23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਪੈਨਸ਼ਨਰਾਂ ਲਈ ਡਿਜੀਟਲ ਕ੍ਰਾਂਤੀ: ਚਿਹਰਾ ਪਛਾਣ ਤਕਨੀਕ ਬਣੀ ਬਜ਼ੁਰਗਾਂ ਲਈ ਵੱਡਾ ਵਰਦਾਨ

Ad Position 21
No active advertisement
ਅਜੀਤ ਡੈਸਕ 01-06-2026
ਰਾਮਪੁਰਾ ਫੂਲ, 31 ਮਈ (ਨਰਪਿੰਦਰ ਸਿੰਘ ਧਾਲੀਵਾਲ)- ਭਾਰਤ ਅਤੇ ਖ਼ਾਸ ਕਰਕੇ ਪੰਜਾਬ ਵਿਚ ਪੈਨਸ਼ਨਰਾਂ ਦੇ ਜੀਵਨ ਵਿਚ ਆ ਰਹੇ ਇਕ ਵੱਡੇ ਡਿਜੀਟਲ ਬਦਲਾਅ ਦੀ ਤਸਵੀਰ ਵੇਖਣ ਨੂੰ ਮਿਲੀ ਹੈ¢ ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨ ਮੰਤਰਾਲੇ ਵਲੋਂ 2 ਅਪ੍ਰੈਲ 2026 ਨੂੰ ਇਕ ਰਿਪੋਰਟ ਵਿਚ ਦਿੱਤੀ ਗਈ ਜਾਣਕਾਰੀ ਅਨੁਸਾਰ ਡਿਜੀਟਲ ਲਾਈਫ਼ ਸਰਟੀਫਿਕੇਟ ਮੁਹਿੰਮ ਤਹਿਤ ਬਜ਼ੁਰਗਾਂ ਅਤੇ ਸੀਮਤ ਗਤੀਸ਼ੀਲਤਾ ਵਾਲੇ ਵਿਅਕਤੀਆਂ ਨੂੰ ਵੱਡੀ ਰਾਹਤ ਮਿਲੀ ਹੈ¢ ਪੰਜਾਬ ਦੇ ਸੰਦਰਭ ਵਿਚ ਇਸ ਮੁਹਿੰਮ ਦੇ ਨਤੀਜੇ ਬੇਹੱਦ ਉਤਸ਼ਾਹਜਨਕ ਹਨ, ਜਿੱਥੇ 8,14,743 ਪੈਨਸ਼ਨਰਾਂ ਨੇ ਸਫਲਤਾਪੂਰਵਕ ਆਪਣਾ ਡਿਜੀਟਲ ਜੀਵਨ ਪ੍ਰਮਾਣ ਪੱਤਰ ਤਿਆਰ ਕੀਤਾ ਹੈ ¢ ਇਹ ਅੰਕੜਾ ਸਪੱਸ਼ਟ ਕਰਦਾ ਹੈ ਕਿ ਪੰਜਾਬ ਦੇ ਪੈਨਸ਼ਨਰ, ਜੋ ਪਹਿਲਾਂ ਆਪਣੇ ਜਿਉਂਦੇ ਹੋਣ ਦਾ ਸਬੂਤ ਦੇਣ ਲਈ ਬੈਂਕਾਂ ਦੇ ਗੇੜੇ ਮਾਰਨ ਲਈ ਮਜਬੂਰ ਸਨ, ਹੁਣ ਸਰਕਾਰ ਦੀ ਇਸ ਨਵੀਂ ਤਕਨੀਕ ਦਾ ਪੂਰਾ ਲਾਭ ਉਠਾ ਰਹੇ ਹਨ ¢ ਇਸ ਮੁਹਿੰਮ ਦੀ ਸਭ ਤੋਂ ਵੱਡੀ ਕਾਮਯਾਬੀ ਚਿਹਰਾ ਪਛਾਣ ਤਕਨੀਕ ਹੈ, ਜਿਸ ਲਈ ਸਿਰਫ਼ ਇਕ ਆਮ ਸਮਾਰਟ ਫੋਨ ਦੀ ਲੋੜ ਹੁੰਦੀ ਹੈ ¢ ਸਰਕਾਰੀ ਅੰਕੜੇ ਗਵਾਹੀ ਭਰਦੇ ਹਨ ਕਿ 1 ਅਪ੍ਰੈਲ 2025 ਤੋਂ 26 ਮਾਰਚ 2026 ਤੱਕ ਦੇਸ਼ ਭਰ ਵਿਚ ਕੁਲ 1,90,72,791 ਕਰੋੜ ਡਿਜੀਟਲ ਲਾਈਫ਼ ਸਰਟੀਫਿਕੇਟ ਤਿਆਰ ਕੀਤੇ ਗਏ ਹਨ ¢ ਸਭ ਤੋਂ ਹੈਰਾਨੀਜਨਕ ਤੱਥ ਇਹ ਹੈ ਕਿ ਇਨ੍ਹਾਂ ਵਿਚੋਂ 1.16 ਕਰੋੜ ਸਰਟੀਫਿਕੇਟ ਸਿਰਫ਼ ਚਿਹਰਾ ਪਛਾਣ ਤਕਨੀਕ ਰਾਹੀਂ ਬਣਾਏ ਗਏ ਹਨ, ਜੋ ਕਿ ਬਜ਼ੁਰਗਾਂ ਵਿਚ ਤਕਨੀਕੀ ਅਪਣਾਉਣ ਦੀ ਇਕ ਵਿਸ਼ਾਲ ਦਰ ਨੂੰ ਦਰਸਾਉਂਦਾ ਹੈ¢ ਜੇਕਰ ਕੇਂਦਰੀ ਸਰਕਾਰ ਦੇ ਸਿਵਲ ਪੈਨਸ਼ਨਰਾਂ ਦੀ ਗੱਲ ਕਰੀਏ ਤਾਂ ਕੁਲ 56.87 ਲੱਖ ਡਿਜੀਟਲ ਲਾਈਫ਼ ਸਰਟੀਫਿਕੇਟ ਤਿਆਰ ਕੀਤੇ ਗਏ, ਜਿਨ੍ਹਾਂ ਵਿਚੋਂ 39.44 ਲੱਖ ਸਿੱਧੇ ਤÏਰ 'ਤੇ ਚਿਹਰਾ ਪਛਾਣ ਤਕਨੀਕ ਰਾਹੀਂ ਸੰਭਵ ਹੋਏ ਹਨ ¢ ਸਰਕਾਰ ਵਲੋਂ ਬਜ਼ੁਰਗਾਂ ਦੀਆਂ ਮੁਸ਼ਕਿਲਾਂ ਨੂੰ ਸਮਝਦਿਆਂ 2022 ਤੋਂ ਹਰ ਸਾਲ 1 ਤੋਂ 30 ਨਵੰਬਰ ਤੱਕ ਦੇਸ਼ ਵਿਆਪੀ ਡਿਜੀਟਲ ਲਾਈਫ਼ ਸਰਟੀਫਿਕੇਟ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ ¢ ਇਸ ਪੂਰੀ ਪ੍ਰਕਿਰਿਆ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਲਈ ਇੰਡੀਆ ਪੋਸਟ ਪੇਮੈਂਟਸ ਬੈਂਕ, ਪੋਸਟ ਆਫ਼ਿਸ ਅਤੇ ਗ੍ਰਾਮੀਣ ਡਾਕ ਸੇਵਕਾਂ ਦੀਆਂ ਸੇਵਾਵਾਂ ਵਿਸ਼ੇਸ਼ ਤੌਰ 'ਤੇ ਲਈਆਂ ਜਾ ਰਹੀਆਂ ਹਨ, ਤਾਂ ਜੋ 80 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦੀ ਸਿੱਧੀ ਤੇ ਘਰ ਘਰ ਜਾ ਕੇ ਸੇਵਾ ਕੀਤੀ ਜਾ ਸਕੇ ¢
Ad Position 22
No active advertisement
ਪਿਛਲੀ ਖ਼ਬਰ -ਵਿਸ਼ਵ ਤੰਬਾਕੂ ਮੁਕਤ ਦਿਵਸ- ਤੰਬਾਕੂ ਸੇਵਨ ਦੇ ਸਭ ਤੋਂ ਘੱਟ ਮਾਮਲਿਆਂ ਨਾਲ ਦੇਸ਼ ਭਰ 'ਚੋਂ ਮੋਹਰੀ ਹੋ ਕੇ ਉੱਭਰਿਆ ਪੰ... ਅਗਲੀ ਖ਼ਬਰ ਪਿ੍ੰਸੀਪਲ ਰਮਾ ਬਾਠ ਨੂੰ ਸੇਵਾ ਮੁਕਤੀ 'ਤੇ ਮਨੈਂਜਮੈਟ ਤੇ ਵਿਦਿਆਰਥੀਆਂ ਨੇ ਦਿੱਤੀ ਵਿਦਾਇਗੀ
Ad Position 24