19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਪੰਜਾਬ ਰਾਜ ਫਾਰਮੇਸੀ ਅਫ਼ਸਰਜ਼ ਅਸੋਸੀਏਸ਼ਨ ਦੀ ਸੂਬਾ ਕਮੇਟੀ ਦੀ ਚੋਣ

Ad Position 21
No active advertisement
ਅਜੀਤ ਡੈਸਕ 02-06-2026
ਜਲੰਧਰ, 1 ਜੂਨ (ਐੱਮ. ਐੱਸ. ਲੋਹੀਆ)-ਸੂਬਾ ਕਮੇਟੀ ਪੰਜਾਬ ਰਾਜ ਫਾਰਮੇਸੀ ਅਫ਼ਸਰਜ਼ ਐਸੋਸੀਏਸ਼ਨ ਦੀ ਚੋਣ ਹੋਈ, ਜਿਸ 'ਚ ਕੁੱਲ 129 ਮੈਂਬਰਾਂ 'ਚੋਂ 110 ਮੈਂਬਰਾਂ ਨੇ ਭਾਗ ਲਿਆ | ਇਹ ਚੋਣ ਸੂਬਾ ਅਬਜ਼ਰਵਰ ਅੰਮਿ੍ਤ ਗਰਗ (ਸੰਗਰੂਰ) ਅਤੇ ਸਰਬਰਿੰਦਰ ਸਿੰਘ ਚਾਹਲ (ਗੁਰਦਾਸਪੁਰ), ਰਿਜ਼ਰਵ ਅਬਜ਼ਰਵਰਜ਼ ਜੋਗਿੰਦਰ ਸਿੰਘ ਮਾਹਲਾ (ਮੋਗਾ) ਅਤੇ ਕਰਮਜੀਤ ਸਿੰਘ ਮਾਨ (ਬਠਿੰਡਾ) ਦੀ ਨਿਗਰਾਨੀ ਹੇਠ ਹੋਈ | ਇਸ ਚੌਣ ਦੌਰਾਨ ਸੁਖਦੀਪ ਸ਼ਰਮਾ (ਫਰੀਦਕੋਟ) ਨੂੰ ਪ੍ਰਧਾਨ, ਸੁਨੀਲ ਦੱਤ ਸ਼ਰਮਾ (ਰੂਪ ਨਗਰ) ਜਨਰਲ ਸਕੱਤਰ, ਸ੍ਰੀਮਤੀ ਮਿਨਾਕਸ਼ੀ ਧੀਰ (ਜਲੰਧਰ) ਵਿੱਤ ਸਕੱਤਰ, ਰਾਜ ਕੁਮਾਰ (ਫਿਰੋਜ਼ਪੁਰ) ਸੀਨੀਅਰ ਮੀਤ ਪ੍ਰਧਾਨ, ਸੁਖਮਿੰਦਰ ਸਿੰਘ ਸਿੱਧੂ (ਬਠਿੰਡਾ) ਮੀਤ ਪ੍ਰਧਾਨ, ਅਮਨਦੀਪ ਸਿੰਘ (ਲੁਧਿਆਣਾ) ਆਡੀਟਰ, ਅਮਰਿੰਦਰਜੀਤ ਸਿੰਘ (ਕਪੂਰਥਲਾ) ਮੁੱਖ ਸਲਾਹਕਾਰ, ਵਿਸ਼ਾਲ ਤਾਇਲ (ਮਾਨਸਾ) ਜੁਆਇੰਟ ਸਕੱਤਰ, ਬਲਵਿੰਦਰ ਸਿੰਘ (ਹੁਸ਼ਿਆਰਪੁਰ) ਪ੍ਰਬੰਧਕੀ ਸਕੱਤਰ, ਸ੍ਰੀਮਤੀ ਦੀਪਾਂਜਲੀ ਭੱਟੀ (ਸ੍ਰੀ ਮੁਕਤਸਰ ਸਾਹਿਬ) ਪ੍ਰੈੱਸ ਸਕੱਤਰ ਅਤੇ ਮਲਕੀਤ ਸਿੰਘ (ਫ਼ਾਜ਼ਿਲਕਾ) ਨੂੰ ਪ੍ਰਾਪੇਗੰਡਾ ਸਕੱਤਰ ਵਜੋਂ ਚੁਣਿਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਡੇਰਾਬੱਸੀ-ਗੁਲਾਬਗੜ੍ਹ ਰੋਡ 'ਤੇ ਝਾੜੀਆਂ 'ਚੋਂ ਮਿਲੀ ਗਲ਼ੀ-ਸੜੀ ਲਾਸ਼ ਅਗਲੀ ਖ਼ਬਰ ਐਂਡੋਸਕੋਪਿਕ ਸਪਾਈਨ ਸਰਜਰੀ ਜ਼ਰੀਏ ਜ਼ਿੰਦਗੀ ਬਦਲੋ ਅਤੇ ਤੁਰੰਤ ਦਰਦ ਤੋਂ ਰਾਹਤ ਪਾਓ-ਡਾ. ਤਿ੍ਵੇਦੀ <br/>
Ad Position 24