04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਕਸ਼ਮੀਰ ਦੀ ਲਾਲ ਸੁਰਖ਼ ਚੈਰੀ ਪਹੁੰਚੇਗੀ ਹੁਣ ਰੇਲ ਦੀ ਰਫ਼ਤਾਰ ਨਾਲ ਮੁੰਬਈ, ਵਡੋਦਰਾ ਅਤੇ ਸੂਰਤ ਤੱਕ

Ad Position 21
No active advertisement
ਅਜੀਤ ਡੈਸਕ 02-06-2026
ਫਿਰੋਜ਼ਪੁਰ, 1 ਜੂਨ (ਰਾਕੇਸ਼ ਚਾਵਲਾ)-ਗਰਮੀ ਦੇ ਮੌਸਮ ਵਿਚ ਕਸ਼ਮੀਰ ਦੀ ਮਸ਼ਹੂਰ ਰਸੀਲੀ ਚੈਰੀ ਹੁਣ ਰੇਲ ਦੀ ਤੇਜ਼ ਰਫ਼ਤਾਰ ਰਾਹੀਂ ਦੇਸ਼ ਦੇ ਵੱਡੇ ਬਾਜ਼ਾਰਾਂ ਤੱਕ ਪਹੁੰਚਣ ਲੱਗੀ ਹੈ | ਚੈਰੀ ਉਤਪਾਦਕਾਂ ਲਈ ਇਹ ਰਾਹਤ ਭਰੀ ਖ਼ਬਰ ਹੈ ਕਿ ਚੈਰੀ ਅੰਮਿ੍ਤਸਰ ਤੋਂ ਪੱਛਮੀ ਰੇਲਵੇ ਦੇ ਬਾਂਦਰਾ, ਵਡੋਦਰਾ ਅਤੇ ਸੂਰਤ ਲਈ ਭੇਜੀ ਜਾ ਰਹੀ ਹੈ | ਇਸ ਆਵਾਜਾਈ ਪ੍ਰਬੰਧ ਵਿਚ ਫਿਰੋਜ਼ਪੁਰ ਮੰਡਲ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ ਤੇ ਅੰਮਿ੍ਤਸਰ ਰੇਲਵੇ ਸਟੇਸ਼ਨ ਵਲੋਂ ਪਾਰਸਲ ਲੋਡਿੰਗ ਤੇ ਸੰਚਾਲਨ ਦੀ ਸ਼ਾਨਦਾਰ ਵਿਵਸਥਾ ਯਕੀਨੀ ਬਣਾਈ ਗਈ ਹੈ | ਇਸ ਮਈ ਮਹੀਨੇ ਵਿਚ ਲਗਭਗ 12.97 ਟਨ ਉੱਤਮ ਕੁਆਲਿਟੀ (ਪ੍ਰੀਮੀਅਮ) ਦੀ ਚੈਰੀ ਅੰਮਿ੍ਤਸਰ ਤੋਂ ਪਾਰਸਲ-ਐੱਸ.ਐੱਲ.ਆਰ. ਸਰਵਿਸ ਰਾਹੀਂ ਲੋਡ ਕੀਤੀ ਗਈ ਹੈ | ਇਸ ਵਿਚ ਕਰੀਬ 1157 ਬਾਕਸ ਚੈਰੀ ਮੁੰਬਈ, ਵਡੋਦਰਾ ਅਤੇ ਸੂਰਤ ਭੇਜੀ ਜਾ ਚੁੱਕੀ ਹੈ | ਇਹ ਪਾਰਸਲ-ਐੱਸ.ਐੱਲ.