ਬਠਿੰਡਾ, 29 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ/ਸੱਤਪਾਲ ਸਿੰਘ ਸਿਵੀਆਂ/ਵੀਰਪਾਲ ਸਿੰਘ/ਪ੍ਰੀਤਪਾਲ ਸਿੰਘ ਰੋਮਾਣਾ)- ਨਗਰ ਨਿਗਮ ਬਠਿੰਡਾ ਦੇ ਕੁਲ 50 ਵਾਰਡਾਂ 'ਚੋਂ 35 ਵਾਰਡਾਂ 'ਚ 'ਆਪ' ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ | ਵਿਰੋਧੀ ਧਿਰ ਕਾਂਗਰਸ ਨੂੰ 5 ਸੀਟਾਂ 'ਤੇ ਸਬਰ ਕਰਨਾ ਪਿਆ ਹੈ, ਜਦਕਿ 6 ਆਜ਼ਾਦ ਉਮੀਦਵਾਰ ਜਿੱਤ ਪ੍ਰਾਪਤ ਕਰਕੇ ਕਾਂਗਰਸ ਤੋਂ ਅੱਗੇ ਟੱਪ ਗਏ ਹਨ | ਸ਼ੋ੍ਰਮਣੀ ਅਕਾਲੀ ਦਲ ਨੂੰ ਪਹਿਲਾਂ ਨਾਲੋਂ ਵੀ ਅੱਧੀਆਂ 3 ਸੀਟਾਂ ਮਿਲੀਆਂ ਹਨ ਅਤੇ ਭਾਜਪਾ ਦਾ 'ਫੁੱਲ' ਸਿਰਫ਼ ਇਕ ਵਾਰਡ ਵਿਚ ਹੀ ਖਿੜ ਸਕਿਆ ਹੈ |