਈ ਅੱਗ ਲੱਗਣ ਦੀ ਜਾਂ ਕੋਈ ਹੋਰ ਘਟਨਾ ਵਾਪਰਦੀ ਹੈ, ਤਾਂ ਸ਼ੋ੍ਰਮਣੀ ਕਮੇਟੀ ਵਲੋਂ ਨਗਰ ਨਿਗਮ ਦੇ ਫਾਇਰ ਬਿ੍ਗੇਡ ਵਿਭਾਗ ਤੋਂ ਹੀ ਅੱਗ ਬੁਝਾਊ ਯੰਤਰ ਮੰਗਵਾਉਣੇ ਪੈਂਦੇ ਹਨ |