ਆਰ. ਸਰਵਿਸ ਟਰੇਨ ਨੰਬਰ 12926 (ਪੱਛਮ ਸੁਪਰ-ਫਾਸਟ ਐਕਸਪੈੱ੍ਰਸ) ਅਤੇ ਟਰੇਨ ਨੰਬਰ 12904 (ਗੋਲਡਨ ਟੈਂਪਲ ਮੇਲ) ਰਾਹੀਂ ਉਪਲਬਧ ਕਰਵਾਈ ਜਾ ਰਹੀ ਹੈ | ਚੈਰੀ ਵਰਗੇ ਜਲਦੀ ਖ਼ਰਾਬ ਹੋਣ ਵਾਲੇ (ਪੈਰੀਸ਼ੇਬਲ) ਫਲ ਲਈ ਸਮੇਂ ਸਿਰ ਆਵਾਜਾਈ ਸਭ ਤੋਂ ਵੱਡੀ ਚੁਣੌਤੀ ਹੁੰਦੀ ਹੈ | ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਫਿਰੋਜ਼ਪੁਰ ਮੰਡਲ ਨੇ ਲੌਜਿਸਟਿਕ ਵਿਵਸਥਾ ਯਕੀਨੀ ਬਣਾਈ ਹੈ | ਇਹ ਪਾਰਸਲ-ਐੱਸ.ਐੱਲ.ਆਰ. ਸਰਵਿਸ ਲਗਭਗ 29 ਘੰਟਿਆਂ ਵਿਚ ਵਡੋਦਰਾ ਤੇ ਸੂਰਤ ਅਤੇ 31 ਘੰਟਿਆਂ ਵਿਚ ਅੰਮਿ੍ਤਸਰ ਤੋਂ ਬਾਂਦਰਾ ਪਹੁੰਚਦੀ ਹੈ | ਮੰਡਲ ਰੇਲ ਪ੍ਰਬੰਧਕ ਫਿਰੋਜ਼ਪੁਰ ਸੰਜੀਵ ਕੁਮਾਰ ਨੇ ਦੱਸਿਆ ਕਿ ਫਿਰੋਜ਼ਪੁਰ ਮੰਡਲ ਚੈਰੀ ਉਤਪਾਦਕਾਂ ਨੂੰ ਬਿਹਤਰ ਪਾਰਸਲ-ਐੱਸ.ਐੱਲ.ਆਰ. ਸਰਵਿਸ ਉਪਲਬਧ ਕਰਵਾਉਣ ਲਈ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਚੈਰੀ ਦੀ ਆਵਾਜਾਈ ਲਈ ਲੋੜੀਂਦੇ ਪਾਰਸਲ-ਐੱਸ.ਐੱਲ.ਆਰ. ਅਤੇ ਹੋਰ ਸਾਧਨਾਂ ਦਾ ਪ੍ਰਬੰਧ ਫਿਰੋਜ਼ਪੁਰ ਮੰਡਲ ਵਲੋਂ ਕੀਤਾ ਗਿਆ ਹੈ ਤੇ ਵਪਾਰੀਆਂ ਦੀ ਮੰਗ ਅਨੁਸਾਰ ਨਿਰਵਿਘਨ ਸੇਵਾ ਮੁਹੱਈਆ ਕਰਵਾਈ ਜਾ ਰਹੀ ਹੈ | ਇਸ ਨਾਲ ਚੈਰੀ ਉਤਪਾਦਕ ਆਪਣੀ ਫ਼ਸਲ ਘੱਟ ਲਾਗਤ ਵਿਚ ਦੇਸ਼ ਦੇ ਬਾਂਦਰਾ, ਵਡੋਦਰਾ ਅਤੇ ਸੂਰਤ ਦੇ ਬਾਜ਼ਾਰਾਂ ਤੱਕ ਪਹੁੰਚਾ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ ਮਗਰੋਂ ਅਕਾਲੀ ਦਲ ਨੂੰ ਵੱਡਾ ਹੁਲਾਰਾ, 51 ਆਜ਼ਾਦ ਕੌਂਸਲਰਾਂ ਨੇ ਦਿੱਤਾ ਸਮਰਥਨ <br/> ਅਗਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਨਾਲ ਸਮਝੌਤਾ ਪੰਥਕ ਸਿਧਾਂਤਾਂ ਤੋਂ ਬਿਨਾਂ ਸੰਭਵ ਹੀ ਨਹੀਂ-ਢੀਂਡਸਾ
Ad Position 24