22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਕੈਲੰਡਰ ਵਿਵਾਦ : ਪਾਕਿਸਤਾਨ ਗੁ: ਕਮੇਟੀ ਵਲੋਂ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਤੇ ਸ਼ੋ੍ਰਮਣੀ ਕਮੇਟੀ ਵਲੋਂ ਸੋਧੇ ਕੈਲੰਡਰ ਅਨੁਸਾਰ ਮਨਾਇਆ ਜਾਂਦਾ ਹੈ ਪੰਜਵੇਂ ਪਾਤਿਸ਼ਾਹ ਦਾ ਸ਼ਹੀਦੀ ਦਿਹਾੜਾ <br/>

Ad Position 21
No active advertisement
ਅਜੀਤ ਡੈਸਕ 11-06-2026
ਅੰਮਿ੍ਤਸਰ, 10 ਜੂਨ (ਜਸਵੰਤ ਸਿੰਘ ਜੱਸ)-ਮੂਲ ਅਤੇ ਸੋਧੇ ਹੋਏ ਨਾਨਕਸ਼ਾਹੀ ਕੈਲੰਡਰਾਂ ਦਾ ਵਿਵਾਦ ਲੰਬੇ ਅਰਸੇ ਤੋਂ ਚੱਲ ਰਿਹਾ ਹੋਣ ਕਾਰਨ ਇਸ ਦਾ ਅਸਰ ਪਿਛਲੇ ਕਰੀਬ 12 ਵਰਿ੍ਹਆਂ ਤੋਂ ਭਾਰਤ ਤੋਂ ਸ਼ਹੀਦੀ ਪੁਰਬ ਮਨਾਉਣ ਲਈ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੇ ਜਥਿਆਂ 'ਤੇ ਪੈਂਦਾ ਰਿਹਾ ਹੈ | ਪਾਕਿਸਤਾਨ ਸਿੱਖ ਗੁ: ਕਮੇਟੀ ਵਲੋਂ ਸਾਰੇ ਗੁਰਪੁਰਬ ਤੇ ਦਿਨ ਤਿਉਹਾਰ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਮਨਾਏ ਜਾ ਰਹੇ ਹਨ, ਪਰ ਸ਼ੋ੍ਰਮਣੀ ਕਮੇਟੀ ਕੁਝ ਸਾਲ ਮੂਲ ਨਾਨਕਸ਼ਾਹੀ ਕੈਲੰਡਰ ਅਪਨਾਉਣ ਬਾਅਦ ਹੁਣ ਬਿਕ੍ਰਮੀ ਅਨੁਸਾਰ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਗੁਰਪੁਰਬ ਤੇ ਹੋਰ ਅਹਿਮ ਦਿਹਾੜੇ ਮਨਾਉਂਦੀ ਆ ਰਹੀ ਹੈ, ਜਿਸ ਕਾਰਨ ਪੰਜਵੇਂ ਪਾਤਿਸ਼ਾਹ ਦਾ ਸ਼ਹੀਦੀ ਦਿਹਾੜਾ ਹਰ ਸਾਲ ਵੱਖ-ਵੱਖ ਮਿਤੀਆਂ ਨੂੰ ਆਉਣ ਕਾਰਨ ਸ਼ਹੀਦੀ ਪੁਰਬ ਮੌਕੇ 12 ਵਰਿ੍ਹਆਂ ਤੋਂ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਨਹੀਂ ਸੀ ਭੇਜਿਆ ਜਾ ਰਿਹਾ | ਜਾਣਕਾਰ ਸੂਤਰਾਂ ਅਨੁਸਾਰ ਇਸ ਵਾਰ ਕੈਲੰਡਰ ਵਿਵਾਦ ਨੂੰ ਦਾ ਹੱਲ ਕੱਢਦਿਆਂ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ 16 ਜੂਨ ਨੂੰ ਗੁ: ਡੇਹਰਾ ਸਾਹਿਬ ਲਾਹੌਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਹੋਵੇਗੀ ਅਤੇ 18 ਜੂਨ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਤੇ ਦੋਵੇਂ ਦਿਨ ਹੀ ਗੁਰਮਤਿ ਸਮਾਗਮ ਸਜਾਏ ਜਾਣ ਨਾਲ ਭਾਰਤ ਤੇ ਪਾਕਿਸਤਾਨ ਵੱਸਦੇ ਸ਼ਰਧਾਲੂ ਦੋਵਾਂ ਤਾਰੀਖਾਂ ਨੂੰ ਹੀ ਸ਼ਹੀਦੀ ਪੁਰਬ ਮਨਾ ਸਕਣਗੇ | ਇਸ ਜਥੇ ਦੇ 19 ਜੂਨ ਨੂੰ ਪਰਤਣ ਤੋਂ ਬਾਅਦ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਇਕ ਹੋਰ ਜਥਾ 21 ਜੂਨ ਨੂੰ ਭਾਰਤ ਤੋਂ ਪਾਕਿਸਤਾਨ ਲਈ ਰਵਾਨਾ ਹੋਵੇਗਾ |

Ad Position 22
No active advertisement
ਪਿਛਲੀ ਖ਼ਬਰ ਭਾਰਤ ਤੋਂ ਬਾਬਾ ਗੁਰਦੇਵ ਸਿੰਘ ਕੁੱਲੀ ਵਾਲਿਆਂ ਗੁ: ਸ੍ਰੀ ਨਨਕਾਣਾ ਸਾਹਿਬ ਪਾਕਿ ਲਈ <br/> ਅਗਲੀ ਖ਼ਬਰ ਨਸ਼ੇ ਦਾ ਟੀਕਾ ਲਗਾਉਣ ਨਾਲ ਨੌਜਵਾਨ ਦੀ ਮੌਤ
Ad Position 24