27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਆਈ.ਐੱਸ.ਆਈ. ਭਾਰਤ ਵਿਰੋਧੀ ਪ੍ਰਚਾਰ ਲਈ ਮੁਸਲਿਮ ਨੌਜਵਾਨਾਂ ਨੂੰ ਸਿੱਖੀ ਰੂਪ 'ਚ ਕਰ ਰਹੀ ਪੇਸ਼

Ad Position 21
No active advertisement
ਅਜੀਤ ਡੈਸਕ 28-05-2026
ਅੰਮਿ੍ਤਸਰ, 27 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਬਦਨਾਮ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. ਵਲੋਂ ਭਾਰਤ ਸਰਕਾਰ, ਫ਼ੌਜ ਅਤੇ ਮੀਡੀਆ ਸਮੇਤ ਇਕ ਖ਼ਾਸ ਧਰਮ ਦੇ ਲੋਕਾਂ ਖ਼ਿਲਾਫ਼ ਕੂੜ-ਪ੍ਰਚਾਰ ਲਈ ਆਰੰਭੀ ਮੁਹਿੰਮ ਦੌਰਾਨ ਪਾਕਿ ਦੇ ਦਰਜਨਾਂ ਈਸਾਈ ਤੇ ਮੁਸਲਿਮ ਨੌਜਵਾਨਾਂ ਨੂੰ ਸਿੱਖੀ ਰੂਪ 'ਚ ਪੇਸ਼ ਕਰਕੇ ਉਨ੍ਹਾਂ ਪਾਸੋਂ ਸੋਸ਼ਲ ਮੀਡੀਆ 'ਤੇ ਘਟੀਆ ਪੱਧਰ ਦਾ ਤੱਥਹੀਣ ਪ੍ਰਚਾਰ ਕਰਵਾਇਆ ਜਾ ਰਿਹਾ ਹੈ | ਦੱਸਿਆ ਜਾ ਰਿਹਾ ਹੈ ਕਿ ਲਾਹੌਰ ਦੇ ਕਾਸ਼ਿਫ਼ ਅਲੀ ਆਸ਼ਕ ਉਰਫ਼ ਕਾਸ਼ਿਫ਼ ਰਾਂਝਾ ਨਾਂ ਦੇ ਯੂ-ਟਿਊਬਰ ਨੇ ਆਪਣੀ 'ਸਰਦਾਰ ਐੱਸ. ਕੇ. ਪੀ.' ਨਾਂਅ 'ਤੇ ਬਣਾਈ ਫ਼ਰਜ਼ੀ ਆਈ. ਡੀ. 'ਤੇ ਭਾਰਤ ਵਿਰੋਧੀ 80 ਦੇ ਲਗਭਗ ਜ਼ਹਿਰ ਉਗਲਦੀਆਂ ਵੀਡੀਓ ਅੱਪਲੋਡ ਕੀਤੀਆਂ ਹਨ | ਪਾਕਿ ਸਿੱਖਾਂ ਨੇ ਅਜਿਹੇ ਸਿੱਖੀ ਰੂਪ ਧਾਰਨ ਕਰਨ ਵਾਲੇ ਗੈਰ-ਸਿੱਖਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਪਾਕਿਸਤਾਨ ਦੀ ਵਿਚੋਲਗੀ ਬਾਰੇ ਟਰੰਪ ਦੇ ਕਰੀਬੀ ਸੈਨੇਟਰ ਨੇ ਉਠਾਏ ਸਵਾਲ ਕਿਹਾ, ਪਾਕਿ ਇਜ਼ਰਾਈਲ ਪ੍ਰਤੀ ਰੱਖਦਾ ਦੁਸ਼ਮਣ... ਅਗਲੀ ਖ਼ਬਰ ਐਲ.ਆਈ.ਸੀ. ਵਲੋਂ ਸਿੰਗਲ ਪ੍ਰੀਮੀਅਮ ਤੇ ਲਿਮਟਿਡ ਪ੍ਰੀਮੀਅਮ ਨਵੀਆਂ ਯੋਜਨਾਵਾਂ ਪੇਸ਼ <br/>
Ad Position 24