ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਪੰਜਾਬ ਹਰਿਆਣਾ 'ਚ ਮੁੜ ਵਧੀ ਗਰਮੀ, ਤਾਪਮਾਨ ਲਗਾਤਾਰ ਵਧਣ ਲੱਗਾ

Ad Position 21
No active advertisement
ਅਜੀਤ ਡੈਸਕ 09-06-2026
ਚੰਡੀਗੜ੍ਹ/ਅੰਮਿ੍ਤਸਰ, 8 ਜੂਨ (ਸੁਖਵਿੰਦਰ ਸਿੰਘ ਸ਼ਾਨ/ਹਰਮਿੰਦਰ ਸਿੰਘ)-ਪੰਜਾਬ ਵਿਚ ਮੌਸਮ ਸਾਫ਼ ਅਤੇ ਖ਼ੁਸ਼ਕ ਰਹਿਣ ਸਮੇਤ ਮਾਲਵਾ ਖੇਤਰ ਵਿਚ ਲੂ ਚੱਲਣ ਕਰਕੇ ਗਰਮੀ ਦਾ ਪ੍ਰਭਾਵ ਵੱਧ ਗਿਆ ਹੈ | ਸੂਰਜ ਚਮਕਣ ਤੇ ਧੁੱਪ ਤੇਜ਼ ਹੋਣ ਕਰਕੇ ਸੂਬੇ ਭਰ ਵਿਚ ਦਿਨ ਦੇ ਤਾਪਮਾਨ ਵਿਚ 2.3 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ, ਜਿਸ ਕਾਰਨ ਦਿਨ ਦਾ ਵੱਧ ਤੋਂ ਵੱਧ ਤਾਪਮਾਨ 44 ਤੋਂ ਉੱਪਰ ਚਲਾ ਗਿਆ ਹੈ | ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿਚ ਅੱਜ ਮੌਸਮ ਸਾਫ਼ ਰਿਹਾ ਤੇ ਫ਼ਾਜ਼ਿਲਕਾ, ਮੁਕਤਸਰ, ਬਠਿੰਡਾ ਅਤੇ ਮਾਨਸਾ ਜ਼ਿਲਿ੍ਹਆਂ ਵਿਚ ਲੂ (ਹੀਟ ਵੇਵ) ਚੱਲੀ, ਜਦੋਂਕਿ ਪਠਾਨਕੋਟ ਵਿਚ 44 ਕਿਲੋਮੀਟਰ ਪਰ ਘੰਟੇ ਦੀ ਦਰ ਨਾਲ ਧੂੜ ਭਰੀ ਹਨੇਰੀ ਝੂਲੀ | ਸੂਬੇ ਵਿਚ ਦਿਨ ਦੇ ਤਾਪਮਾਨ ਵਿਚ ਵਾਧਾ ਰਿਹਾ ਅਤੇ ਦਿਨ ਦਾ ਵੱਧ ਤੋਂ ਵੱਧ ਤਾਪਮਾਨ 44.5 ਡਿਗਰੀ ਸੈਲਸੀਅਸ ਰੂਪਨਗਰ ਵਿਚ ਦਰਜ ਕੀਤਾ ਗਿਆ | ਹੋਰਨਾਂ ਜ਼ਿਲਿ੍ਹਆਂ ਵਿਚ ਦਿਨ ਦਾ ਤਾਪਮਾਨ ਅੰਮਿ੍ਤਸਰ ਵਿਚ 41.8 ਡਿਗਰੀ ਸੈਲਸੀਅਸ, ਲੁਧਿਆਣਾ 'ਚ 42 ਡਿਗਰੀ, ਪਟਿਆਲਾ 'ਚ 42.6 ਡਿਗਰੀ, ਬਠਿੰਡਾ 'ਚ 44 ਡਿਗਰੀ, ਗੁਰਦਾਸਪੁਰ 'ਚ 43 ਡਿਗਰੀ, ਫ਼ਾਜ਼ਿਲਕਾ 'ਚ 42.6 ਡਿਗਰੀ, ਫ਼ਿਰੋਜ਼ਪੁਰ 'ਚ 41 ਡਿਗਰੀ, ਪਠਾਨਕੋਟ ਤੇ ਮੋਹਾਲੀ ਵਿਚ 39.7 ਡਿਗਰੀ ਸੈਲਸੀਅਸ ਰਿਹਾ | ਅਨੁਮਾਨ ਹੈ ਕਿ ਭਲਕੇ ਮਾਲਵਾ ਖੇਤਰ ਦੇ ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਬਰਨਾਲਾ, ਮਾਨਸਾ ਤੇ ਸੰਗਰੂਰ ਵਿਚ ਲੂ (ਹੀਟ ਵੇਵ) ਚੱਲੇਗੀ | ਚੰਡੀਗੜ੍ਹ ਵਿਚ ਵੀ ਗਰਮੀ ਦਾ ਪ੍ਰਭਾਵ ਵਧਿਆ ਹੈ | ਇੱਥੇ ਦਿਨ ਦਾ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 2 ਡਿਗਰੀ ਜ਼ਿਆਦਾ ਹੈ |
Ad Position 22
No active advertisement
ਪਿਛਲੀ ਖ਼ਬਰ 6 ਮਹੀਨਿਆਂ ਤੋਂ ਭਗੌੜਾ ਮਨਪ੍ਰੀਤ 4 ਪਿਸਤੌਲਾਂ ਅਤੇ ਗੋਲੀ ਸਿੱਕੇ ਸਮੇਤ ਗਿ੍ਫ਼ਤਾਰ ਅਗਲੀ ਖ਼ਬਰ ਸਰਕਾਰ ਗੱਲਬਾਤ ਤੇ ਸਹਿਮਤੀ ਰਾਹੀਂ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਲਈ ਵਚਨਬੱਧ-ਹਰਪਾਲ ਸਿੰਘ ਚੀਮਾ <br/>
Ad Position 24
No active advertisement