13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਡਾ. ਰਾਜੂ ਭਾਜਪਾ ਦੇ ਕੁਝ ਅਹੁਦੇਦਾਰਾਂ ਤੋਂ ਖਫ਼ਾ-ਖਫ਼ਾ ਨਜ਼ਰ ਆ ਰਹੇ

Ad Position 21
No active advertisement
ਅਜੀਤ ਡੈਸਕ 09-06-2026

ਅੰਮਿ੍ਤਸਰ, 8 ਜੂਨ (ਹਰਮਿੰਦਰ ਸਿੰਘ)-ਆਈ. ਏ. ਐੱਸ. ਅਧਿਕਾਰੀ ਡਾ: ਜਗਮੋਹਨ ਸਿੰਘ ਰਾਜੂ ਜੋ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਵੀ ਹਨ ਨੇ ਬੀਤੇ ਦਿਨੀਂ ਪੰਜਾਬ ਭਾਜਪਾ ਦੇ ਜਥੇਬੰਦਕ ਸਕੱਤਰ ਸ੍ਰੀ ਮੰਥਰੀ ਸ੍ਰੀ ਨਿਵਾਸਲੂ ਨੂੰ ਪੱਤਰ ਲਿਖ ਕੇ ਪਾਰਟੀ ਦੀ ਸੰਗਠਨਾਤਮਕ ਜ਼ਿੰਮੇਵਾਰੀ ਤੋਂ ਮੁਕਤ ਰੱਖਣ ਲਈ ਅਪੀਲ ਕੀਤੀ ਹੈ | ਅਜਿਹਾ ਉਨ੍ਹਾਂ ਵਲੋਂ ਦੂਸਰੀ ਵਾਰ ਕੀਤਾ ਹੈ | ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਅੰਮਿ੍ਤਸਰ ਤੋਂ ਭਾਜਪਾ ਦੇ ਸ਼ਹਿਰੀ ਪ੍ਰਧਾਨ ਪ੍ਰਤੀ ਨਾਰਾਜ਼ਗੀ ਪ੍ਰਗਟ ਕਰਕੇ ਅਸਤੀਫ਼ਾ ਦਿੱਤਾ ਸੀ, ਜੋ ਨਾ ਮਨਜ਼ੂਰ ਕੀਤਾ ਗਿਆ ਅਤੇ ਹੁਣ ਜੋ ਉਨ੍ਹਾਂ ਦਾ ਦੂਸਰਾ ਪੱਤਰ ਹੈ | ਪਰ ਸੂਤਰ ਦੱਸਦੇ ਹਨ ਡਾ: ਰਾਜੂ ਪਾਰਟੀ ਦੇ ਕੁਝ ਆਗੂਆਂ ਤੋਂ ਖਫ਼ਾ ਹਨ | ਆਈ. ਏ. ਐੱਸ. ਅਧਿਕਾਰੀ ਰਹੇ ਡਾ: ਜਗਮੋਹਨ ਸਿੰਘ ਰਾਜੂ ਨੇ ਸਵੈ-ਇੱਛਾ ਨਾਲ ਸੇਵਾ ਮੁਕਤੀ ਲਈ ਸੀ ਅਤੇ ਭਾਜਪਾ 'ਚ ਸ਼ਾਮਿਲ ਹੋਣ ਉਪਰੰਤ ਉਨ੍ਹਾਂ ਨੇ ਚਾਰ ਸਾਲ ਤੋਂ ਪਾਰਟੀ ਪ੍ਰਤੀ ਕਾਰਜ ਕੀਤੇ | ਇਸ ਤੋਂ ਇਲਾਵਾ ਉਨ੍ਹਾਂ ਨੇ ਅੰਮਿ੍ਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਵੀ ਮੰਗ ਚੁੱਕੀ ਸੀ ਤੇ ਇਸ ਸੰਬੰਧੀ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਵੀ ਲਿਖਿਆ ਸੀ | ਸੂਤਰ ਦੱਸਦੇ ਹਨ ਡਾ: ਰਾਜੂ ਦਾ ਆਪਣੇ ਮੁੱਦਿਆਂ ਨਾਲ ਨਿਸ਼ਾਨਾ ਪੰਜਾਬ ਭਾਜਪਾ ਦੇ ਪ੍ਰਧਾਨ ਬਣਨ ਵੱਲ ਸੀ ਪਰ ਪਾਰਟੀ ਵਲੋਂ ਕੇਵਲ ਸਿੰਘ ਢਿੱਲੋਂ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾ ਦਿੱਤਾ | ਜਿਸ ਦਾ ਡਾ: ਰਾਜੂ ਵਲੋਂ ਵਿਰੋਧ ਤਾਂ ਨਹੀਂ ਕੀਤਾ ਪਰ ਨਰਮ ਭਾਸ਼ਾ 'ਚ ਆਪਣੀ ਨਾਰਾਜ਼ਗੀ ਦਾ ਪ੍ਰਗਟਾਵਾ ਕੀਤਾ ਹੈ | ਡਾ: ਰਾਜੂ ਪਹਿਲਾਂ ਵੀ ਪਾਰਟੀ ਦੇ ਕੁਝ ਆਗੂਆਂ ਤੋਂ ਖਫ਼ਾ ਸਨ | ਉਨ੍ਹਾਂ ਦਾ ਉਹ ਅਸਤੀਫ਼ਾ ਭਾਵੇਂ ਮਨਜ਼ੂਰ ਨਹੀਂ ਹੋਇਆ ਪਰ ਉਨ੍ਹਾਂ ਦੀ ਇੱਛਾ ਅਨੁਸਾਰ ਅੱਗੋਂ ਕੋਈ ਕਾਰਵਾਈ ਵੀ ਨਹੀਂ ਹੋਈ, ਜਿਸ ਕਾਰਨ ਡਾ: ਰਾਜੂ ਵਧੇਰੇ ਸਮਾਂ ਅੰਮਿ੍ਤਸਰ ਤੋਂ ਬਾਹਰ ਦਿੱਲੀ, ਚੰਡੀਗੜ੍ਹ 'ਚ ਬਿਤਾਉਣ ਲੱਗ ਪਏ ਤੇ ਹੁਣ ਵੀ ਉਹ ਦਿੱਲੀ ਵਿਖੇ ਹਨ | ਜਦੋਂ ਡਾ: ਜਗਮੋਹਨ ਸਿੰਘ ਰਾਜੂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਉਨ੍ਹਾਂ ਨੇ ਜ਼ਰੂਰੀ ਮੁੱਦਿਆਂ ਦਾ ਹਵਾਲਾ ਦੇ ਕੇ ਨਵੀਂ ਬਾਡੀ ਵਿਚ ਜ਼ਿੰਮੇਵਾਰੀ ਤੋਂ ਮੁਕਤ ਰੱਖਣ ਲਈ ਪੱਤਰ ਲਿਖਿਆ ਹੈ |

Ad Position 22
No active advertisement
ਪਿਛਲੀ ਖ਼ਬਰ • ਲਾਇਸੰਸਸ਼ੁਦਾ ਗਰਾਊਾਡ 'ਤੇ ਬਿਨਾਂ ਮਿੱਲ ਵਾਲੇ ਮੱਕੀ ਵੱਧ ਖ਼ਰੀਦ ਜਾਂਦੇ ਆ! ਅਗਲੀ ਖ਼ਬਰ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰ ਰਹੇ ਨੌਜਵਾਨਾਂ ਨਾਲ ਕਾਨੂੰਨ ਨੂੰ ਛਿੱਕੇ ਟੰਗ ਕੇ ਜਾਨਵਰਾਂ ਵਰਗਾ ਸਲੂਕ ਕਰਨਾ ਮੰਦਭਾਗਾ-...
Ad Position 24