10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਨਗਰ ਪੰਚਾਇਤ ਅਮਰਗੜ੍ਹ ਦੀ ਚੋਣ 'ਚ ਝੂੰਦਾਂ ਧੜੇ ਨੇ ਰਚਿਆ ਇਤਿਹਾਸ <br/>

Ad Position 21
No active advertisement
ਅਜੀਤ ਡੈਸਕ 30-05-2026
ਅਮਰਗੜ੍ਹ (ਸੰਗਰੂਰ), 29 ਮਈ (ਪਵਿੱਤਰ ਸਿੰਘ)-ਨਗਰ ਪੰਚਾਇਤ ਅਮਰਗੜ੍ਹ ਦੀ ਚੋਣ 'ਚ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਧੜੇ ਦੇ ਉਮੀਦਵਾਰਾਂ ਵਲੋਂ 11 ਵਾਰਡਾਂ ਵਿਚੋਂ 7 ਵਾਰਡਾਂ 'ਤੇ ਜਿੱਤ ਪ੍ਰਾਪਤ ਕਰਕੇ ਇਤਿਹਾਸ ਸਿਰਜਿਆ ਗਿਆ ਹੈ | ਜ਼ਿਕਰਯੋਗ ਹੈ ਕਿ ਜਿੱਥੇ ਆਮ ਆਦਮੀ ਪਾਰਟੀ, ਕਾਂਗਰਸ, ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਆਪਣੇ ਉਮੀਦਵਾਰ ਖੜੇ ਕੀਤੇ ਗਏ ਸਨ ਉੱਥੇ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਦੇ ਧੜੇ ਵਲੋਂ 10 ਵਾਰਡਾਂ 'ਤੇ ਆਪਣੇ ਉਮੀਦਵਾਰ ਖੜੇ ਕੀਤੇ ਗਏ ਸਨ ਅਤੇ ਇਕ ਵਾਰਡ 'ਚ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਨੂੰ ਸਮਰਥਨ ਦਿੱਤਾ ਗਿਆ ਸੀ | ਜਾਣਕਾਰੀ ਅਨੁਸਾਰ ਵਾਰਡ ਨੰਬਰ ਦੋ ਤੋਂ ਨਗਰ ਪੰਚਾਇਤ ਅਮਰਗੜ੍ਹ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਬਾਵਾ, ਵਾਰਡ ਨੰਬਰ ਤਿੰਨ ਤੋਂ ਸੰਦੀਪ ਕੌੜਾ, ਚਾਰ ਤੋਂ ਰੁਚੀਕਾ ਕੌੜਾ, ਛੇ ਤੋਂ ਅਮਰੀਕ ਸਿੰਘ, ਸੱਤ ਤੋਂ ਬੀਬੀ ਪਰਮਿੰਦਰ ਕੌਰ, ਅੱਠ ਤੋਂ ਚੌਧਰੀ ਸੇਠੀ ਰਾਮ, ਵਾਰਡ ਨੰਬਰ ਨੌਂ ਤੋਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਬਲਕਾਰ ਸਿੰਘ ਬੱਗਾ ਨੇ ਵਿਰੋਧੀ ਉਮੀਦਵਾਰਾਂ ਨੂੰ ਮਾਤ ਦੇ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ | ਇਸ ਇਤਿਹਾਸਕ ਜਿੱਤ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਇਕਬਾਲ ਸਿੰਘ ਝੂੰਦਾਂ ਅਤੇ ਜੇਤੂ ਉਮੀਦਵਾਰਾਂ ਨੇ ਅਮਰਗੜ੍ਹ ਦੇ ਵੋਟਰਾਂ ਦਾ ਧੰਨਵਾਦ ਕੀਤਾ | ਉਨ੍ਹਾਂ ਵੋਟਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਅਮਰਗੜ੍ਹ ਨੂੰ ਸਰਬਪੱਖੀ ਵਿਕਾਸ ਕਰਕੇ ਨਮੂਨੇ ਦਾ ਸ਼ਹਿਰ ਬਣਾਉਣ 'ਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ | ਉਨ੍ਹਾਂ ਕਿਹਾ ਕਿ ਅਮਰਗੜ੍ਹ ਦੇ ਵੋਟਰਾਂ ਨੇ ਸਾਡੇ ਧੜੇ ਨੂੰ ਕੁੱਲ 2077, ਸੱਤਾਧਾਰੀ ਧਿਰ ਦੇ ਉਮੀਦਵਾਰਾਂ ਨੂੰ 1343 ਵੋਟਾਂ, ਕਾਂਗਰਸ ਨੂੰ 678, ਭਾਜਪਾ ਨੂੰ 274 ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਮਹਿਜ਼ 122 ਵੋਟਾਂ ਪਾਈਆਂ ਹਨ | ਇਸ ਮੌਕੇ ਸਮਾਜ ਸੇਵੀ ਦੀਪਕ ਕੌੜਾ, ਜਸਵਿੰਦਰ ਸਿੰਘ ਦੱਦੀ, ਦਰਸ਼ਨ ਸਿੰਘ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਅਰਸ਼ ਸਿੰਗਲਾ, ਮਲਕੀਤ ਸਿੰਘ, ਬਲਭੱਦਰ ਕੁਮਾਰ ਸਰਪ੍ਰਸਤ ਅਗਰਵਾਲ ਸਭਾ, ਡਾ.ਹਰਜੀਤ ਕੌਸ਼ਲ, ਪ੍ਰੇਮ ਕਪੂਰ, ਕਿ੍ਸ਼ਨ ਕੁਮਾਰ ਰਿੰਪੀ ਪ੍ਰਧਾਨ ਅਗਰਵਾਲ ਸਭਾ, ਸੁਖਵੀਰ ਸਿੰਘ ਬਿੱਟੂ ਸਲੇਮਪੁਰ ਅਤੇ ਬੀਬੀ ਅਮਰਪਾਲ ਕੌਰ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਜਤਿੰਦਰ ਸਿੰਘ ਹੈਪੀ ਬਲਾਕ ਸੰਮਤੀ ਮੈਂਬਰ, ਹਰਪ੍ਰੀਤ ਸਿੰਘ ਹੈਪੀ ਬਲਾਕ ਸੰਮਤੀ ਮੈਂਬਰ, ਪਰਦੱਮਨ ਸਿੰਘ ਸੋਹੀ ਰਾਮਪੁਰ ਛੰਨਾ, ਦਿਲਬਾਗ ਸਿੰਘ ਖੇੜੀ ਸੋਢੀਆਂ, ਗੁਰਵੀਰ ਸਿੰਘ ਗਿੰਨੀ ਕਮਲਪ੍ਰੀਤ ਸਿੰਘ ਸ਼ੇਰ ਗਿੱਲ, ਦਲਜੀਤ ਸਿੰਘ, ਹਰਿੰਦਰ ਸਿੰਘ ਰਿੰਕੂ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿਓ ਸਮੇਤ ਦੋ ਪੁੱਤਰਾਂ ਦੀ ਨਸ਼ੇ ਕਾਰਨ ਹੋਈ ਮੌਤ ਦੀ ਵੀਡੀਓ ਜਾਰੀ <br/> ਅਗਲੀ ਖ਼ਬਰ ਮਜੀਠਾ ਹਲਕੇ 'ਚ ਅਕਾਲੀ ਦਲ ਨੇ 6 ਸੀਟਾਂ ਜਿੱਤ ਕੇ 'ਆਪ' ਨਾਲੋਂ 500 ਵੱਧ ਵੋਟਾਂ ਹਾਸਿਲ ਕੀਤੀਆਂ- ਮਜੀਠੀਆ <br/>
Ad Position 24