ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਅਟਾਰੀ ਸਰਹੱਦ 'ਤੇ ਗਾਇਕ ਏ. ਆਰ. ਰਹਿਮਾਨ ਬੀ.ਐਸ.ਐਫ. ਦੇ ਜਵਾਨਾਂ ਦਾ ਕਰਨਗੇ ਮਨੋਰੰਜਨ

Ad Position 21
No active advertisement
ਅਜੀਤ ਡੈਸਕ 07-06-2026

ਅਟਾਰੀ ਸਰਹੱਦ, 6 ਜੂਨ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਦੇਸ਼ ਦੇ ਮਸ਼ਹੂਰ ਗਾਇਕ ਤੇ ਮਿਊਜ਼ਿਕ ਨਿਰਮਾਤਾ ਏ. ਆਰ. ਰਹਿਮਾਨ ਆਪਣੀ ਟੀਮ ਦੇਸ਼ ਦੇ ਜਵਾਨਾਂ ਦੇ ਨਾਮ 'ਮੈਂ ਵਾਪਸ ਆਉਂਗਾ' ਦੇ ਤਹਿਤ ਇਕ ਵੱਡਾ ਲਾਈਵ ਪ੍ਰੋਗਰਾਮ ਕਰਨਗੇ | ਅਟਾਰੀ ਸਰਹੱਦ 'ਤੇ ਹੋਣ ਜਾ ਰਹੇ ਇਤਿਹਾਸਕ ਸਮਾਗਮ ਦੌਰਾਨ ਦੇਸ਼ ਦੇ ਮਸ਼ਹੂਰ ਸੰਗੀਤਕਾਰ ਤੇ ਆਸਕਰ ਜੇਤੂ ਗਾਇਕ ਏ.ਆਰ. ਰਹਿਮਾਨ ਪਹਿਲੀ ਵਾਰ ਦੇਸ਼ ਦੀ ਅਟਾਰੀ ਸਰਹੱਦ 'ਤੇ ਹੋਣ ਜਾ ਰਹੇ ਸਮਾਰੋਹ ਵਿਚ ਲਾਈਵ ਪਰਫਾਰਮੈਂਸ ਦੇਣਗੇ | ਜਾਣਕਾਰੀ ਅਨੁਸਾਰ ਇਹ ਵਿਸ਼ੇਸ਼ ਸਮਾਗਮ 7 ਜੂਨ ਦਿਨ ਐਤਵਾਰ ਨੂੰ ਦੇਸ਼ ਦੀ ਅਟਾਰੀ ਸਰਹੱਦ 'ਤੇ ਸਥਿਤ ਬੀ. ਐੱਸ. ਐੱਫ. ਦੀ ਪੋਸਟ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਏ. ਆਰ. ਰਹਿਮਾਨ ਦੇ ਨਾਲ ਸਮਾਗਮ 'ਚ ਪ੍ਰਸਿੱਧ ਫ਼ਿਲਮ ਨਿਰਦੇਸ਼ਕ ਇਮਤਿਆਜ਼ ਅਲੀ, ਅਦਾਕਾਰ ਵੇਦਾਂਗ ਰੈਣਾ ਤੇ ਫ਼ਿਲਮ ਨਾਲ ਜੁੜੇ ਮਸ਼ਹੂਰ ਗਾਇਕ ਮੋਹਿਤ ਚੌਹਾਨ, ਨੀਲਾਂਜਨਾ ਘੋਸ਼, ਪੂਜਾ ਤਿਵਾਰੀ ਤੇ ਨਰਗਿਸ ਵੀ ਸ਼ਿਰਕਤ ਕਰਨਗੇ | ਇਸ ਮੌਕੇ ਬਿਰਲਾ ਸਟੂਡੀਓ ਦੇ ਨਿਰਮਾਤਾਵਾਂ ਦੇ ਪ੍ਰਤੀਨਿਧੀ ਵੀ ਮੌਜੂਦ ਰਹਿਣਗੇ | ਸਮਾਗਮ ਦਾ ਉਦੇਸ਼ ਦੇਸ਼ ਦੇ ਬਹਾਦਰ ਜਵਾਨਾਂ ਨੂੰ ਸੰਗੀਤਕ ਸ਼ਰਧਾਂਜਲੀ ਭੇਟ ਕਰਨਾ ਹੈ |

Ad Position 22
No active advertisement
ਪਿਛਲੀ ਖ਼ਬਰ ਨਿੱਜੀ ਵਾਹਨਾਂ 'ਤੇ ਹੂਟਰ, ਸਾਇਰਨ ਤੇ ਫਲੈਸ਼ਰ ਲਾਉਣ ਵਿਰੁੱਧ 29 ਹਜ਼ਾਰ ਤੋਂ ਵੱਧ ਵਾਹਨਾਂ ਦੀ ਚੈਕਿੰਗ ਅਗਲੀ ਖ਼ਬਰ ਸਿੱਖਿਆ ਵਿਭਾਗ ਤੇ ਖੇਡ ਵਿਭਾਗ ਪੰਜਾਬ ਨੇ ਖਿਡਾਰੀਆਂ ਦੇ ਸਮਰ ਕੋਚਿੰਗ ਕੈਂਪਾਂ ਤੋਂ ਹੱਥ ਪਿੱਛੇ ਖਿੱਚਿਆ
Ad Position 24
No active advertisement