21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਜਨਗਣਨਾ ਦੇ ਦੂਜੇ ਪੜਾਅ ਲਈ ਪੰਜਾਬ ਪੂਰੀ ਤਰ੍ਹਾਂ ਤਿਆਰ - ਮੁੱਖ ਸਕੱਤਰ ਘੱਟ ਮੀਂਹ ਕਾਰਨ ਇਸ ਸਾਲ ਭਾਰਤ ’ਚ ਚੌਲਾਂ ਦਾ ਉਤਪਾਦਨ 1 ਕਰੋੜ ਟਨ ਘਟਣ ਦਾ ਖ਼ਦਸ਼ਾ ਪਿਛਲੇ 20 ਸਾਲਾਂ ’ਚ ਇਹ ਸਭ ਤੋਂ ਵੱਡੀ ਗਿਰਾਵਟ

ਅਮਲੋਹ (ਫਤਹਿਗੜ੍ਹ ਸਾਹਿਬ), 21 ਸਤੰਬਰ (ਹਰਪ੍ਰੀਤ ਸਿੰਘ ਗਿੱਲ)-ਭਾਰਤ ਵਿਚ ਇਸ ਸਾਲ ਚੌਲਾਂ ਦੇ ਉਤਪਾਦਨ ਵਿਚ ਪਿਛਲੇ ਇਕ ਦਹਾਕੇ ਬਾਅਦ ਪਹਿਲੀ ਵਾਰ ਗਿਰਾਵਟ ਆਉਣ ਦਾ ਖ਼ਦਸ਼ਾ ਹੈ ਅਤੇ ਇਹ ਕਮੀ ਪਿਛਲੇ ਕਰੀਬ 20 ਸਾਲਾਂ ਵਿਚ ਸਭ ਤੋਂ ਵੱਡੀ ਹੋ ਸਕਦੀ ਹੈ। ਚੌਲਾਂ ਦੀ ਫ਼ਸਲ ਪੱਕਣ ਸਮੇਂ ਕਈ ਸੂਬਿਆਂ ਵਿਚ ਆਮ ਨਾਲੋਂ ਘੱਟ ਮੀਂਹ ਪੈਣ ਕਾਰਨ ਪ੍ਰਤੀ ਏਕੜ ਝਾੜ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।

Ad Position 21
No active advertisement
ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਅਨਾਜ ਮੰਡੀ ਖੰਨਾ ਵਿਚ ਬਾਸਮਤੀ -1509 ਦੇ ਲੱਗੇ ਢੇਰ। ਤਸਵੀਰ : ਗਿੱਲ 22-09-2026
ਅਮਲੋਹ (ਫਤਹਿਗੜ੍ਹ ਸਾਹਿਬ), 21 ਸਤੰਬਰ (ਹਰਪ੍ਰੀਤ ਸਿੰਘ ਗਿੱਲ)-ਭਾਰਤ ਵਿਚ ਇਸ ਸਾਲ ਚੌਲਾਂ ਦੇ ਉਤਪਾਦਨ ਵਿਚ ਪਿਛਲੇ ਇਕ ਦਹਾਕੇ ਬਾਅਦ ਪਹਿਲੀ ਵਾਰ ਗਿਰਾਵਟ ਆਉਣ ਦਾ ਖ਼ਦਸ਼ਾ ਹੈ ਅਤੇ ਇਹ ਕਮੀ ਪਿਛਲੇ ਕਰੀਬ 20 ਸਾਲਾਂ ਵਿਚ ਸਭ ਤੋਂ ਵੱਡੀ ਹੋ ਸਕਦੀ ਹੈ। ਚੌਲਾਂ ਦੀ ਫ਼ਸਲ ਪੱਕਣ ਸਮੇਂ ਕਈ ਸੂਬਿਆਂ ਵਿਚ ਆਮ ਨਾਲੋਂ ਘੱਟ ਮੀਂਹ ਪੈਣ ਕਾਰਨ ਪ੍ਰਤੀ ਏਕੜ ਝਾੜ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਰਾਈਸ ਐਕਸਪੋਰਟਰਜ਼ ਐਸੋਸੀਏਸ਼ਨ ਅਨੁਸਾਰ ਇਸ ਸਾਲ ਉਤਪਾਦਨ ਵਿਚ ਕਰੀਬ 1 ਕਰੋੜ ਮੀਟ੍ਰਿਕ ਟਨ ਦੀ ਕਮੀ ਆ ਸਕਦੀ ਹੈ। ਜਾਣਕਾਰੀ ਅਨੁਸਾਰ ਪਿਛਲੇ ਸਾਲ ਦੇ ਰਿਕਾਰਡ 154 ਮਿਲੀਅਨ ਟਨ ਉਤਪਾਦਨ ਦੇ ਮੁਕਾਬਲੇ ਇਸ ਵਾਰ ਉਤਪਾਦਨ ਲਗਪਗ 144 ਮਿਲੀਅਨ ਟਨ ਰਹਿਣ ਦਾ ਅਨੁਮਾਨ ਹੈ, ਜੋ ਪਿਛਲੇ ਸਾਲ ਨਾਲੋਂ ਕਰੀਬ 6.5 ਫ਼ੀਸਦੀ ਘੱਟ ਬਣਦਾ ਹੈ। ਇਸ ਤੋਂ ਪਹਿਲਾਂ 2009-10 ਵਿਚ ਅਲ ਨੀਨੋ ਕਾਰਨ ਪਏ ਸੋਕੇ ਦੌਰਾਨ ਚੌਲਾਂ ਦੇ ਉਤਪਾਦਨ ਵਿਚ ਵੱਡੀ ਕਮੀ ਦਰਜ ਹੋਈ ਸੀ। ਇਸ ਵਾਰ ਵੀ ਪਿਛਲੇ ਕੁਝ ਹਫ਼ਤਿਆਂ ਤੋਂ ਦੱਖਣੀ ਅਤੇ ਪੂਰਬੀ ਸੂਬਿਆਂ ਵਿਚ ਬਣੇ ਸੋਕੇ ਦੇ ਹਲਾਤ ਫ਼ਸਲ ਦੇ ਝਾੜ ਨੂੰ ਪ੍ਰਭਾਵਿਤ ਕਰ ਰਹੇ ਹਨ। ਭਾਰਤੀ ਮੌਸਮ ਵਿਭਾਗ ਨੇ 19 ਸਤੰਬਰ ਨੂੰ ਰਾਜਸਥਾਨ ਦੇ ਪੱਛਮੀ ਖੇਤਰ ਵਿਚੋਂ ਮੌਨਸੂਨ ਵਾਪਸ ਜਾਣ ਦੀ ਘੋਸ਼ਣਾ ਕਰ ਦਿੱਤੀ ਹੈ। ਵਿਭਾਗ ਵਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਿਕ 1 ਜੂਨ ਤੋਂ ਸ਼ੁਰੂ ਹੋਏ ਚਾਰ ਮਹੀਨਿਆਂ ਦੇ ਮੌਨਸੂਨ ਸੀਜ਼ਨ ਦੌਰਾਨ ਦੇਸ਼ ਵਿਚ ਆਮ ਨਾਲੋਂ 21 ਫ਼ੀਸਦੀ ਘੱਟ ਮੀਂਹ ਦਰਜ ਕੀਤਾ ਗਿਆ ਹੈ। ਦੱਖਣੀ ਤੇ ਉਤਰ-ਪੂਰਬੀ ਰਾਜਾਂ ’ਚ ਕ੍ਰਮਵਾਰ 28.5 ਅਤੇ 25.7 ਫ਼ੀਸਦ ਮੀਂਹ ਘੱਟ ਪਏ ਹਨ। ਵਿਭਾਗੀ ਰਿਪੋਰਟਾਂ ਅਨੁਸਾਰ ਦੇਸ਼ ਦੇ ਚੌਲ ਪੈਦਾ ਕਰਨ ਵਾਲੇ ਕਈ ਵੱਡੇ ਹਿੱਸਿਆਂ ਵਿਚ ਮੀਂਹ ਦੀ ਘਾਟ 42 ਫ਼ੀਸਦ ਤੱਕ ਵੀ ਪਹੁੰਚ ਗਈ ਹੈ। ਇਸ ਸਾਲ ਕਮਜ਼ੋਰ ਮੌਨਸੂਨ ਕਾਰਨ ਝੋਨੇ ਹੇਠਲੇ ਰਕਬੇ ਵਿਚ ਕਮੀ ਆਈ ਹੈ। ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਅਨੁਸਾਰ 11 ਸਤੰਬਰ ਤੱਕ ਗਰਮੀਆਂ ਵਿਚ ਬੀਜੀ ਜਾਣ ਵਾਲੀ ਝੋਨੇ ਦੀ ਫ਼ਸਲ ਦਾ ਰਕਬਾ ਪਿਛਲੇ ਸਾਲ ਨਾਲੋਂ ਕਰੀਬ 4 ਫ਼ੀਸਦੀ ਘਟ ਕੇ 4.268 ਕਰੋੜ ਹੈਕਟੇਅਰ ਰਹਿ ਗਿਆ ਹੈ। ਦੇਸ਼ ਦੇ ਕੁੱਲ ਚੌਲ ਉਤਪਾਦਨ ਵਿਚ ਗਰਮੀਆਂ ਵਾਲੀ ਫ਼ਸਲ ਦਾ ਯੋਗਦਾਨ 80 ਫ਼ੀਸਦੀ ਤੋਂ ਵੱਧ ਹੈ। ਘੱਟ ਉਤਪਾਦਨ ਦੀਆਂ ਸੰਭਾਵਨਾਵਾਂ ਕਾਰਨ ਦੇਸ਼ ਦੀਆਂ ਸਥਾਨਕ ਮੰਡੀਆਂ ਵਿਚ ਚੌਲਾਂ ਦੇ ਭਾਅ ਪਹਿਲਾਂ ਹੀ ਵਧਣੇ ਸ਼ੁਰੂ ਹੋ ਗਏ ਹਨ। ਬਾਸਮਤੀ ਦੀ ਘੱਟ ਸਮੇਂ ਵਿਚ ਪੱਕ ਕੇ ਤਿਆਰ ਹੋਣ ਵਾਲੀ ਕਿਸਮ ਪੀ.ਆਰ.-1509 ਦਾ ਭਾਅ ਪਿਛਲੇ ਸਾਲ ਦੇ ਮੁਕਾਬਲੇ 1000-1200 ਰੁਪਏ ਪ੍ਰਤੀ ਕੁਇੰਟਲ ਜ਼ਿਆਦਾ ਚੱਲ ਰਿਹਾ ਹੈ। ਅਗਲੇ ਕੁਝ ਦਿਨਾਂ ਵਿਚ ਪੱਕ ਕੇ ਮੰਡੀਆਂ ਵਿਚ ਪਹੁੰਚਣ ਵਾਲੀ ਪ੍ਰੀਮੀਅਮ ਕਿਸਮਾਂ ਦੀ ਬਾਸਮਤੀ ਦੇ ਵੀ ਕਿਸਾਨਾਂ ਨੂੰ ਖੁੱਲ੍ਹੀ ਮੰਡੀ ਵਿਚ ਉੱਚੇ ਭਾਅ ਮਿਲਣ ਦੀ ਸੰਭਾਵਨਾ ਹੈ। ਸੂਤਰਾਂ ਅਨੁਸਾਰ ਭਾਰਤ ਕੋਲ ਪਿਛਲੇ ਸਾਲਾਂ ਵਿਚ ਝੋਨੇ ਦੇ ਹੋਏ ਭਰਪੂਰ ਉਤਪਾਦਨ ਕਾਰਨ ਚੌਲਾਂ ਦਾ ਵੱਡਾ ਭੰਡਾਰ ਮੌਜੂਦ ਹੈ। 1 ਸਤੰਬਰ ਤੱਕ ਸਰਕਾਰੀ ਭੰਡਾਰਾਂ ਵਿਚ ਕੱਚੇ ਝੋਨੇ ਸਮੇਤ ਚੌਲਾਂ ਦਾ ਸਟਾਕ ਰਿਕਾਰਡ 5.96 ਕਰੋੜ ਟਨ ਸੀ, ਜਿਸ ਕਾਰਨ ਇਸ ਸਾਲ ਉਤਪਾਦਨ ਘਟਣ ਦੇ ਬਾਵਜੂਦ ਭਾਰਤ ਵਲੋਂ ਚੌਲਾਂ ਦੀ ਬਰਾਮਦ ’ਤੇ ਵੱਡੀਆਂ ਪਾਬੰਦੀਆਂ ਲਗਾਉਣ ਦੀ ਸੰਭਾਵਨਾ ਘੱਟ ਹੈ।
Ad Position 22
No active advertisement
ਪਿਛਲੀ ਖ਼ਬਰ ਚੰਦ ਸਿੰਘ ਫਤਿਹਪੁਰੀ ਦੀ ਬੇਵਕਤੀ ਮੌਤ ਨਾਲ ਅਗਾਂਹਵਧੂ ਧਿਰਾਂ ਨੂੰ ਵੱਡਾ ਘਾਟਾ-ਮਾੜੀਮੇਘਾ ਅੰਤਿਮ ਸੰਸਕਾਰ ਅੱਜ ਦੁਪਹਿਰ 1... ਅਗਲੀ ਖ਼ਬਰ ਆਟੋ-ਡਰਾਈਵਰ ਦਾ ਬੇਟਾ ਪ੍ਰਭਾਤ ਹੁਣ ਡਾਕਟਰ ਬਣੇਗਾ
Ad Position 24