23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਪੱਛਮੀ ਏਸ਼ੀਆ ਦੇ ਸੰਕਟ ਕਾਰਨ ਲੋਕਾਂ ਲਈ ਮਹਿੰਗੇ ਗੁਜ਼ਰੇ ਤਿੰਨ ਮਹੀਨੇ

Ad Position 21
No active advertisement
ਅਜੀਤ ਡੈਸਕ 01-06-2026
ਸ਼ਿਵ ਸ਼ਰਮਾ
ਜਲੰਧਰ, 31 ਮਈ- ਕੇਂਦਰ ਸਰਕਾਰ ਵਲੋਂ ਮਹਿੰਗਾਈ ਵਧਣ ਨੂੰ ਰੋਕਣ ਲਈ ਉਠਾਏ ਗਏ ਕਦਮਾਂ ਦੇ ਬਾਵਜੂਦ ਲੋਕਾਂ ਲਈ ਮਹਿੰਗਾਈ ਪੱਖੋਂ ਗੁਜ਼ਰੇ ਤਿੰਨ ਮਹੀਨੇ ਫਰਵਰੀ, ਮਾਰਚ, ਅਪ੍ਰੈਲ, ਮਈ ਕਾਫ਼ੀ ਮਹਿੰਗੇ ਸਾਬਤ ਹੋਏ ਹਨ ਕਿਉਂਕਿ ਜਿੱਥੇ ਅੰਤਰਰਾਸ਼ਟਰੀ ਬਾਜ਼ਾਰ ਵਿਚ ਤੇਲ ਦੀਆਂ ਕੀਮਤਾਂ ਸਥਿਰ ਹੋਣ ਕਾਰਨ ਮਈ 2022 ਤੋਂ ਤੇਲ ਕੰਪਨੀਆਂ ਵਲੋਂ ਤੇਲ ਕੀਮਤਾਂ ਵਿਚ ਕਿਸੇ ਤਰ੍ਹਾਂ ਦਾ ਕੋਈ ਵਾਧਾ ਨਹੀਂ ਕੀਤਾ ਗਿਆ ਸੀ ਪਰ 26 ਫਰਵਰੀ ਤੋਂ ਬਾਅਦ ਜਿਹੜੇ ਪੱਛਮੀ ਏਸ਼ੀਆ ਦਾ ਸੰਕਟ ਸ਼ੁਰੂ ਹੋਇਆ ਹੈ, ਉਸ ਨੂੰ ਲੈ ਕੇ ਹੁਣ ਤੱਕ ਤਿੰਨ ਮਹੀਨੇ ਲੰਘ ਚੁੱਕੇ ਹਨ ਤੇ ਮਹਿੰਗਾਈ ਪੱਖੋਂ ਇਹ ਤਿੰਨ ਮਹੀਨੇ ਲੋਕਾਂ ਲਈ ਮਹਿੰਗੇ ਸਾਬਤ ਹੋਏ ਹਨ | ਮਈ ਮਹੀਨੇ ਵਿਚ ਹੀ ਹੁਣ ਤੱਕ 7.50 ਰੁਪਏ ਪ੍ਰਤੀ ਲੀਟਰ ਤੋਂ ਲੈ ਕੇ ਕਰੀਬ 8 ਰੁਪਏ ਲੀਟਰ ਤੱਕ ਤੇਲ ਕੀਮਤਾਂ ਵਿਚ ਵਾਧਾ ਹੋ ਚੁੱਕਾ ਹੈ | ਅਜੇ ਜੂਨ ਦਾ ਮਹੀਨਾ ਕਲ੍ਹ ਤੋਂ ਸ਼ੁਰੂ ਹੋਣਾ ਹੈ | ਤੇਲ ਕੰਪਨੀਆਂ ਵਲੋਂ ਹੁਣ 15 ਤੇ ਮਹੀਨੇ ਦੀ ਆਖ਼ਰੀ ਤਾਰੀਖ਼ ਨੂੰ ਤੇਲ ਕੀਮਤਾਂ ਦੀ ਸਮੀਖਿਆ ਕੀਤੀ ਜਾਂਦੀ ਹੈ | ਕੇਂਦਰ ਸਰਕਾਰ ਵਲੋਂ ਅੱਜ ਤੇਲ ਦੇ ਉੱਪਰ ਕਰੀਬ 4.50 ਰੁਪਏ ਕਰ ਵਿਚ ਕਮੀ ਕੀਤੀ ਹੈ ਤੇ ਕਈ ਲੋਕਾਂ ਨੂੰ ਇਸ ਬਾਰੇ ਸੰਭਾਵਨਾ ਸੀ ਕਿ ਇਸ ਨਾਲ ਤੇਲ ਕੰਪਨੀਆਂ ਨੂੰ ਫ਼ਾਇਦਾ ਹੋਵੇਗਾ ਜਿਸ ਕਰਕੇ ਤੇਲ ਦੀਆਂ ਕੀਮਤਾਂ ਵਿਚ ਹੋਰ ਵਾਧਾ ਨਾ ਕਰਨ ਪਰ ਮਾਹਿਰਾਂ ਦਾ ਕਹਿਣਾ ਹੈ ਕਿ ਕੇਂਦਰ ਵਲੋਂ ਤੇਲ ਦੇ ਉੱਪਰ ਬਰਾਮਦ ਡਿਊਟੀ ਘੱਟ ਹੋਣ ਨਾਲ ਤੇਲ ਕੰਪਨੀਆਂ ਨੂੰ ਰਾਹਤ ਮਿਲੇਗੀ ਤੇ ਉਹ ਸਰਕਾਰ ਨੂੰ ਪਹਿਲਾਂ ਨਾਲੋਂ ਘੱਟ ਕਰ ਦੇਣਗੀਆਂ, ਪਰ ਆਮ ਲੋਕਾਂ ਨੂੰ ਪੈਟਰੋਲ, ਡੀਜ਼ਲ ਦੀ ਖ਼ਰੀਦ ਵਿਚ ਕਿਸੇ ਤਰ੍ਹਾਂ ਦੀ ਕੋਈ ਰਾਹਤ ਨਹੀਂ ਮਿਲੇਗੀ | ਲੋਕਾਂ ਦੀ ਰਸੋਈ ਵਿਚ ਆਮ ਕੰਮ ਵਿਚ ਆਉਣ ਵਾਲੀਆਂ ਚੀਜ਼ਾਂ ਤੇ ਗੱਡੀਆਂ ਦੇ ਕਿਰਾਏ ਕਾਫ਼ੀ ਵਧਣ ਦਾ ਭਾਰ ਲੋਕਾਂ 'ਤੇ ਪਿਆ ਹੈ | ਇਸ ਸਾਲ ਮੌਸਮ ਮਾਹਿਰਾਂ ਵਲੋਂ ਘੱਟ ਮੀਂਹ ਪੈਣ ਦੀ ਸ਼ੰਕਾ ਕਾਰਨ ਵੀ ਆਉਣ ਵਾਲੇ ਸਮੇਂ ਵਿਚ ਚੀਜ਼ਾਂ ਦੇ ਹੋਰ ਮਹਿੰਗੇ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਰਿਹਾ ਹੈ | ਆਟਾ, ਮੈਦਾ ਵੇਚਣ ਦਾ ਕੰਮ ਕਰਦੇ ਇਕ ਕਾਰੋਬਾਰੀ ਨੇ ਦੱਸਿਆ ਕਿ ਤੇਲ ਕੀਮਤਾਂ ਵਿਚ ਵਾਧੇ ਕਾਰਨ ਬਾਅਦ ਵਿਚ ਮਹਿੰਗਾਈ ਹੋਈ ਹੈ ਜਦਕਿ ਦੂਜੇ ਪਾਸੇ ਮੰਡੀਆਂ ਵਿਚ ਕਾਫ਼ੀ ਮੰਦਾ ਹੈ | ਇਸ ਦਾ ਵੱਡਾ ਕਾਰਨ ਹੈ ਕਿ ਪਹਿਲਾਂ ਸ਼ਹਿਰਾਂ ਵਿਚ ਕੁਲਚੇ ਭਠੂਰੇ, ਬਰਗਰ, ਮੋਮੋਜ ਤੇ ਹੋਰ ਸਮਾਨ ਰੇਹੜੀਆਂ 'ਤੇ ਵੇਚਿਆ ਜਾਂਦਾ ਸੀ | ਗੈਸ ਮਹਿੰਗੀ ਹੋਣ ਤੋਂ ਬਾਅਦ ਇਹ ਕੰਮ ਕਰਨ ਵਾਲੇ ਤਾਂ ਵੱਡੀ ਗਿਣਤੀ ਵਿਚ ਪ੍ਰਵਾਸੀ ਵਾਪਸ ਚਲੇ ਗਏ ਹਨ ਜਿਸ ਕਾਰਨ ਉਨ੍ਹਾਂ ਦੀਆਂ ਦੁਕਾਨਾਂ 'ਤੇ ਵੀ ਮੰਦਾ ਹੈ | ਆਟੇ, ਮੈਦੇ ਦੀ ਲਾਗਤ ਕਾਫ਼ੀ ਘੱਟ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਸੰਕਟ 'ਚ ਪੰਜਾਬ ਦਾ ਪੇਚ ਉਦਯੋਗ ਕਾਰੋਬਾਰੀ 'ਮੇਕ ਇਨ ਇੰਡੀਆ' ਦੇ ਦਿ੍ਸ਼ਟੀਕੋਣ ਨੂੰ ਸਫਲ ਬਣਾਉਣ ਲਈ ਵਚਨਬੱਧ ਅਗਲੀ ਖ਼ਬਰ -ਵਿਸ਼ਵ ਤੰਬਾਕੂ ਮੁਕਤ ਦਿਵਸ- ਤੰਬਾਕੂ ਸੇਵਨ ਦੇ ਸਭ ਤੋਂ ਘੱਟ ਮਾਮਲਿਆਂ ਨਾਲ ਦੇਸ਼ ਭਰ 'ਚੋਂ ਮੋਹਰੀ ਹੋ ਕੇ ਉੱਭਰਿਆ ਪੰ...
Ad Position 24