27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਪਾਣੀ ਦੀ ਵਾਰੀ ਨੂੰ ਲੈ ਕੇ ਛੋਟੇ ਭਰਾ ਦਾ ਕਤਲ <br/>

Ad Position 21
No active advertisement
ਅਜੀਤ ਡੈਸਕ 28-05-2026
ਕਰਤਾਰਪੁਰ, 27 ਮਈ (ਜਨਕ ਰਾਜ ਗਿੱਲ)-ਥਾਣਾ ਕਰਤਾਰਪੁਰ ਦੇ ਅਧੀਨ ਪੈਂਦੇ ਪਿੰਡ ਦਿਆਲਪੁਰ ਵਿਖੇ ਸਵੇਰੇ ਕਰੀਬ 10-11 ਵਜੇ ਭਰਾ ਵਲੋਂ ਆਪਣੇ ਹੀ ਭਰਾ ਨੂੰ ਖੇਤਾਂ 'ਚ ਪਾਣੀ ਦੀ ਵਾਰੀ ਕਾਰਨ ਹੋਏ ਝਗੜੇ 'ਚ ਕਤਲ ਕਰ ਮੌਕੇ ਤੋਂ ਫਰਾਰ ਹੋ ਗਿਆ | ਇਸ ਘਟਨਾ ਦੀ ਇਤਲਾਹ ਮਿਲਦੇ ਹੀ ਥਾਣਾ ਕਰਤਾਰਪੁਰ ਮੁਖੀ ਰਮਨਦੀਪ ਸਿੰਘ ਤੇ ਡਿਊਟੀ ਅਫਸਰ ਪੱਪੂ ਗਿੱਲ ਦੀਆਂ ਪੁਲਿਸ ਟੀਮਾਂ ਮੌਕੇ 'ਤੇ ਪੁੱਜੀਆਂ ਤੇ ਕਾਰਵਾਈ ਸ਼ੁਰੂ ਕਰ ਦਿੱਤੀ | ਘਟਨਾਂ ਸੰਬੰਧੀ ਮਿਲੀ ਜਾਣਕਾਰੀ ਅਨੁਸਾਰ ਇਹ ਵਾਰਦਾਤ ਖੇਤਾਂ 'ਚ ਫਸਲਾਂ ਨੂੰ ਦਿੱਤੇ ਜਾਣ ਵਾਲੇ ਪਾਣੀ ਦੀ ਵਾਰੀ ਨੂੰ ਲੈ ਕੇ ਵਾਪਰੀ ਹੈ ਜਿੱਥੇ ਮਿ੍ਤਕ ਬਲਵਿੰਦਰ ਸਿੰਘ (ਬਿੱਲੂ) ਤੇ ਉਸ ਦਾ ਵੱਡਾ ਭਰਾ ਤਲਵਿੰਦਰ ਸਿੰਘ ਖੇਤਾਂ 'ਚ ਪਾਣੀ ਦੀ ਵਾਰੀ ਨੂੰ ਲੈ ਕੇ ਆਪਸ 'ਚ ਬਹਿਸ ਬਾਜ਼ੀ ਕਰਦੇ ਰਹੇ ਤੇ ਇਹ ਤਕਰਾਰ ਇੱਕ ਲੜਾਈ ਅਤੇ ਕਤਲ ਦਾ ਕਾਰਨ ਬਣ ਗਈ | ਛੋਟੇ ਭਰਾ ਬਲਵਿੰਦਰ ਸਿੰਘ ਦਾ ਕਤਲ ਕਰ ਦੇਣ ਤਲਵਿੰਦਰ ਸਿੰਘ ਫਰਾਰ ਹੋ ਗਿਆ ਹੈ ਤੇ ਥਾਣਾ ਕਰਤਾਰਪੁਰ ਪੁਲਿਸ ਵਲੋਂ ਮਿ੍ਤਕ ਬਲਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਦੇ ਹੋਏ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਹਲਕਾ ਰਾਏਕੋਟ 'ਚ ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਨੂੰ ਵੱਡਾ ਝਟਕਾ, ਸਟੇਟ ਡੈਲੀਗੇਟਾਂ ਨੇ ਪਾਰਟੀ ਛੱਡੀ <br/> ਅਗਲੀ ਖ਼ਬਰ ਦੋ ਦਿਨਾਂ 'ਚ ਲੋਕਪਾਲ ਦੀ ਨਿਯੁਕਤੀ ਬਾਰੇ ਜਵਾਬ ਦੇਵੇ ਪੰਜਾਬ ਸਰਕਾਰ-ਹਾਈ ਕੋਰਟ <br/>
Ad Position 24