09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ 'ਚ ਵੱਡੇ ਟਕਰਾਅ ਦੇ ਅਸਾਰ <br/>

Ad Position 21
No active advertisement
ਅਜੀਤ ਡੈਸਕ 30-05-2026
ਰਾਮਪੁਰਾ ਫੂਲ (ਬਠਿੰਡਾ), 29 ਮਈ (ਨਰਪਿੰਦਰ ਸਿੰਘ ਧਾਲੀਵਾਲ)-ਪੰਜਾਬ 'ਚ ਗਰਮੀ ਦੇ ਮੌਜੂਦਾ ਸੀਜਨ ਦੌਰਾਨ ਬਿਜਲੀ ਦੀ ਨਿਰੰਤਰ ਸਪਲਾਈ ਨੂੰ ਬਹਾਲ ਰੱਖਣ ਲਈ ਦਿਨ-ਰਾਤ ਇਕ ਕਰ ਰਹੇ ਫ਼ੀਲਡ ਸਟਾਫ਼ ਅਤੇ ਪਾਵਰਕਾਮ ਮੈਨੇਜਮੈਂਟ ਦਰਮਿਆਨ ਇਕ ਵੱਡਾ ਟਕਰਾਅ ਖੜ੍ਹਾ ਹੁੰਦਾ ਨਜ਼ਰ ਆ ਰਿਹਾ ਹੈ | ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰਜ਼ ਪੰਜਾਬ ਨੇ ਮੈਨੇਜਮੈਂਟ ਵਲੋਂ ਫੀਲਡ ਅਮਲੇ 'ਤੇ ਬਿਜਲੀ ਪ੍ਰਭਾਵਿਤ ਹੋਣ ਤੋਂ ਬਾਅਦ 1 ਘੰਟੇ ਦੇ ਅੰਦਰ-ਅੰਦਰ ਸਪਲਾਈ ਚਾਲੂ ਕਰਨ ਲਈ ਪਾਏ ਜਾ ਰਹੇ 'ਨਾਜਾਇਜ਼ ਦਬਾਅ' ਖ਼ਿਲਾਫ਼ ਸਖ਼ਤ ਰੁਖ਼ ਅਖਤਿਆਰ ਕਰ ਲਿਆ ਹੈ | ਐਸੋਸੀਏਸ਼ਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਹ ਦਬਾਅ ਤੁਰੰਤ ਬੰਦ ਨਾ ਕੀਤਾ ਗਿਆ ਤਾਂ ਉਹ ਤਿੱਖੇ ਸੰਘਰਸ਼ ਦਾ ਰਾਹ ਚੁਣਨ ਲਈ ਮਜ਼ਬੂਰ ਹੋਣਗੇ | ਐਸੋਸੀਏਸ਼ਨ ਦੇ ਜਨਰਲ ਸਕੱਤਰ ਇੰਜੀਨੀਅਰ ਹਰਮਨਦੀਪ ਵਲੋਂ ਪਾਵਰਕਾਮ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਨੂੰ ਭੇਜੇ ਗਏ ਇਕ ਪੱਤਰ ਵਿਚ ਕਈ ਹੈਰਾਨੀਜਨਕ ਖੁਲਾਸੇ ਕੀਤੇ ਗਏ ਹਨ | ਪੱਤਰ ਵਿਚ ਦੱਸਿਆ ਗਿਆ ਹੈ ਕਿ ਇਸ ਸਮੇਂ ਫ਼ੀਲਡ ਸਟਾਫ਼ ਮਨਜ਼ੂਰਸ਼ੁਦਾ ਅਸਾਮੀਆਂ ਦੇ 45 ਫੀਸਦੀ ਤੋਂ ਵੀ ਘੱਟ ਸਟਾਫ਼ ਨਾਲ ਕੰਮ ਚਲਾ ਰਿਹਾ ਹੈ | ਅਜਿਹੇ ਵਿਚ ਅੱਧੇ ਤੋਂ ਵੀ ਘੱਟ ਸਟਾਫ਼ ਨਾਲ ਪੂਰੇ ਪੰਜਾਬ ਦੇ ਬਿਜਲੀ ਨੈੱਟਵਰਕ ਨੂੰ ਸੰਭਾਲਣਾ ਮਨੁੱਖੀ ਸਮਰੱਥਾ ਤੋਂ ਬਾਹਰ ਹੁੰਦਾ ਜਾ ਰਿਹਾ ਹੈ | ਸਭ ਤੋਂ ਵੱਡਾ ਪਹਿਲੂ ਇਹ ਸਾਹਮਣੇ ਆਇਆ ਹੈ ਕਿ ਮੈਨੇਜਮੈਂਟ ਖੁਦ ਆਪਣੇ ਹੀ ਤੈਅ ਕੀਤੇ 'ਸਟੈਂਡਰਡ ਆਫ਼ ਪਰਫਾਰਮੈਂਸ' ਦੇ ਨਿਯਮਾਂ ਨੂੰ ਛਿੱਕੇ ਟੰਗ ਰਹੀ ਹੈ | ਸਰਕਾਰੀ ਦਸਤਾਵੇਜ਼ਾਂ ਮੁਤਾਬਕ ਸ਼ਹਿਰੀ ਖੇਤਰਾਂ ਵਿਚ 2 ਘੰਟੇ ਅਤੇ ਪੇਂਡੂ ਖੇਤਰਾਂ ਵਿਚ 4 ਘੰਟੇ ਦਾ ਸਮਾਂ ਨਿਰਧਾਰਿਤ ਹੈ | ਇਸੇ ਤਰ੍ਹਾਂ ਓਵਰਹੈੱਡ ਲਾਈਨ, ਟਰਾਂਸਫਾਰਮਰ ਖ਼ਰਾਬ ਹੋਣਾ ਸ਼ਹਿਰੀ ਖੇਤਰਾਂ ਲਈ ਅਤੇ ਪੇਂਡੂ ਖੇਤਰਾਂ ਲਈ ਵੱਖ-ਵੱਖ ਸਮਾਂ ਸੀਮਾ ਤੈਅ ਹਨ | ਪਰ ਇਸ ਦੇ ਉਲਟ, ਮੈਨੇਜਮੈਂਟ ਵਲੋਂ ਸਟਾਫ਼ ਨੂੰ ਹਰ ਤਰ੍ਹਾਂ ਦੇ ਨੁਕਸ ਨੂੰ ਸਿਰਫ਼ 1 ਘੰਟੇ ਦੇ ਅੰਦਰ ਠੀਕ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ, ਜੋ ਕਿ ਮੌਜੂਦਾ ਢਾਂਚੇ ਵਿਚ ਅਸੰਭਵ ਹੈ | ਇੰਜੀਨੀਅਰਾਂ ਦਾ ਕਹਿਣਾ ਹੈ ਕਿ ਸਿਰਫ਼ ਸਟਾਫ਼ ਦੀ ਘਾਟ ਹੀ ਨਹੀਂ, ਸਗੋਂ ਫੀਲਡ ਵਿਚ ਕੰਮ ਕਰਨ ਲਈ ਲੋੜੀਂਦੀ ਸਮੱਗਰੀ ਦੀ ਵੀ ਭਾਰੀ ਕਿੱਲਤ ਹੈ | ਐਸੋਸੀਏਸ਼ਨ ਨੇ ਚਿੰਤਾ ਪ੍ਰਗਟਾਈ ਹੈ ਕਿ ਇਸ ਬੇਲੋੜੇ ਅਤੇ ਜ਼ਬਰਦਸਤੀ ਪਾਏ ਜਾ ਰਹੇ ਦਬਾਅ ਕਾਰਨ ਫ਼ੀਲਡ ਸਟਾਫ਼ ਭਿਆਨਕ ਮਾਨਸਿਕ ਤਣਾਅ ਅਤੇ 'ਵਰਕਪਲੇਸ ਬਰਨਆਊਟ' ਦਾ ਸ਼ਿਕਾਰ ਹੋ ਰਿਹਾ ਹੈ | ਐਸੋਸੀਏਸ਼ਨ ਨੇ ਮੰਗ ਕੀਤੀ ਹੈ ਕਿ ਫ਼ੀਲਡ ਸਟਾਫ਼ 'ਤੇ ਬਿਨ੍ਹਾਂ ਵਜ੍ਹਾ ਪਾਇਆ ਜਾ ਰਿਹਾ 1 ਘੰਟੇ ਵਿਚ ਬਿਜਲੀ ਠੀਕ ਕਰਨ ਦਾ ਦਬਾਅ ਤੁਰੰਤ ਬੰਦ ਕੀਤਾ ਜਾਵੇ | ਤੈਅ ਨਿਯਮਾਂ ਮੁਤਾਬਿਕ ਤੁਰੰਤ ਨਵੀਂ ਭਰਤੀ ਕਰਕੇ ਸਟਾਫ਼ ਦੀ ਘਾਟ ਨੂੰ ਪੂਰਾ ਕੀਤਾ ਜਾਵੇ | ਬਿਜਲੀ ਪ੍ਰਣਾਲੀ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਅਤੇ ਆਧੁਨਿਕ ਬਣਾਇਆ ਜਾਵੇ | ਐਸੋਸੀਏਸ਼ਨ ਨੇ ਸਾਫ਼ ਸ਼ਬਦਾਂ ਵਿਚ ਕਿਹਾ ਹੈ ਕਿ ਉਹ ਮੈਨੇਜਮੈਂਟ ਨਾਲ ਹਮੇਸ਼ਾ ਸਾਕਾਰਾਤਮਕ ਸਹਿਯੋਗ ਲਈ ਤਿਆਰ ਹਨ, ਪਰ ਜੇਕਰ ਮੁਲਾਜ਼ਮਾਂ ਦੀ ਸੁਰੱਖਿਆ ਅਤੇ ਹਕੀਕਤਾਂ ਨੂੰ ਅਣਦੇਖਿਆ ਕੀਤਾ ਗਿਆ, ਤਾਂ ਪਾਵਰਕਾਮ ਵਿਚ ਕਿਸੇ ਵੀ ਸਮੇਂ ਵੱਡਾ ਬਿਜਲੀ ਸੰਕਟ ਖੜ੍ਹਾ ਹੋ ਸਕਦਾ ਹੈ ਕਿਉਂਕਿ ਮੁਲਾਜ਼ਮ ਸੰਘਰਸ਼ ਦੇ ਰਾਹ ਪੈਣ ਲਈ ਮਜ਼ਬੂਰ ਹੋਣਗੇ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਤੇ ਹਰਿਆਣਾ ਦੇ ਕਈ ਇਲਾਕਿਆਂ 'ਚ ਪਿਆ ਮੀਂਹ <br/> ਅਗਲੀ ਖ਼ਬਰ ਰਾਜਾ ਵੜਿੰਗ ਮਾਮਲੇ 'ਚ ਐਸ.ਸੀ. ਕਮਿਸ਼ਨ ਵਲੋਂ ਪੰਜਾਬ ਪੁਲਿਸ ਨੂੰ 1 ਜੁਲਾਈ ਨੂੰ ਐਕਸ਼ਨ ਟੇਕਨ ਰਿਪੋਰਟ ਪੇਸ਼ ਕਰਨ ਦੇ ਹੁ...
Ad Position 24