ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

24 ਭਾਰਤੀ ਸਮੁੰਦਰੀ ਯਾਤਰੀਆਂ ਵਾਲੇ ਤੇਲ ਟੈਂਕਰ 'ਚ ਲੱਗੀ ਅੱਗ, ਸਾਰੇ ਅਮਲੇ ਦੇ ਮੈਂਬਰ ਸੁਰੱਖਿਅਤ-ਸ਼ਿਪਿੰਗ ਮੰਤਰਾਲਾ

Ad Position 21
No active advertisement
ਅਜੀਤ ਡੈਸਕ 09-06-2026
ਨਵੀਂ ਦਿੱਲੀ, 8 ਜੂਨ (ਏਜੰਸੀ)-ਸੋਮਵਾਰ ਨੂੰ ਓਮਾਨ ਦੇ ਤੱਟ ਕੋਲ 24 ਭਾਰਤੀ ਸਮੁੰਦਰੀ ਯਾਤਰੀਆਂ ਨੂੰ ਲਿਜਾ ਰਹੇ ਇਕ ਤੇਲ ਟੈਂਕਰ 'ਚ ਅੱਗ ਲੱਗਣ ਦੀ ਖ਼ਬਰ ਮਿਲੀ ਹੈ | ਇਹ ਘਟਨਾ ਅਜਿਹੇ ਸਮੇਂ ਹੋਈ ਜਦੋਂ ਇਜ਼ਰਾਈਲ ਅਤੇ ਈਰਾਨ ਦਰਮਿਆਨ ਜੰਗਬੰਦੀ ਦੇ ਬਾਅਦ ਪਹਿਲੀ ਵਾਰ ਵੱਡੇ ਪੱਧਰ 'ਤੇ ਹਮਲੇ ਹੋਏ ਹਨ | ਭਾਰਤ ਦੇ ਬੰਦਰਗਾਹ, ਜਹਾਜ਼ਰਾਨੀ ਅਤੇ ਜਲਮਾਰਗ ਮੰਤਰਾਲੇ ਦੇ ਨਿਰਦੇਸ਼ਕ ਓਪੇਸ਼ ਕੁਮਾਰ ਸ਼ਰਮਾ ਨੇ ਇਕ ਪੱਤਰਕਾਰ ਸੰਮੇਲਨ 'ਚ ਦੱਸਿਆ ਕਿ ਮੈਡਗਾਸਕਰ ਦੇ ਝੰਡੇ ਵਾਲੇ ਐਮ. ਟੀ. ਮੈਰੀਵੇਕਸ 'ਚ ਦੁਪਹਿਰ ਕਰੀਬ 1:30 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ | ਸ਼ਰਮਾ ਨੇ ਅੱਗ ਲੱਗਣ ਦੇ ਕਾਰਨ 'ਤੇ ਕੋਈ ਟਿੱਪਣੀ ਨਹੀਂ ਕੀਤੀ ਪਰ ਕਿਹਾ ਕਿ ਜਹਾਜ਼ 'ਤੇ 24 ਭਾਰਤੀ ਅਮਲੇ ਦੇ ਮੈਂਬਰ ਸਵਾਰ ਸਨ | ਉਨ੍ਹਾਂ ਦੱਸਿਆ ਕਿ ਟੈਂਕਰ ਖ਼ਾਲੀ ਸੀ ਅਤੇ ਹੋਰਮੁਜ਼ ਜਲਡਮਰੂ ਤੋਂ ਕਾਫੀ ਦੂਰ ਸੀ | ਸ਼ਰਮਾ ਨੇ ਕਿਹਾ ਕਿ ਇਹ ਸ਼ੁਰੂਆਤੀ ਜਾਣਕਾਰੀ ਹੈ ਅਤੇ ਪ੍ਰਾਪਤ ਜਾਣਕਾਰੀ ਅਨੁਸਾਰ ਸਾਰੇ ਭਾਰਤੀ ਸਮੁੰਦਰੀ ਯਾਤਰੀ ਸੁਰੱਖਿਅਤ ਹਨ | ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵਿਦੇਸ਼ ਮੰਤਰਾਲੇ, ਵਿਦੇਸ਼ਾਂ 'ਚ ਸਾਡੇ ਮਿਸ਼ਨ, ਭਾਰਤੀ ਜਲ ਸੈਨਾ ਅਤੇ ਰੱਖਿਆ ਮੰਤਰਾਲੇ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਾਂ | ਜਹਾਜ਼ ਟਰੈਕਿੰਗ ਡਾਟਾ ਤੋਂ ਪਤਾ ਲੱਗਾ ਹੈ ਕਿ ਜਹਾਜ਼ ਮਸਕਟ ਦੇ ਦੱਖਣ 'ਚ ਲੰਗਰ ਪਾ ਕੇ ਖੜ੍ਹਾ ਹੈ | ਸ਼ੁਰੂਆਤੀ ਰਿਪੋਰਟਾਂ ਅਨੁਸਾਰ ਓਮਾਨ ਦੇ ਡੁੱਕਮ ਬੰਦਰਗਾਹ ਵੱਲ ਜਾਂਦੇ ਸਮੇਂ ਹਮਲੇ ਦੀ ਲਪੇਟ 'ਚ ਆਉਣ ਬਾਅਦ ਟੈਂਕਰ ਨੇ ਮਦਦ ਲਈ ਕਾਲ ਕੀਤੀ |

Ad Position 22
No active advertisement
ਪਿਛਲੀ ਖ਼ਬਰ ਇੰਦੌਰ 'ਚ 5 ਦਿਨਾ ਬਿ੍ਕਸ ਸਮੂਹ ਦੀ ਮੀਟਿੰਗ ਅੱਜ ਤੋਂ <br/> ਅਗਲੀ ਖ਼ਬਰ 6 ਮਹੀਨਿਆਂ ਤੋਂ ਭਗੌੜਾ ਮਨਪ੍ਰੀਤ 4 ਪਿਸਤੌਲਾਂ ਅਤੇ ਗੋਲੀ ਸਿੱਕੇ ਸਮੇਤ ਗਿ੍ਫ਼ਤਾਰ
Ad Position 24
No active advertisement