27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਐਲ.ਆਈ.ਸੀ. ਵਲੋਂ ਸਿੰਗਲ ਪ੍ਰੀਮੀਅਮ ਤੇ ਲਿਮਟਿਡ ਪ੍ਰੀਮੀਅਮ ਨਵੀਆਂ ਯੋਜਨਾਵਾਂ ਪੇਸ਼ <br/>

Ad Position 21
No active advertisement
ਅਜੀਤ ਡੈਸਕ 28-05-2026
ਜਲੰਧਰ, 27 ਮਈ (ਅ.ਬ.)- ਐਲ.ਆਈ.ਸੀ. ਆਫ਼ ਇੰਡੀਆ ਦੇ ਸੀ.ਈ.ਓ. ਅਤੇ ਐਮ.ਡੀ. ਆਰ. ਦੋਰਾਇਸਵਾਮੀ ਨੇ ਦੋ ਨਵੀਆਂ ਯੋਜਨਾਵਾਂ 'ਐਲ.ਆਈ.ਸੀ. ਨਿਊ ਜੀਵਨ ਸਾਥੀ ਸਿੰਗਲ ਪ੍ਰੀਮੀਅਮ' (ਪਲਾਨ 888) ਅਤੇ 'ਨਿਊ ਜੀਵਨ ਸਾਥੀ ਲਿਮਟਿਡ ਪ੍ਰੀਮੀਅਮ' (ਪਲਾਨ 889) ਪੇਸ਼ ਕੀਤੀਆਂ ਹਨ | ਇਹ ਦੋਵੇਂ ਗੈਰ-ਲਿੰਕਡ, ਵਿਅਕਤੀਗਤ ਬਚਤ ਯੋਜਨਾਵਾਂ ਹਨ, ਜੋ ਬਚਤ ਅਤੇ ਸੁਰੱਖਿਆ ਦਾ ਸੁਮੇਲ ਪੇਸ਼ ਕਰਦੀਆਂ ਹਨ | ਦੋਵਾਂ ਯੋਜਨਾਵਾਂ ਦੀਆਂ ਆਮ ਵਿਸ਼ੇਸ਼ਤਾਵਾਂ ਇਹ ਹਨ ਕਿ ਇਹ ਦੋਵੇਂ ਸੰਯੁਕਤ ਜੀਵਨ ਯੋਜਨਾਵਾਂ ਹਨ ਜੋ ਇਕ ਹੀ ਪਾਲਿਸੀ 'ਚ ਕਿਸੇ ਵਿਆਹੇ ਵਿਅਕਤੀ ਨੂੰ ਉਸ ਦੇ ਜੀਵਨ ਸਾਥੀ (ਪਤੀ-ਪਤਨੀ) ਨੂੰ ਕਵਰ ਕਰਦੀਆਂ ਹਨ | ਘੱਟੋ-ਘੱਟ ਮੂਲ ਬੀਮੇ ਦੀ ਰਕਮ 3,00,000 ਰੁਪਏ ਹੈ, ਹਾਲਾਂਕਿ ਇਸ ਦੀ ਕੋਈ ਉੱਪਰਲੀ ਹੱਦ ਨਹੀਂ ਹੈ, ਫਿਰ ਵੀ ਵੱਧ ਤੋਂ ਵੱਧ ਮੂਲ ਬੀਮੇ ਦੀ ਰਾਸ਼ੀ ਬੋਰਡ ਦੁਆਰਾ ਪ੍ਰਵਾਨਿਤ ਅੰਡਰਰਾਈਟਿੰਗ ਪਾਲਿਸੀ ਅਨੁਸਾਰ ਸਵੀਕ੍ਰਿਤੀ ਦੇ ਫੈਸਲੇ 'ਤੇ ਨਿਰਭਰ ਕਰੇਗੀ | ਪਾਲਿਸੀ ਲੈਣ ਸਮੇਂ ਘੱਟੋ-ਘੱਟ ਉਮਰ 18 ਸਾਲ ਪੂਰੀ ਹੋਣੀ ਚਾਹੀਦੀ ਹੈ | ਪਾਲਿਸੀ ਲੈਣ ਸਮੇਂ ਵੱਧ ਵੱਧ ਤੋਂ ਉਮਰ ਪਾਲਿਸੀਧਾਰਕ ਦੁਆਰਾ ਚੁਣੇ ਗਏ ਵਿਕਲਪ ਦੇ ਆਧਾਰ ਤੇ ਵੱਖ-ਵੱਖ ਹੋ ਸਕਦੀ ਹੈ, ਇਹ ਵਿਕਲਪ ਇਨ੍ਹਾਂ ਦੋਵਾਂ ਯੋਜਨਾਵਾਂ ਤਹਿਤ ਉਪਲਬਧ ਹਨ |

Ad Position 22
No active advertisement
ਪਿਛਲੀ ਖ਼ਬਰ ਆਈ.ਐੱਸ.ਆਈ. ਭਾਰਤ ਵਿਰੋਧੀ ਪ੍ਰਚਾਰ ਲਈ ਮੁਸਲਿਮ ਨੌਜਵਾਨਾਂ ਨੂੰ ਸਿੱਖੀ ਰੂਪ 'ਚ ਕਰ ਰਹੀ ਪੇਸ਼ ਅਗਲੀ ਖ਼ਬਰ ਸਰਹੱਦ ਪਾਰ ਤੋਂ ਹਥਿਆਰ ਤਸਕਰੀ ਗਰੋਹ ਦਾ ਪਰਦਾਫਾਸ਼, 5 ਕਾਬੂ 8 ਵਿਦੇਸ਼ੀ ਪਿਸਤੌਲ ਬਰਾਮਦ <br/>
Ad Position 24