27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਵਲੋਂ 1 ਤੇ 2 ਜੂਨ ਨੂੰ ਰਾਜਪਾਲ ਪੰਜਾਬ ਦੇ ਨਾਂਅ ਦਿੱਤਾ ਜਾਵੇਗਾ ਮੰਗ ਪੱਤਰ <br/>

Ad Position 21
No active advertisement
ਅਜੀਤ ਡੈਸਕ 28-05-2026
ਚੰਡੀਗੜ੍ਹ, 27 ਮਈ (ਪੋ੍ਰ. ਅਵਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਦੇ ਸਕੱਤਰ ਜਨਰਲ ਗੁਰਪ੍ਰਤਾਪ ਸਿੰਘ ਵਡਾਲਾ ਨੇ ਦੱਸਿਆ ਕਿ ਇਕ ਅਤੇ ਦੋ ਜੂਨ ਨੂੰ ਜਿਲ੍ਹਾ ਹੈਡਕੁਆਰਟਰਾਂ 'ਤੇ ਡਿਪਟੀ ਕਮਿਸ਼ਨਰਾਂ ਰਾਹੀਂ ਪੰਜਾਬ ਦੀਆਂ ਹੱਕੀ ਮੰਗਾਂ ਦਾ ਇਕ ਚਾਰਟਰ ਗਵਰਨਰ ਪੰਜਾਬ ਦੇ ਨਾਮ ਦਿੱਤਾ ਜਾਵੇਗਾ | ਜਿਸ ਨੂੰ ਮੰਨਵਾਉਣ ਲਈ ਜੇ ਸਰਕਾਰ ਸਹਿਮਤ ਨਾ ਹੋਈ ਤਾਂ ਇਸ ਬਾਰੇ ਜਲਦੀ ਹੀ ਸੰਘਰਸ਼ ਵੀ ਵਿੱਢਿਆ ਜਾਵੇਗਾ ਤਾਂ ਜੋ ਪੰਜਾਬ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਇਹ ਹੱਕੀ ਮੰਗਾਂ ਪੂਰੀਆਂ ਹੋ ਸਕਣ | ਵਡਾਲਾ ਨੇ ਕਿਹਾ ਕਿ 1966 ਤੋਂ ਪੁਨਰ ਗਠਿਤ ਹੋਏ ਪੰਜਾਬ ਨੂੰ, ਰਾਜਧਾਨੀ ਤੋਂ ਲੈ ਕੇ ਪੰਜਾਬੀ ਬੋਲਦੇ ਇਲਾਕੇ ਬਾਹਰ ਕਰਕੇ, ਅਧੂਰਾ ਰੱਖਿਆ ਜਾ ਰਿਹਾ ਹੈ | ਇਸ ਤੋਂ ਇਲਾਵਾ ਪਾਣੀਆਂ ਅਤੇ ਬਿਜਲਈ ਪ੍ਰਾਜੈਕਟਾਂ ਤੋਂ ਪੰਜਾਬ ਦਾ ਹੱਕ ਮਾਰਿਆ ਜਾ ਰਿਹਾ ਹੈ | ਵਡਾਲਾ ਨੇ ਕਿਹਾ ਕਿ ਜਥੇਬੰਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਾਨੂੰਨ ਵਿਚ ਸੋਧ, ਸ਼੍ਰੋਮਣੀ ਕਮੇਟੀ ਚੋਣਾਂ ਜਲਦ ਕਰਾਉਣ, ਕਿਸਾਨੀ ਮਸਲੇ ਹੱਲ ਕਰਨ ਬਾਰੇ ਮੰਗਾਂ ਨੂੰ ਇਸ ਚਾਰਟਰ ਵਿਚ ਰਾਜਪਾਲ ਅੱਗੇ ਰੱਖੇਗੀ | 1 ਜੂਨ ਨੂੰ ਮੋਹਾਲੀ, ਪਟਿਆਲਾ, ਸੰਗਰੂਰ, ਮਾਲੇਰਕੋਟਲਾ, ਬਰਨਾਲਾ, ਮਾਨਸਾ, ਮੋਗਾ, ਬਠਿੰਡਾ, ਫਰੀਦਕੋਟ, ਮੁਕਤਸਰ ਸਾਹਿਬ, ਫਿਰੋਜ਼ਪੁਰ, ਫਾਜਿਲਕਾ ਆਦਿ ਜਿਲ੍ਹੇ ਆਪਣੇ ਜਿਲ੍ਹਾ ਹੈਡਕੁਆਰਟਰ 'ਤੇ ਇਹ ਪੱਤਰ ਡੀ.ਸੀ ਨੂੰ ਸੌਂਪਣਗੇ | ਜਦਕਿ 2 ਜੂਨ ਨੂੰ ਲੁਧਿਆਣਾ, ਖੰਨਾ, ਰੋਪੜ, ਫਤਿਹਗੜ੍ਹ ਸਾਹਿਬ, ਨਵਾਂਸ਼ਹਿਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਪਠਾਨਕੋਟ, ਗੁਰਦਾਸਪੁਰ, ਅੰਮਿ੍ਤਸਰ, ਤਰਨ ਤਾਰਨ ਆਦਿ ਜ਼ਿਲਿ੍ਹਆਂ ਦੇ ਆਗੂ ਆਪਣੇ ਮੰਗ ਪੱਤਰ ਦੇਣਗੇ |

Ad Position 22
No active advertisement
ਪਿਛਲੀ ਖ਼ਬਰ ਸਨਟੈੱਕ ਸਿਟੀ ਸੀ.ਐਲ.ਯੂ. ਘੁਟਾਲੇ ਦੇ ਮਾਮਲੇ 'ਚ ਅਜੇ ਸਹਿਗਲ ਨੂੰ ਨਿਆਇਕ ਹਿਰਾਸਤ 'ਚ ਭੇਜਿਆ 9 ਜੂਨ ਤੱਕ ਰੋਪੜ ਜੇਲ੍ਹ... ਅਗਲੀ ਖ਼ਬਰ ਕੇਂਦਰ ਸਰਕਾਰ ਦੇ ਰਾਜ ਵਿਚ ਭਾਰਤੀ ਆਰਥਿਕਤਾ ਲਗਾਤਾਰ ਹੋ ਰਹੀ ਕਮਜ਼ੋਰ-ਹਰਪਾਲ ਸਿੰਘ ਚੀਮਾ <br/>
Ad Position 24