27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਸਨਟੈੱਕ ਸਿਟੀ ਸੀ.ਐਲ.ਯੂ. ਘੁਟਾਲੇ ਦੇ ਮਾਮਲੇ 'ਚ ਅਜੇ ਸਹਿਗਲ ਨੂੰ ਨਿਆਇਕ ਹਿਰਾਸਤ 'ਚ ਭੇਜਿਆ 9 ਜੂਨ ਤੱਕ ਰੋਪੜ ਜੇਲ੍ਹ ਭੇਜਣ ਦੇ ਸੁਣਾਏ ਹੁਕਮ <br/>

Ad Position 21
No active advertisement
ਅਜੀਤ ਡੈਸਕ 28-05-2026
ਐੱਸ. ਏ. ਐੱਸ. ਨਗਰ, 27 ਮਈ (ਕਪਿਲ ਵਧਵਾ)-ਸਨਟੈੱਕ ਸਿਟੀ ਪ੍ਰਾਜੈਕਟ ਨਾਲ ਜੁੜੇ ਕਥਿਤ ਸੀ.ਐਲ.ਯੂ. ਘੁਟਾਲੇ ਤੇ ਹਵਾਲਾ ਰਾਸ਼ੀ ਦੇ ਮਾਮਲੇ ਵਿਚ ਗਿ੍ਫ਼ਤਾਰ ਅਜੇ ਸਹਿਗਲ ਨੂੰ ਅੱਜ ਚਾਰ ਦਿਨਾਂ ਦਾ ਈ. ਡੀ. ਰਿਮਾਂਡ ਸਮਾਪਤ ਹੋਣ ਉਪਰੰਤ ਮੁਹਾਲੀ ਦੀ ਵਿਸ਼ੇਸ਼ ਪੀ. ਐਮ. ਐਲ. ਏ. ਅਦਾਲਤ 'ਚ ਪੇਸ਼ ਕੀਤਾ ਗਿਆ | ਸੁਣਵਾਈ ਤੋਂ ਬਾਅਦ ਅਦਾਲਤ ਨੇ ਉਸ ਨੂੰ 9 ਜੂਨ ਤੱਕ ਨਿਆਂਇਕ ਹਿਰਾਸਤ ਤਹਿਤ ਜ਼ਿਲ੍ਹਾ ਜੇਲ੍ਹ ਰੋਪੜ ਭੇਜਣ ਦੇ ਹੁਕਮ ਸੁਣਾਏ | ਪੇਸ਼ੀ ਮੌਕੇ ਅਜੇ ਸਹਿਗਲ ਫ਼ਿਲਮੀ ਅੰਦਾਜ਼ ਵਿਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ 'ਚ ਪਹੁੰਚਿਆ ਅਤੇ ਕੋਰਟਰੂਮ ਦੇ ਬਾਹਰ ਆਪਣੇ ਜਾਣਕਾਰਾਂ ਨਾਲ ਮਿਲਿਆ | ਮਾਮਲੇ ਦੀ ਸੁਣਵਾਈ ਵਿਸ਼ੇਸ਼ ਜੱਜ ਪੀ. ਐਮ. ਐਲ. ਏ. ਹਰਦੀਪ ਸਿੰਘ ਦੀ ਅਦਾਲਤ ਵਿਚ ਹੋਈ | ਇਸ ਮੌਕੇ ਅਜੇ ਸਹਿਗਲ ਵਲੋਂ ਵਕੀਲ ਐੱਚ. ਐੱਸ. ਧਨੋਆ ਹਾਜ਼ਰ ਹੋਏ, ਜਦਕਿ ਈ. ਡੀ. ਵਲੋਂ ਵਿਸ਼ੇਸ਼ ਪਬਲਿਕ ਪ੍ਰੋਸੀਕਿਊਟਰ ਜੇ. ਐੱਸ. ਸਰਾਓ ਅਤੇ ਸਹਾਇਕ ਡਿਪਟੀ ਡਾਇਰੈਕਟਰ ਅਕਸ਼ੇ ਕੁਮਾਰ ਨੇ ਪੱਖ ਰੱਖਿਆ | ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਸੀ. ਐਲ. ਯੂ. ਮਨਜ਼ੂਰੀ ਲਈ ਵਰਤੇ ਗਏ ਦਸਤਾਵੇਜ਼ਾਂ 'ਤੇ ਕੁਝ ਜ਼ਮੀਨ ਮਾਲਕਾਂ ਦੇ ਕਥਿਤ ਜਾਅਲੀ ਦਸਤਖ਼ਤ ਅਤੇ ਅੰਗੂਠੇ ਦੇ ਨਿਸ਼ਾਨ ਵਰਤੇ ਗਏ ਸਨ | ਰਿਮਾਂਡ ਦੀ ਕਾਰਵਾਈ ਦੌਰਾਨ ਈ. ਡੀ. ਨੇ ਅਦਾਲਤ ਵਿਚ ਦਲੀਲ ਦਿੱਤੀ ਕਿ ਮਾਮਲੇ ਵਿਚ ਲਗਭਗ 172.34 ਕਰੋੜ ਰੁ. ਦੀ ਕਥਿਤ ਅਪਰਾਧਿਕ ਆਮਦਨ ਦੇ ਤੱਥ ਸਾਹਮਣੇ ਆਏ ਹਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਤੇ ਪੰਥ ਨੂੰ ਸੰਕਟਾਂ ਤੋਂ ਬਚਾਉਣ ਲਈ ਸਾਂਝੇ ਸੰਘਰਸ਼ ਦੀ ਲੋੜ-ਚੰਦੂਮਾਜਰਾ <br/> ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਵਲੋਂ 1 ਤੇ 2 ਜੂਨ ਨੂੰ ਰਾਜਪਾਲ ਪੰਜਾਬ ਦੇ ਨਾਂਅ ਦਿੱਤਾ ਜਾਵੇਗਾ ਮੰਗ ਪੱਤਰ <b...
Ad Position 24