21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਆਟੋ-ਡਰਾਈਵਰ ਦਾ ਬੇਟਾ ਪ੍ਰਭਾਤ ਹੁਣ ਡਾਕਟਰ ਬਣੇਗਾ

ਕੋਟਾ, 21 ਸਤੰਬਰ (ਅ. ਬ.)

Ad Position 21
No active advertisement
ਆਪਣੇ ਬੇਟੇ ਦਾ ਸਨਮਾਨ ਕਰਦੇ ਹੋਏ ਮਹਿੰਦਰ ਕੁਮਾਰ ਯਾਦਵ। 22-09-2026
ਕੋਟਾ, 21 ਸਤੰਬਰ (ਅ.ਬ.)-ਕਰੀਅਰ ਤੇ ਕੋਚਿੰਗ ਸ਼ਹਿਰ, ਕੋਟਾ, ਸਮਾਜਿਕ ਤਬਦੀਲੀ ਦੀਆਂ ਕਹਾਣੀਆਂ ਲਗਾਤਾਰ ਲਿਖ ਰਿਹਾ ਹੈ। ਕੋਟਾ ਪਿੰਡਾਂ ਤੇ ਕਸਬਿਆਂ ਦੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦੀ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਣ ’ਚ ਮਦਦ ਕਰ ਰਿਹਾ ਹੈ, ਜੋ ਸਹੀ ਮਾਰਗਦਰਸ਼ਨ ਦੀ ਘਾਟ ਕਾਰਨ ਆਪਣੇ ਸੁਪਨਿਆਂ ਨੂੰ ਪੂਰਾ ਕਰਨ ’ਚ ਅਸਮਰੱਥ ਸਨ। ਅਜਿਹੀ ਹੀ ਇੱਕ ਹੋਰ ਉਦਾਹਰਣ ਜੌਨਪੁਰ ਦਾ ਪ੍ਰਭਾਤ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਇਕ ਵੀਡੀਓ ਇਸ ਸਫਲਤਾ ’ਤੇ ਪਰਿਵਾਰ ਦੀ ਖੁਸ਼ੀ ਨੂੰ ਪ੍ਰਗਟ ਕਰਦਾ ਹੈ। ਪਿਤਾ ਮਹਿੰਦਰ ਕੁਮਾਰ ਯਾਦਵ ਆਪਣੇ ਪੁੱਤਰ ਦੀ ਸਫਲਤਾ ਦੀ ਖ਼ਬਰ ਮਿਲਦੇ ਹੀ ਭਾਵੁਕ ਹੋ ਗਏ। ਪ੍ਰਭਾਤ ਦੇ ਦਾਦਾ, ਇੰਦਰ ਬਹਾਦਰ ਯਾਦਵ, ਵੀ ਆਪਣੇ ਪੋਤੇ ਦੀ ਸਫਲਤਾ ਤੋਂ ਬਹੁਤ ਖੁਸ਼ ਹਨ। ਉਹ ਕਹਿੰਦੇ ਹਨ ਕਿ ਪ੍ਰਭਾਤ ਨੇ ਆਪਣੇ ਪਿਤਾ ਦੀ ਮਿਹਨਤ ਅਤੇ ਕੁਰਬਾਨੀ ਨੂੰ ਆਪਣੀ ਸਫਲਤਾ ਨਾਲ ਸਨਮਾਨਿਤ ਕੀਤਾ ਹੈ। ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹੇ ਦੀ ਮਛਲੀ ਤਹਿਸੀਲ ਦੇ ਦੇਵਕੀਪੁਰ ਪਿੰਡ ਦੇ ਨਿਵਾਸੀ ਪ੍ਰਭਾਤ ਕੁਮਾਰ ਯਾਦਵ ਨੇ ਨੀਟ ਯੂ.ਜੀ. 2026 ’ਚ ਆਲ ਇੰਡੀਆ ਰੈਂਕ 3864 ਪ੍ਰਾਪਤ ਕੀਤਾ ਹੈ ਤੇ ਉੱਤਰ ਪ੍ਰਦੇਸ਼ ਦੀ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ਦੇ ਲਖਨਊ ਕੈਂਪਸ ਵਿਚ ਦਾਖਲਾ ਲਿਆ ਹੈ। ਪ੍ਰਭਾਤ ਨੇ ਕੋਟਾ ਦੇ ਐਲਨ ਕਰੀਅਰ ਇੰਸਟੀਚਿਊਟ ਤੋਂ ਪੜ੍ਹਾਈ ਕੀਤੀ। ਇਸ ਤੋਂ ਪਹਿਲਾਂ, ਪ੍ਰਭਾਤ ਨੇ 10ਵੀਂ ਜਮਾਤ ’ਚ 89.44 ਫ਼ੀਸਦੀ ਅਤੇ 12ਵੀਂ ਜਮਾਤ ਵਿੱਚ 83.44 ਫ਼ੀਸਦੀ ਅੰਕ ਪ੍ਰਾਪਤ ਕੀਤੇ ਸਨ। ਪ੍ਰਭਾਤ ਦੇ ਪਿਤਾ ਮਹਿੰਦਰ ਕੁਮਾਰ ਯਾਦਵ, ਜੋ ਪਿਛਲੇ 20 ਸਾਲਾਂ ਤੋਂ ਮੁੰਬਈ ਵਿੱਚ ਆਟੋ ਰਿਕਸ਼ਾ ਚਲਾ ਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਹੇ ਹਨ, ਨੇ ਸੀਮਤ ਸਾਧਨਾਂ ਦੇ ਬਾਵਜੂਦ ਆਪਣੇ ਪੁੱਤਰ ਦੇ ਡਾਕਟਰ ਬਣਨ ਦੇ ਸੁਪਨੇ ਨੂੰ ਪੂਰਾ ਕਰਨ ’ਚ ਕੋਈ ਕਸਰ ਨਹੀਂ ਛੱਡੀ।
Ad Position 22
No active advertisement
ਪਿਛਲੀ ਖ਼ਬਰ ਜਨਗਣਨਾ ਦੇ ਦੂਜੇ ਪੜਾਅ ਲਈ ਪੰਜਾਬ ਪੂਰੀ ਤਰ੍ਹਾਂ ਤਿਆਰ - ਮੁੱਖ ਸਕੱਤਰ ਘੱਟ ਮੀਂਹ ਕਾਰਨ ਇਸ ਸਾਲ ਭਾਰਤ ’ਚ ਚੌਲਾਂ ਦਾ ਉਤ... ਅਗਲੀ ਖ਼ਬਰ ਸੂਬਾ ਪੱਧਰੀ ਕਾਨਫ਼ਰੰਸ ਦੀ ਕੀਤੀ ਪ੍ਰਧਾਨਗੀ
Ad Position 24