ਰਾਏਕੋਟ, 27 ਮਈ (ਬਲਵਿੰਦਰ ਸਿੰਘ ਲਿੱਤਰ)-ਵਿਧਾਨ ਸਭਾ ਹਲਕਾ ਰਾਏਕੋਟ 'ਚ ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਨੂੰ ਵੱਡਾ ਝਟਕਾ ਲੱਗਿਆ, ਪਾਰਟੀ ਦੇ ਸੀਨੀਅਰ ਡੈਲੀਗੇਟਾਂ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਕੇ 'ਪੁਨਰ-ਸੁਰਜੀਤ' ਤੋਂ ਕਿਨਾਰਾ ਕਰ ਲਿਆ | ਅਸਤੀਫ਼ਾ ਦੇਣ ਵਾਲੇ ਸਟੇਟ ਡੈਲੀਗੇਟ ਜਥੇਦਾਰ ਗੁਰਦੀਪ ਸਿੰਘ ਬਸਰਾਉਂ, ਡਾਇਰੈਕਟਰ ਜਗਤਾਰ ਸਿੰਘ ਭੈਣੀ ਬੜਿੰਗਾ ਤੇ ਸਾਬਕਾ ਸਰਪੰਚ ਗੁਰਵੰਤ ਸਿੰਘ ਰਛੀਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਤੇ ਸਿੱਖ ਸੰਗਤਾਂ ਦੀ ਭਾਵਨਾ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਪਾਰਟੀ ਬਣਾਈ ਗਈ ਸੀ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਪਾਰਟੀ ਦਾ ਪ੍ਰਧਾਨ ਚੁਣਿਆ ਗਿਆ ਸੀ | ਉਨ੍ਹਾਂ ਆਖਿਆ ਕਿ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਫ਼ੈਸਲੇ ਪਾਰਟੀ ਬਣਾਉਣ ਸਮੇਂ ਨਿਰਧਾਰਤ ਕੀਤੇ ਗਏ ਫ਼ੈਸਲਿਆਂ ਨਾਲ ਮੇਲ ਨਹੀਂ ਸੀ ਖਾਂਦੇ ਤੇ ਉਨ੍ਹਾਂ ਵਲੋਂ ਕਈ ਮੁੱਦਿਆਂ 'ਤੇ ਪਾਰਟੀ ਦੀ ਨੀਤੀਆਂ ਤੋਂ ਉਲਟ ਚੱਲਿਆ ਜਾ ਰਿਹਾ ਹੈ | ਇਸ ਤੋਂ ਖਫ਼ਾ ਹੋ ਕੇ ਉਹ ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਦੇ ਅਹੁਦਿਆਂ ਤੋਂ ਅਸਤੀਫ਼ਾ ਦੇ ਰਹੇ ਹਨ | ਇਸ ਮੌਕੇ ਨੰਬਰਦਾਰ ਚਰਨਜੀਤ ਸਿੰਘ ਰਛੀਨ, ਰਣਜੀਤ ਸਿੰਘ ਰਛੀਨ, ਹਰਵਿੰਦਰ ਸਿੰਘ ਰਛੀਨ, ਅਮਰਜੀਤ ਸਿੰਘ ਬੜਿੰਗ, ਮੋਹਣ ਸਿੰਘ ਬੜਿੰਗ, ਬਲਰਾਜ ਸਿੰਘ ਬੜਿੰਗ, ਜਸਵਿੰਦਰ ਸਿੰਘ ਬੜਿੰਗ, ਨਿਰਮਲ ਸਿੰਘ ਬਸਰਾਉਂ, ਸੁਖਰਾਜ ਸਿੰਘ ਬਸਰਾਉਂ, ਸਤਵਿੰਦਰ ਸਿੰਘ ਬਸਰਾਉਂ, ਸੁਰਜੀਤ ਸਿੰਘ ਕਲਸੀਆਂ, ਸ਼ਮਸ਼ੇਰ ਸਿੰਘ ਕਲਸੀਆਂ, ਹਰਜੀਤ ਸਿੰਘ ਕਲਸੀਆਂ ਮੈਂਬਰ ਬਲਾਕ ਸੰਮਤੀ, ਹਰਜਿੰਦਰ ਸਿੰਘ ਕਲਸੀਆਂ ਆਦਿ ਹਾਜ਼ਰ ਸਨ |