07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਮਨਪ੍ਰੀਤ ਸਿੰਘ ਇਆਲੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਿਲੀ ਜ਼ਿੰਮੇਵਾਰੀ ਤੋਂ ਕੀਤਾ ਕਿਨਾਰਾ-ਵਡਾਲਾ, ਛੋਟੇਪੁਰ <br/>

Ad Position 21
repet_subhas-goyals [Copy P29]
ਅਜੀਤ ਡੈਸਕ 10-06-2026

ਚੰਡੀਗੜ੍ਹ, 9 ਜੂਨ (ਪੋ੍ਰ. ਅਵਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਦੇ ਸਕੱਤਰ ਜਨਰਲ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਕੋਰ ਕਮੇਟੀ ਮੈਂਬਰ ਸੁੱਚਾ ਸਿੰਘ ਛੋਟੇਪੁਰ ਨੇ ਮਨਪ੍ਰੀਤ ਸਿੰਘ ਇਆਲੀ ਦਾ 'ਅਕਾਲੀ ਦਲ ਵਾਰਿਸ ਪੰਜਾਬ ਦੇ' ਵਿਚ ਸ਼ਾਮਿਲ ਹੋਣ 'ਤੇ ਦਿੱਤੇ ਬਿਆਨ 'ਤੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਇਆਲੀ ਦਾ ਵਾਰਿਸ ਪੰਜਾਬ ਦੇ 'ਚ ਜਾਣ ਦਾ ਫੈਸਲਾ ਸ੍ਰੀ ਅਕਾਲ ਤਖ਼ਤ ਤੋਂ ਸਿਰਜੇ ਪਲੇਟਫਾਰਮ ਨੂੰ ਪਿੱਠ ਦਿਖਾਉਣਾ ਹੈ | ਕਿਉਂਕਿ 2 ਦਸੰਬਰ ਨੂੰ ਸਿਰਜੇ ਇਸ ਪਲੇਟਫਾਰਮ ਨੂੰ ਉਸਾਰੂ ਢੰਗ ਨਾਲ ਚਲਾਉਣ ਲਈ ਪੰਜ ਸਿੰਘ ਸਾਹਿਬਾਨ ਵਲੋਂ ਜਿਸ ਪੰਜ ਮੈਂਬਰੀ ਕਮੇਟੀ ਦੀ ਡਿਊਟੀ ਲਗਾਈ ਸੀ, ਉਸਦੇ ਇਆਲੀ ਵੀ ਮੈਂਬਰ ਸਨ | ਇਸ ਪੰਜ ਮੈਂਬਰੀ ਕਮੇਟੀ ਦੁਆਰਾ ਹੋਈ ਭਰਤੀ ਨਾਲ ਹੀ ਅਕਾਲੀ ਦਲ ਪੁਨਰ-ਸੁਰਜੀਤ ਹੋਇਆ ਸੀ | ਉਸ ਭਰਤੀ ਤੋਂ ਬਾਅਦ ਚੁਣੇ ਹੋਏ ਡੈਲੀਗੇਟਾਂ ਦੁਆਰਾ ਜਰਨਲ ਇਜਲਾਸ ਵਿਚ ਜਿਸ ਦਿਨ ਦੇ ਗਿਆਨੀ ਹਰਪ੍ਰੀਤ ਸਿੰਘ ਪਾਰਟੀ ਪ੍ਰਧਾਨ ਬਣੇ ਹਨ, ਉਸੇ ਦਿਨ ਤੋਂ ਹੀ ਇਆਲੀ ਪਾਰਟੀ 'ਤੇ ਇਹ ਦਬਾਅ ਬਣਾਉਣ ਦੀ ਕੋਸ਼ਿਸ਼ ਕਰਦੇ ਆ ਰਹੇ ਹਨ ਕਿ ਮੈਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਵੇ | ਉਨ੍ਹਾਂ ਦੀ ਸ਼ਰਤ ਨਾ ਮੰਨਣ ਕਰਕੇ ਹੀ ਉਹ ਹਮੇਸ਼ਾਂ ਪਾਰਟੀ ਗਤੀਵਿਧੀਆਂ ਤੋਂ ਦੂਰੀ ਬਣਾ ਕੇ ਰੱਖਦੇ ਰਹੇ | ਦੋਹਾਂ ਆਗੂਆਂ ਨੇ ਹੋਰ ਖ਼ੁਲਾਸਾ ਕਰਦਿਆਂ ਕਿਹਾ ਕਿ ਤਾਲਮੇਲ ਕਮੇਟੀ ਦਾ ਮੈਂਬਰ ਬਣਨ ਤੋਂ ਬਾਅਦ ਪਾਰਟੀ ਦਾ ਜਰਨਲ ਹਾਊਸ 15 ਮਈ ਨੂੰ ਜਲੰਧਰ ਵਿਖੇ ਬੁਲਾਇਆ ਗਿਆ ਸੀ, ਜਿੱਥੇ ਇਆਲੀ ਨੂੰ ਵੀ ਸੱਦਾ ਦਿੱਤਾ ਗਿਆ ਸੀ ਤਾਂ ਕਿ ਤਾਲਮੇਲ ਕਮੇਟੀ ਦੀ ਰਿਪੋਰਟ ਪਾਰਟੀ ਨੂੰ ਦੇਵੇ ਪਰ ਉਹ ਨਹੀਂ ਆਏ | ਉਲਟਾ ਇਸ ਦੇ ਅਗਲੇ ਦਿਨ ਹੀ ਵਾਰਿਸ ਪੰਜਾਬ ਦੇ ਜਥੇਬੰਦੀ ਵਲੋਂ ਗਠਜੋੜ ਹੀ ਤੋੜ ਦਿੱਤਾ ਗਿਆ ਤੇ ਦੋ ਦਿਨ ਬਾਅਦ ਹੀ ਗਿਣੀ ਮਿੱਥੀ ਸਾਜ਼ਿਸ਼ ਅਧੀਨ ਇਆਲੀ ਨੇ ਵੀ ਬੇਬੁਨਿਆਦ ਇਲਜ਼ਾਮ ਲਾ ਕੇ ਪਾਰਟੀ ਛੱਡ ਦਿੱਤੀ | ਇਆਲੀ ਦੀਆਂ ਇਨ੍ਹਾਂ ਸਿਆਸੀ ਚਾਲਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਧਾਂਤ ਨੂੰ ਮੰਨਣ ਵਾਲਾ ਕੋਈ ਵੀ ਸੱਚਾ ਸਿੱਖ ਕਦੇ ਮੁਆਫ ਨਹੀਂ ਕਰੇਗਾ |

Ad Position 22
No active advertisement
ਪਿਛਲੀ ਖ਼ਬਰ ਲਾਹੌਰ 'ਚ 16 ਨੂੰ ਮਨਾਇਆ ਜਾਵੇਗਾ ਸ਼ਹੀਦੀ ਪੁਰਬ, ਤਿਆਰੀਆਂ ਮੁਕੰਮਲ ਅਗਲੀ ਖ਼ਬਰ ਲਹਿੰਦੇ ਪੰਜਾਬ 'ਚ ਸ਼ੇਰ-ਏ-ਪੰਜਾਬ ਦੀ ਰਾਣੀ ਮੌਰਾਂ ਨੂੰ 'ਮਾਈ' ਕਹਿ ਕੇ ਕੀਤਾ ਜਾ ਰਿਹਾ ਸੰਬੋਧਿਤ
Ad Position 24