27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਦੋ ਦਿਨਾਂ 'ਚ ਲੋਕਪਾਲ ਦੀ ਨਿਯੁਕਤੀ ਬਾਰੇ ਜਵਾਬ ਦੇਵੇ ਪੰਜਾਬ ਸਰਕਾਰ-ਹਾਈ ਕੋਰਟ <br/>

Ad Position 21
No active advertisement
ਅਜੀਤ ਡੈਸਕ 28-05-2026
ਚੰਡੀਗੜ੍ਹ, 27 ਮਈ (ਸੰਦੀਪ ਕੁਮਾਰ ਮਾਹਨਾ)-ਪੰਜਾਬ 'ਚ ਲੋਕਪਾਲ ਦਾ ਅਹੱਦਾ ਅਕਤੂਬਰ 2025 ਤੋਂ ਖ਼ਾਲੀ ਪਿਆ ਹੋਣ 'ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਹੈ ਕਿ ਇਹ ਸੱਤਾਧਾਰੀ ਪਾਰਟੀ ਦਾ ਇਕ ਅਹਿਮ ਏਜੰਡਾ ਸੀ, ਪਰ ਫ਼ਿਰ ਵੀ ਅਹੁਦਾ ਨਾ ਭਰਿਆ ਜਾਣਾ ਇਹ ਦਰਸਾਉਂਦਾ ਹੈ ਕਿ ਸਰਕਾਰ ਇਸ ਅਹੁਦੇ ਨੂੰ ਭਰਨ ਲਈ ਗੰਭੀਰ ਨਹੀਂ ਹੈ | ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਦੋ ਦਿਨਾਂ ਦੀ ਮਿਆਦ ਦਿੰਦਿਆਂ ਕਿਹਾ ਹੈ ਕਿ ਜੇਕਰ ਜਵਾਬ ਨਹੀਂ ਦਿੱਤਾ ਗਿਆ, ਤਾਂ ਅਦਾਲਤ ਹੁਕਮ ਜਾਰੀ ਕਰਨ ਲਈ ਮਜਬੂਰ ਹੋ ਜਾਵੇਗੀ | ਅਦਾਲਤ ਨੇ ਇਹ ਵੀ ਸਪਸ਼ਟ ਕੀਤਾ ਕਿ ਲੋਕਤੰਤਰ ਹੈ ਅਤੇ ਚੋਣਾਂ ਜ਼ਰੂਰ ਹੋਣਗੀਆਂ, ਪਰ ਇਸ ਦੇ ਆਧਾਰ 'ਤੇ ਕਾਨੂੰਨੀ ਜ਼ਿੰਮੇਵਾਰੀਆਂ ਤੋਂ ਬਚਿਆ ਨਹੀਂ ਜਾ ਸਕਦਾ | ਪਟੀਸ਼ਨਕਰਤਾ ਐਡਵੋਕੇਟ ਵਿਸ਼ਾਲ ਮਹਿਤਾ ਨੇ ਅਦਾਲਤ ਨੂੰ ਦੱਸਿਆ ਕਿ 8 ਅਕਤੂਬਰ 2025 ਤੋਂ ਲੋਕਪਾਲ ਦਾ ਅਹੁਦਾ ਖ਼ਾਲੀ ਹੈ, ਜਿਸ ਕਾਰਨ ਪੰਜਾਬ ਦੀ ਕਾਨੂੰਨੀ ਭਿ੍ਸ਼ਟਾਚਾਰ-ਵਿਰੋਧੀ ਪ੍ਰਣਾਲੀ ਲਗਭਗ ਅਕਾਰਗ ਹੋ ਚੁੱਕੀ ਹੈ | ਪੰਜਾਬ ਸਰਕਾਰ ਵਲੋਂ ਦਲੀਲ ਦਿੱਤੀ ਗਈ ਕਿ ਪਿਛਲੇ ਲੋਕਪਾਲ ਦੇ ਅਸਤੀਫ਼ੇ ਤੋਂ ਬਾਅਦ ਨਵੀਂ ਨਿਯੁਕਤੀ ਨਹੀਂ ਹੋ ਸਕੀ ਤੇ ਮਾਮਲਾ ਵਿਚਾਰ ਅਧੀਨ ਹੈ | ਸਰਕਾਰ ਨੇ ਕਿਹਾ ਕਿ ਇਸ ਲਈ ਰਾਜਪਾਲ ਨਾਲ ਸਲਾਹ-ਮਸ਼ਵਰਾ ਵੀ ਜ਼ਰੂਰੀ ਹੈ | ਇਸ 'ਤੇ ਅਦਾਲਤ ਨੇ ਕਿਹਾ ਕਿ ਇਹ ਨਹੀਂ ਚੱਲ ਸਕਦਾ ਕਿ ਸਾਲਾਂ ਤੱਕ ਇੰਤਜ਼ਾਰ ਕੀਤਾ ਜਾਵੇ | ਸਰਕਾਰ ਵਲੋਂ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਸਮਾਂ ਮੰਗਿਆ ਗਿਆ | ਅਦਾਲਤ ਨੇ ਸਾਰੀਆਂ ਦਲੀਲਾਂ ਨੂੰ ਨਾ ਮਨਜ਼ੂਰ ਕਰਦਿਆਂ ਹੁਕਮ ਦਿੱਤਾ ਹੈ ਕਿ ਸਰਕਾਰ ਸ਼ੁੱਕਰਵਾਰ ਤੱਕ ਲੋਕਪਾਲ ਦੀ ਨਿਯੁਕਤੀ ਸਬੰਧੀ ਸਪਸ਼ਟ ਜਵਾਬ ਦਾਖ਼ਲ ਕਰੇ, ਨਹੀਂ ਤਾਂ ਅਦਾਲਤ ਵਲੋਂ ਹੁਕਮ ਜਾਰੀ ਕਰ ਦਿੱਤੇ ਜਾਣਗੇ |

Ad Position 22
No active advertisement
ਪਿਛਲੀ ਖ਼ਬਰ ਪਾਣੀ ਦੀ ਵਾਰੀ ਨੂੰ ਲੈ ਕੇ ਛੋਟੇ ਭਰਾ ਦਾ ਕਤਲ <br/> ਅਗਲੀ ਖ਼ਬਰ ਰੇਹੜੇ 'ਤੇ ਚੜ੍ਹਨ ਮਗਰੋਂ ਰਾਜਾ ਵੜਿੰਗ ਤੇ ਮੁੱਖ ਮੰਤਰੀ ਵਿਚਾਲੇ ਸ਼ੁਰੂ ਹੋਈ ਸ਼ਬਦੀ ਜੰਗ ਮੁੱਖ ਮੰਤਰੀ ਮਾਨ ਤੇ ਰਾਜਾ ਵ...
Ad Position 24