10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਪਿਓ ਸਮੇਤ ਦੋ ਪੁੱਤਰਾਂ ਦੀ ਨਸ਼ੇ ਕਾਰਨ ਹੋਈ ਮੌਤ ਦੀ ਵੀਡੀਓ ਜਾਰੀ <br/>

Ad Position 21
No active advertisement
ਅਜੀਤ ਡੈਸਕ 30-05-2026
ਅਟਾਰੀ ਸਰਹੱਦ, (ਅੰਮਿ੍ਤਸਰ) 29 ਮਈ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਪੁਲਿਸ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਥਾਣਾ ਘਰਿੰਡਾ ਦੀ ਚੌਂਕੀ ਕਾਨਗੜ ਅਧੀਨ ਆਉਂਦੇ ਕਸਬਾ ਅਟਾਰੀ ਸ਼ਾਮ ਸਿੰਘ ਵਿਖੇ ਨਸ਼ੇ ਦੇ ਕਾਰਨ ਲਗਾਤਾਰ ਨੌਜਵਾਨ ਮਰਦੇ ਹੋਏ ਰੱਬ ਨੂੰ ਪਿਆਰੇ ਹੋ ਰਹੇ ਹਨ, ਬੀਤੀ ਰਾਤ ਵੀ ਕਸਬਾ ਅਟਾਰੀ ਦੇ ਸਰਪੰਚ ਹਰਪ੍ਰੀਤ ਸਿੰਘ ਹੈਪੀ ਵਲੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਦੇ ਤਹਿਤ ਆਪਣਾ ਫਰਜ ਸਮਝਦਿਆਂ ਹੋਇਆਂ ਨਸ਼ੇ ਕਾਰਨ ਗਗਨਦੀਪ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਅਟਾਰੀ ਕਸਬਾ ਬੀਤੀ ਰਾਤ ਅਕਾਲ ਚਲਾਣਾ ਕਰ ਗਏ ਸਨ ਉਨ੍ਹਾਂ ਦੇ ਗ੍ਰਹਿ ਪੁੱਜ ਕੇ ਸਰਪੰਚ ਨੇ ਬੜੇ ਦੁਖੀ ਹਿਰਦੇ ਨਾਲ ਆਪਣੇ ਫੇਸਬੁੱਕ ਅਕਾਊਾਟ 'ਤੇ ਮਿ੍ਤਕ ਦੀ ਡੈੱਡ ਬਾਡੀ ਦੇ ਕੋਲ ਖੜੇ ਹੋ ਕੇ ਮਾਤਾ ਤੇ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ ਪਾਈ ਗਈ ਵੀਡੀਓ ਨੇ ਪੁਲਿਸ ਪ੍ਰਸ਼ਾਸਨ ਤੇ ਸਵਾਲੀਆ ਚਿੰਨ੍ਹ ਖੜਾ ਕਰ ਦਿੱਤਾ ਗਿਆ ਹੈ | ਇੱਥੇ ਹੀ ਬੱਸ ਨਹੀਂ ਕਸਬਾ ਅਟਾਰੀ ਦੇ ਸਮੇਤ ਥਾਣਾ ਘਰਿੇੰਡਾ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਵਿਚ ਨਸ਼ਿਆਂ ਦੇ ਕਾਰਨ ਨੌਜਵਾਨ ਲਗਾਤਾਰ ਅਕਾਲ ਚਲਾਣਾ ਕਰ ਰਹੇ ਹਨ ਤੇ ਸਰਕਾਰ ਦੀ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਥਾਣਾ ਘਰਿੰਡਾ ਦੇ ਅਧੀਨ ਆਉਂਦੇ ਪਿੰਡਾਂ ਕਸਬਿਆਂ ਵਿੱਚ ਠੋਸ ਹੋਈ ਨਜ਼ਰ ਆ ਰਹੀ ਹੈ | ਪੁਲਿਸ ਥਾਣਾ ਘਰਿੰਡਾ ਅਧੀਨ ਆਉਂਦੇ ਪਿੰਡਾਂ ਵਿਚ ਨੌਜਵਾਨ ਨਸ਼ਿਆਂ ਦੇ ਕਾਰਨ ਲਗਾਤਾਰ ਮਰ ਰਹੇ ਹਨ ਤੇ ਕਈ ਪਰਿਵਾਰ ਵਾਲੇ ਇਹ ਸਭ ਕੁਝ ਲੋਕਾਂ ਤੋਂ ਲੁਕਾਉਂਦੇ ਹੋਏ ਚੁੱਪ ਚਪੀਤੇ ਅੰਤਿਮ ਸਸਕਾਰ ਕਰ ਰਹੇ ਹਨ | ਸਰਪੰਚ ਹਰਪ੍ਰੀਤ ਸਿੰਘ ਹੈਪੀ ਵਲੋਂ ਬੀਤੇ ਕੱਲ੍ਹ ਹੀ ਸ: ਸ਼ਾਮ ਸਿੰਘ ਅਟਾਰੀ ਦੀਆਂ ਸਮਾਧਾਂ ਵਿਖੇ ਪਿੰਡ ਵਿਚ ਨਸ਼ੇ ਕਰਨ ਵਾਲੇ ਨੌਜਵਾਨਾਂ ਨੂੰ ਇਕੱਤਰ ਕਰਕੇ ਉਨ੍ਹਾਂ ਦੇ ਸਰੀਰਾਂ ਤੇ ਹੋਏ ਜ਼ਖ਼ਮ ਤੇ ਨਸ਼ਿਆਂ ਦੀਆਂ ਸੂਈਆਂ ਲੱਗੀਆਂ ਹੋਈਆਂ ਵਿਖਾਈਆਂ ਸਨ ਤੇ ਅੱਜ ਉਸੇ ਵੀਡੀਓ ਦੇ ਮੱਦੇ ਨਜ਼ਰ ਸੱਚ ਸਾਹਮਣੇ ਆਇਆ ਕਿ ਅਟਾਰੀ ਦਾ ਇਕ ਨੌਜਵਾਨ ਗਗਨਦੀਪ ਸਿੰਘ ਨਸ਼ਿਆਂ ਦੇ ਕਾਰਨ ਅਕਾਲ ਚਲਾਣਾ ਕਰ ਗਿਆ | ਇਸ ਸੰਬੰਧੀ ਸਰਪੰਚ ਹਰਪ੍ਰੀਤ ਸਿੰਘ ਹੈਪੀ ਅਟਾਰੀ, ਗੁਰਸਾਹਿਬ ਸਿੰਘ ਡੀ. ਸੀ. ਮੈਂਬਰ ਪੰਚਾਇਤ ਅਟਾਰੀ, ਰਾਜਾ ਸਨੀ ਅਟਾਰੀ ਨੇ ਸਾਂਝੀ ਤੌਰ 'ਤੇ ਦੱਸਿਆ ਕਿ ਬਹੁਤ ਦੁੱਖਦਾਈ ਖਬਰ ਹੈ ਕਿ ਬੀਤੀ ਰਾਤ ਨੌਜਵਾਨ ਗਗਨਦੀਪ ਸਿੰਘ ਨਸ਼ਿਆਂ ਦੇ ਭੇਟ ਚੜਦਾ ਹੋਇਆ ਅਕਾਲ ਚਲਾਣਾ ਕਰ ਗਿਆ ਹੈ | ਉਨ੍ਹਾਂ ਦੱਸਿਆ ਕਿ ਮਿ੍ਤਕ ਨੌਜਵਾਨ ਦਾ ਪਿਤਾ ਬਲਕਾਰ ਸਿੰਘ ਤੇ ਪੁੱਤਰ ਸਨੀ ਸਿੰਘ ਹਨ੍ਹੇਰੀ ਪੁੱਤਰ ਬਲਕਾਰ ਸਿੰਘ ਇਸ ਤੋਂ ਪਹਿਲਾਂ ਨਸ਼ਿਆਂ ਦੇ ਦਲਦਲ ਵਿਚ ਫਸਿਆ ਹੋਇਆ ਦੋਵੇ ਅਕਾਲ ਚਲਾਣਾ ਕਰਦੇ ਹੋਏ ਰੱਬ ਨੂੰ ਪਿਆਰੇ ਹੋ ਗਏ ਹਨ, ਹੈਪੀ ਸਰਪੰਚ ਦੇ ਅਨੁਸਾਰ ਇਸ ਪਰਿਵਾਰ ਦੇ ਹੋਰ ਵੀ ਮੈਂਬਰ ਨਸ਼ਿਆਂ ਦੇ ਆਦੀ ਬਣੇ ਹੋਏ ਹਨ ਤੇ ਉਨ੍ਹਾਂ ਨੂੰ ਪਰਿਵਾਰ ਦੀਆਂ ਹੋਈਆਂ ਤਿੰਨੇ ਮੌਤਾਂ ਦਾ ਵਾਸਤਾ ਦਿੰਦਿਆਂ ਹੋਇਆਂ ਨਸ਼ਿਆਂ ਦੇ ਦਲ ਦਲ ਵਿਚੋਂ ਨਿਕਲਣ ਲਈ ਪ੍ਰੇਰਿਆ ਜਾ ਰਿਹਾ ਹੈ | ਇਸ ਸੰਬੰਧੀ ਪੁਲਿਸ ਥਾਣਾ ਘਰਿੰਡਾ ਦੇ ਮੁਖੀ ਸਤਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵਲੋਂ ਦੱਸਿਆ ਗਿਆ ਕਿ ਮਿ੍ਤਕ ਪਰਿਵਾਰ ਵਲੋਂ ਪੁਲਿਸ ਥਾਣਾ ਘਰਿੰਡਾ ਵਿਖੇ ਕੋਈ ਵੀ ਇਸ ਸੰਬੰਧੀ ਸ਼ਿਕਾਇਤ ਨਹੀਂ ਦਿੱਤੀ ਗਈ ਇਸ ਕਰਕੇ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ |

Ad Position 22
No active advertisement
ਪਿਛਲੀ ਖ਼ਬਰ ਬਠਿੰਡਾ 'ਚ 'ਆਪ' ਨੂੰ 35, ਕਾਂਗਰਸ ਨੂੰ 5, ਆਜ਼ਾਦ ਉਮੀਦਵਾਰਾਂ ਨੂੰ 6, ਅਕਾਲੀ ਦਲ ਨੂੰ 3 ਤੇ ਭਾਜਪਾ ਨੂੰ 1 ਸੀਟ... ਅਗਲੀ ਖ਼ਬਰ ਨਗਰ ਪੰਚਾਇਤ ਅਮਰਗੜ੍ਹ ਦੀ ਚੋਣ 'ਚ ਝੂੰਦਾਂ ਧੜੇ ਨੇ ਰਚਿਆ ਇਤਿਹਾਸ <br/>
Ad Position 24