22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਪਿ੍ੰਸੀਪਲ ਰਮਾ ਬਾਠ ਨੂੰ ਸੇਵਾ ਮੁਕਤੀ 'ਤੇ ਮਨੈਂਜਮੈਟ ਤੇ ਵਿਦਿਆਰਥੀਆਂ ਨੇ ਦਿੱਤੀ ਵਿਦਾਇਗੀ

Ad Position 21
No active advertisement
ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲੇ ਪਿ੍ੰਸੀਪਲ ਰਮਾ ਬਾਠ ਦਾ ਸੇਵਾ ਮੁਕਤੀ ਉਪਰੰਤ ਸਨਮਾਨ ਕਰਨ ਸਮੇਂ ਦਿਖਾਈ ਦਿੰਦੇ ਹੋਏ | ਅਜੀਤ ਤਸਵੀਰ <br/> 01-06-2026
ਫ਼ਤਹਿਗੜ੍ਹ ਸਾਹਿਬ, 31 ਮਈ (ਮਨਪ੍ਰੀਤ ਸਿੰਘ)-ਸ੍ਰੀ ਗੁਰੂ ਹਰਿਗੋਬਿੰਦ ਸੀਨੀਅਰ ਸੈਕੰਡਰੀ ਸਕੂਲ ਖੇੜਾ ਹੰਸਾਲੀ ਸਾਹਿਬ ਦੀ ਪਿ੍ੰਸੀਪਲ ਰਮਾ ਬਾਠ ਦੀ ਸੇਵਾਮੁਕਤੀ 'ਤੇ ਸਕੂਲ ਸਟਾਫ ਤੇ ਮੈਨੇਜਮੈਂਟ ਕਮੇਟੀ ਮੈਂਬਰਾਂ ਵਲੋਂ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਡੇਰਾ ਹੰਸਾਲੀ ਸਾਹਿਬ ਦੇ ਮੌਜੂਦਾ ਮੁਖੀ ਬਾਬਾ ਪਰਮਜੀਤ ਸਿੰਘ ਅਤੇ ਸਮੂਹ ਕਮੇਟੀ ਮੈਂਬਰਾਂ ਅਤੇ ਹੋਰ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ | ਇਸ ਮੌਕੇ ਸੰਸਥਾ ਦੇ ਮੈਨੇਜਰ ਸਾਧੂ ਰਾਮ ਭੱਟ ਮਾਜਰਾ ਨੇ ਦੱਸਿਆ ਕਿ ਪਿ੍ੰਸੀਪਲ ਰਮਾ ਬਾਠ ਨੇ ਪਿਛਲੇ ਤਿੰਨ ਦਹਾਕਿਆਂ ਤੋਂ ਬ੍ਰਹਮਲੀਨ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਵਲੋਂ ਚਲਾਏ ਗਏ, ਕਾਲਜ ਵਿਖੇ ਬਤੌਰ ਟੀਚਰ ਅਤੇ ਪਿ੍ੰਸੀਪਲ ਵਜੋਂ ਤਨ ਮਨ ਤੋਂ ਸੇਵਾ ਕੀਤੀ, ਜਿਨ੍ਹਾਂ ਦੀ ਸੇਵਾ ਭਾਵਨਾ ਅਤੇ ਬਾਬਾ ਪਰਮਜੀਤ ਸਿੰਘ ਦੀ ਕਿਰਪਾ ਸਦਕਾ ਅੱਜ ਸਕੂਲ ਬੁਲੰਦੀਆਂ ਛੂਹ ਰਿਹਾ ਹੈ | ਉਨ੍ਹਾਂ ਦੱਸਿਆ ਕਿ ਰਮਾ ਬਾਠ ਨੇ 1995 ਤੋਂ ਹੰਸਾਲੀ ਸਾਹਿਬ ਵਿਖੇ ਵਿਦਿਅਕ ਸੰਸਥਾ ਵਿਚ ਆਏ ਸਨ, ਜਿਨ੍ਹਾਂ ਨੇ 31 ਮਈ 2026 ਤੱਕ ਬਾਖੂਬੀ ਸੇਵਾ ਨਿਭਾਈ ਹੈ ਉਨਾਂ ਦੀ ਸੇਵਾ ਮੁਕਤੀ ਤੇ ਅੱਜ ਸਮੂਹ ਕਾਲਜ ਸਕੂਲ ਸਟਾਫ, ਸਮੂਹ ਮੈਨੇਜਮੈਂਟ ਕਮੇਟੀ ਤੇ ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲੇ ਪੁਹੰਚੇ ਤੇ ਜਿਨ੍ਹਾਂ ਦੁਆਰਾ ਉਨ੍ਹਾਂ ਦੇ ਖੁਸ਼ੀਆਂ ਭਰੇ ਜੀਵਨ ਦੀ ਕਾਮਨਾ ਕੀਤੀ ਗਈ | ਉਨ੍ਹਾਂ ਦੱਸਿਆ ਕਿ ਬਾਬਾ ਜੀ ਅਤੇ ਸਮੂਹ ਸਟਾਫ ਵਲੋਂ ਰਮਾ ਬਾਠ ਨੂੰ ਸਿਰੋਪਾਓ ਅਤੇ ਨਿਸ਼ਾਨ ਚਿੰਨ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ | ਇਸ ਮੌਕੇ ਪਿ੍ੰਸੀਪਲ ਰਮਾ ਬਾਠ ਨੇ ਸਕੂਲ ਦੀ ਬਿਹਤਰੀ ਲਈ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ | ਇਸ ਮੌਕੇ ਮੰਚ ਦਾ ਸੰਚਾਲਨ ਮਾਸਟਰ ਆਸ਼ੂ ਜੱਸੀ ਵਲੋਂ ਬਾਖੂਬੀ ਢੰਗ ਨਾਲ ਨਿਭਾਇਆ ਗਿਆ | ਇਸ ਮੌਕੇ ਸੁਨੀਲ ਗਰਗ ਭਰਤਗੜ੍ਹ, ਐਡ. ਰਾਜਵੀਰ ਸਿੰਘ ਗਰੇਵਾਲ, ਸੁਰਿੰਦਰ ਸਿੰਘ ਰੰਧਾਵਾ, ਹਰਿੰਦਰ ਸਿੰਘ ਰੰਧਾਵਾ, ਬਾਬੂ ਗੁਰਿੰਦਰ ਸਿੰਘ, ਪਿਆਰਾ ਸਿੰਘ, ਮੈਨੇਜਰ ਮਹਿੰਦਰ ਸਿੰਘ ਸਿੱਧੂ, ਬਾਬਾ ਪਾਲ ਸਿੰਘ, ਅਵਤਾਰ ਸਿੰਘ, ਡਾ. ਜਗਦੀਸ਼ ਸਿੰਘ, ਗੁਰਦੇਵ ਸਿੰਘ ਡੰਗੇੜੀਆਂ, ਮੋਹਨ ਸਿੰਘ ਬਧੋਛੀ, ਸਿਮਰਨ ਸਿੰਘ, ਰਮਨਦੀਪ ਕੌਰ, ਡਾ. ਕਰਮਜੀਤ ਕੌਰ ਪਿ੍ੰਸੀਪਲ ਕਾਲਜ, ਅਮਨਦੀਪ ਸਿੰਘ ਡੀ.ਪੀ., ਯਾਦਵਿੰਦਰ ਸਿੰਘ, ਪ੍ਰੀਤਪਾਲ ਕੌਰ, ਸਿਮਰਨਜੀਤ ਕੌਰ ਕੁਲਵਿੰਦਰ ਕੌਰ, ਸਤਨਾਮ ਸਿੰਘ, ਅੰਸ਼ੂ, ਗੁਰਜੋਤ ਕੌਰ, ਅਮਨਦੀਪ ਕੌਰ, ਪਰਮਜੀਤ ਕੌਰ, ਜਸਪਾਲ ਕੌਰ, ਹਰਮਨਪ੍ਰੀਤ ਕੌਰ, ਰਾਜਦੀਪ ਕੌਰ ਅਤੇ ਕਰਮਜੀਤ ਕੌਰ ਆਦਿ ਵੀ ਵਿਸ਼ੇਸ ਤੌਰ 'ਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਰਾਂ ਲਈ ਡਿਜੀਟਲ ਕ੍ਰਾਂਤੀ: ਚਿਹਰਾ ਪਛਾਣ ਤਕਨੀਕ ਬਣੀ ਬਜ਼ੁਰਗਾਂ ਲਈ ਵੱਡਾ ਵਰਦਾਨ ਅਗਲੀ ਖ਼ਬਰ ਖੇਤੀ ਮਾਹਿਰਾਂ ਵਲੋਂ ਬਲਾਕ ਖੇੜਾ ਦੇ ਪਿੰਡ ਭਗਤਪੁਰਾ ਵਿਖੇ ਲਗਾਇਆ ਕਿਸਾਨ ਸਿਖਲਾਈ ਕੈਂਪ
Ad Position 24